Thursday , 23 May 2019
Breaking News
You are here: Home » PUNJAB NEWS » ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਖ਼ਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ

ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਖ਼ਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ

ਕਿਹਾ, ਕਿ ਬ੍ਰਹਮਪੁਰਾ ਨੇ ਪੰਜ ਸਾਲ ਸੰਸਦ ਵਿਚ ਇਸ ਇਲਾਕੇ ਜਾਂ ਪੰਥ ਦਾ ਇਕ ਵੀ ਮੁੱਦਾ ਨਹੀਂ ਉਠਾਇਆ

ਤਰਨ ਤਾਰਨ/12 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀਬੀ ਜਗੀਰ ਨੂੰ ਪਾਰਟੀ ਉਮੀਦਵਾਰ ਐਲਾਨ ਦਿਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਪਵਿਤਰ ਗੁਟਕਾ ਸਾਹਿਬ ਹਥ ਵਿਚ ਫੜ ਕੇ ਝੂਠੀਆਂ ਸਹੁੰਾਂ ਖਾਣ ਵਾਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ ਹੈ।
ਇਥੇ ਇਕ ਜਨਤਕ ਰੈਲੀ ਦਾ ਰੂਪ ਧਾਰਨ ਕਰਨ ਵਾਲੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਅਖੌਤੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਸਾਂਸਦ ਨੇ ਪੰਜ ਸਾਲਾਂ ਵਿਚ ਸੰਸਦ ਅੰਦਰ ਇਕ ਵਾਰ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹਨਾਂ ਕਿਹਾ ਕਿ ਤੁਸੀਂ ਬ੍ਰਹਮਪੁਰਾ ਨੂੰ ਚੁਣਿਆ ਸੀ, ਉਸ ਨੇ ਪੰਜ ਸਾਲ ਸੰਸਦ ਅੰਦਰ ਤੁਹਾਡੇ ਇਲਾਕੇ ਜਾਂ ਸੂਬੇ ਦਾ ਇਕ ਵੀ ਮੁਦਾ ਨਹੀਂ ਉਠਾਇਆ। ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਏ ਜਾਣ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਪਾਰਟੀ ਅਤੇ ਸਿਖ ਸੰਗਤ ਨੇ ਲਿਆ ਹੈ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਲੜਾਈਆਂ ਵਿਚੋਂ ਜੇਤੂ ਹੋ ਕੇ ਉਭਰਨ ਵਾਲੀ ਅਕਾਲੀ ਆਗੂ ਸੰਸਦ ਵਿਚ ਸਿਖ ਪੰਥ ਅਤੇ ਲੋਕਾਂ ਦੀ ਅਵਾਜ਼ ਬਣ ਕੇ ਗੂੰਜੇਗੀ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸੇਧਿਆ ਅਤੇ ਗੁਟਕਾ ਸਾਹਿਬ ਹਥ ਵਿਚ ਫੜ ਕੇ ਝੂਠੇ ਵਾਅਦੇ ਕਰਨ ਲਈ ਉਸ ਨੂੰ ਕਰੜੇ ਹਥੀਂ ਲਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕੋਈ ਸਿਆਸੀ ਆਗੂ ਇਕ ਜਨਤਕ ਰੈਲੀ ਵਿਚ ਗੁਟਕਾ ਸਾਹਿਬ ਹਥ ਵਿਚ ਲੈ ਕੇ ਸਹੁੰ ਖਾਣ ਮਗਰੋਂ ਆਪਣੇ ਵਚਨਾਂ ਤੋਂ ਨਹੀਂ ਮੁਕਰਿਆ, ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਮੁਕੰਮਲ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਦੇ ਮੁਦੇ ਉਤੇ ਜ਼ੁਬਾਨੋਂ ਫਿਰ ਚੁਕਿਆ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਮੁਖ ਮੰਤਰੀ ਨੇ ਗੁਰੂ ਨਾਲ ਧੋਖਾ ਕੀਤਾ ਹੈ, ਇਹ ਬਰਦਾਸ਼ਤਯੋਗ ਨਹੀਂ ਹੈ ਅਤੇ ਲੋਕ ਸਭਾ ਚੋਣਾਂ ਵਿਚ ਲੋਕ ਉਸ ਨੂੰ ਇਕ ਕਰਾਰ ਸਬਕ ਸਿਖਾਉਣਗੇ।ਲੋਕਾਂ ਨੂੰ ਮੌਜੂਦਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਤੁਲਨਾ ਅਕਾਲੀ-ਭਾਜਪਾ ਦੇ ਕਾਰਜਕਾਲ ਨਾਲ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਬੰਦ ਕਰ ਦਿਤਾ ਗਿਆ ਹੈ। ਉੁਹਨਾਂ ਕਿਹਾ ਕਿ ਸਰਕਾਰ ਗਰੀਬ ਤਬਕਿਆਂ ਦੀਆਂ ਧੀਆਂ ਦੇ ਸ਼ਗਨ ਦਾ 100 ਕਰੋੜ ਰੁਪਏ ਦਬੀ ਬੈਠੀ ਹੈ। ਬਜ਼ੁਰਗਾਂ ਨੂੰ 1140 ਕਰੋੜ ਰੁਪਏ ਦੀ ਪੈਨਸ਼ਨ ਨਹੀਂ ਦਿਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਾਰੇ ਮੈਰੀਟੋਰੀਅਸ ਸਕੂਲ ਅਤੇ ਸੇਵਾ ਕੇਂਦਰ ਬੰਦ ਕਰ ਦਿਤੇ ਹਨ। ਉਹਨਾਂ ਕਿਹਾ ਕਿ ਇਥੋਂ ਤਕ ਕਿ ਦਲਿਤਾਂ ਨੂੰ ਦਿਤੀ ਜਾਂਦੀ 200 ਯੂਨਿਟ ਮੁਫਤ ਬਿਜਲੀ ਉਤੇ ਵੀ ਅਜਿਹੀ ਸ਼ਰਤ ਲਾ ਦਿਤੀ ਹੈ ਕਿ ਉਹ ਹੁਣ ਇਸ ਸਹੂਲਤ ਨੂੰ ਨਹੀਂ ਲੈ ਸਕਦੇ।ਇਸ ਮੌਕੇ ਉਤੇ ਬੋਲਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ 60 ਲਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਜਿਸ ਦਾ ਅਰਥ ਸੀ ਕਿ ਹਰ ਮਹੀਨੇ ਇਕ ਲਖ ਨੌਕਰੀਆਂ ਦਿਤੀਆਂ ਜਾਣਗੀਆਂ। ਪਰੰਤੂ ਇਸ ਸਰਕਾਰ ਨੇ ਸਿਰਫ ਇਕ ਨੌਕਰੀ ਦਿਤੀ ਹੈ ਅਤੇ ਉਹ ਵੀ ਸਾਬਕਾ ਮੁਖ ਮੰਤਰੀ ਦੇ ਪੋਤੇ ਨੂੰ। ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਪਰਵਾਹ ਨਹੀਂ ਕਰ ਰਹੀ ਹੈ। ਆਪਣੇ ਜਮਹੂਰੀ ਹਕਾਂ ਲਈ ਅੰਦੋਲਨ ਕਰ ਰਹੇ ਕਰਮਚਾਰੀਆਂ ਨੂੰ ਕੁਟਿਆ ਜਾ ਰਿਹਾ ਹੈ। ਬਿਜਲੀ ਦਰਾਂ ਵਿਚ ਵਾਧਾ ਕਰਕੇ ਆਮ ਆਦਮੀ ਨੂੰ 1300 ਕਰੋੜ ਰੁਪਏ ਵਾਧੂ ਦੇਣ ਲਈ ਮਜ਼ਬੂਰ ਕੀਤਾ ਗਿਆ ਹੈ।ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਉਹਨਾਂ ਵਿਚ ਭਰੋਸਾ ਜਤਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁਖ ਸੰਸਦੀ ਸਕਤਰਾਂ ਹਰਮੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ।

Comments are closed.

COMING SOON .....


Scroll To Top
11