Monday , 20 January 2020
Breaking News
You are here: Home » PUNJAB NEWS » ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਨਣ ‘ਤੇ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਖੁਸ਼ੀ ਪ੍ਰਗਟਾਈ

ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਨਣ ‘ਤੇ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਖੁਸ਼ੀ ਪ੍ਰਗਟਾਈ

2022 ਦੀਆਂ ਚੋਣਾਂ ਵਿੱਚ ਪਾਰਟੀ ਪ੍ਰਧਾਨ ਦੀ ਅਗਵਾਈ ਵਾਲੀ ਬਣੇਗੀ ਅਕਾਲੀ ਭਾਜਪਾ ਸਰਕਾਰ

ਫੂਲ ਟਾਊਨ, 15 ਦਸੰਬਰ (ਮੱਖਣ ਸਿੰਘ ਬੁੱਟਰ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ਼ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਤੀਸਰੀ ਵਾਰ ਪ੍ਰਧਾਨ ਬਨਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਅਕਾਲੀ ਦਲ ਦਾ ਪ੍ਰਧਾਨ ਚੁਣ ਕੇ ਪੰਜਾਬ ਅੰਦਰ ਇੱਕਮੁੱਠ ਹੋਣ ਦਾ ਸਬੂਤ ਦਿੱਤਾ। ਸ੍ਰ ਮਲੂਕਾ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਵਿਕਾਸ਼ ਅਤੇ ਸਹੂਲਤਾਂ ਨੂੰ ਅੱਜ ਪੰਜਾਬ ਦੇ ਲੋਕ ਯਾਦ ਕਰਦੇ ਹਨ।ਉਨਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਬਣਾ ਕੇ ਬਹੁਤ ਪਛਤਾ ਰਹੇ ਹਨ ਕਿਉਂਕਿ ਸਿਵਾਏ ਲਾਰਿਆਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੀ ਝੋਲੀ ਵਿਚ ਕੁਝ ਨੀ ਪਾਇਆ। ਮਲੂਕਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਰੋਲ ਕੇ ਰੱਖ ਦਿੱਤਾ। ਪੰਜਾਬ ਦਾ ਪੜਿਆ ਲਿਖਿਆ ਨੌਜਵਾਨ ਵਰਗ ਸੜਕਾਂ ਤੇ ਰੁਲ ਰਿਹੈ।ਨੌਕਰੀਆਂ, ਸਮਾਰਟ ਫੋਨ ਅਤੇ ਕਰਜੇ ਮਾਫੀ ਦੇ ਝੂਠੇ ਦਾਅਵਿਆਂ ਨੇ ਸੂਬਾ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਅਤੇ ਪੰਜਾਬ ਦਾ ਮੁਲਾਜਮ ਤਬਕਾ ਤਨਖਾਹਾਂ ਨਾ ਮਿਲਣ ਕਰਕੇ ਹਰ ਰੋਜ ਧਰਨੇ ਮੁਜਾਹਰੇ ਕਰ ਰਿਹੈ।ਮਲੂਕਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮਿਸ਼ਨ 2022 ਅਕਾਲੀ-ਭਾਜਪਾ ਗੱਠਜੋੜ ਇੱਕ ਮੀਲ ਪੱਥਰ ਸਿੱਧ ਹੋਵੇਗਾ ਅਤੇ ਪੰਜਾਬ ਮੁੜ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ।ਇਸ ਮੌਕੇ ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਅਕਾਲੀ ਆਗੂ ਅਜਾਇਬ ਸਿੰਘ ਹਮੀਰਗੜ, ਪ੍ਰਧਾਨ ਹਰਿੰਦਰ ਹਿੰਦਾ ਮਹਿਰਾਜ, ਨਰਿੰਦਰ ਸਿੰਘ ਧੰਮੂ, ਭਰਪੂਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਮਾਨ, ਕਰਨੈਲ ਸਿੰਘ ਢਿੱਲੋਂ, ਗਗਨਦੀਪ ਗਰੇਵਾਲ ਭਗਤਾ, ਪ੍ਰਧਾਨ ਗੁਰਮੇਲ ਸਿੰਘ ਮੇਲੀ, ਜਸਵੰਤ ਸਿੰਘ ਸਿੱਧੂ ਭਾਈਰੂਪਾ, ਮਨਜੀਤ ਸਿੰਘ ਧੁੰਨਾ, ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਬੂਟਾ ਭਾਈਰੂਪਾ, ਦੀਪਾ ਘੋਲੀਆ, ਪਿੰਦਰ ਸਿੰਘ ਢਿੱਲੋਂ, ਸੁਰਿੰਦਰ ਜੌੜਾ, ਮੇਵਾ ਸਿੰਘ ਮਾਨ, ਸੁਖਜਿੰਦਰ ਸਿੰਘ ਖਾਨਦਾਨ, ਨਿਰਮਲ ਸਿੰਘ ਮਲੂਕਾ, ਹਰਜੀਤ ਸਿੰਘ ਮਲੂਕਾ, ਸੁਰਜੀਤ ਸਿੰਘ ਭਾਈਰੂਪਾ, ਮੀਡੀਆ ਇੰਚਾਰਜ ਰਤਨ ਸਰਮਾਂ ਨੇ ਵੀ ਸੁਖਬੀਰ ਬਾਦਲ ਦੇ ਪ੍ਰਧਾਨ ਬਨਣ ਤੇ ਖੁਸ਼ੀ ਪ੍ਰਗਟਾਈ।

Comments are closed.

COMING SOON .....


Scroll To Top
11