Thursday , 19 July 2018
Breaking News
You are here: Home » PUNJAB NEWS » ਸੁਖਬੀਰ ਬਾਦਲ ਵੱਲੋਂ ਕੇਸ ਦੁਬਾਰਾ ਖੋਲ੍ਹਣ ਦੇ ਫੈਸਲੇ ਦਾ ਸਵਾਗਤ

ਸੁਖਬੀਰ ਬਾਦਲ ਵੱਲੋਂ ਕੇਸ ਦੁਬਾਰਾ ਖੋਲ੍ਹਣ ਦੇ ਫੈਸਲੇ ਦਾ ਸਵਾਗਤ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਸੁਪਰੀਮ ਕੋਰਟ ਵਲੋਂ 1984 ਸਿਖ ਵਿਰੋਧੀ ਕਤਲੇਆਮ ਨਾਲ ਜੁੜੇ ਉਹਨਾਂ 186 ਕੇਸਾਂ ਨੂੰ ਦੁਬਾਰਾ ਜਾਂਚ ਕਰਾਉਣ ਬਾਰੇ ਦਿਤੇ ਫੈਸਲੇ ਦਾ ਸਵਾਗਤ ਕੀਤਾ ਹੈ, ਜਿਹਨਾਂ ਨੂੰ ਐਸਆਈਟੀ ਵਲੋਂ ਬੰਦ ਕਰ ਦਿਤਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸੀ ਆਗੂਆਂ ਅਤੇ ਜਾਂਚ ਏਜੰਸੀਆਂ ਵਿਚਲੀ ਗੰਢਤੁਪ ਦੀ ਜਾਂਚ ਕਰਨ ਲਈ ਨਵੀਂ ਐਸਆਈਟੀ ਦੀ ਜਾਂਚ ਦਾ ਘੇਰਾ ਵਡਾ ਕਰਨ ਲਈ ਵੀ ਆਖਿਆ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1984 ਕਤਲੇਆਮ ਦੇ ਦੌਰਾਨ ਦਿਲੀ ਅਤੇ ਮੁਲਕ ਦੇ 40 ਹੋਰ ਸ਼ਹਿਰਾਂ ਵਿਚ 8000 ਸਿਖਾਂ ਨੂੰ ਕਤਲ ਕੀਤਾ ਗਿਆ ਸੀ।

Comments are closed.

COMING SOON .....
Scroll To Top
11