Monday , 20 January 2020
Breaking News
You are here: Home » PUNJAB NEWS » ਸੁਖਬੀਰ ਬਾਦਲ ਨੂੰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ‘ਤੇ ਸਮੁੱਚੇ ਭੁੱਚੋ ਹਲਕੇ ‘ਚ ਖੁਸ਼ੀ ਦੀ ਲਹਿਰ : ਕਲਿਆਣ

ਸੁਖਬੀਰ ਬਾਦਲ ਨੂੰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ‘ਤੇ ਸਮੁੱਚੇ ਭੁੱਚੋ ਹਲਕੇ ‘ਚ ਖੁਸ਼ੀ ਦੀ ਲਹਿਰ : ਕਲਿਆਣ

ਬਠਿੰਡਾ/ਨਥਾਣਾ, 15 ਦਸੰਬਰ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਮੁੜ ਪਾਰਟੀ ਦੀ ਪ੍ਰਧਾਨਗੀ ਮਿਲਣ ਤੇ ਭੁੱਚੋ ਹਲਕੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ,ਇਹਨਾਂ ਗੱਲਾ ਦਾ ਪ੍ਰਗਟਾਵਾ ਭੁੱਚੋ ਹਲਕੇ ਦੇ ਨਿਗਰਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਸੀਰ ਸਿੰਘ ਕਲਿਆਣ ਨੇ ਕੀਤਾ।ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਤੀਜੀ ਵਾਰ ਪ੍ਰਧਾਨਗੀ ਮਿਲੀ ਹੈ।ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਲਈ ਲੰਮੇ ਸਮੇਂ ਤੋਂ ਕੰੰਮ ਕਰਦੇ ਆ ਰਹੇ ਹਨ। ਉਨ੍ਹਾਂ ਦਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਬਹੁਤ ਯੋਗਦਾਨ ਹੈ।ਕਿਹਾ ਕਿ ਤੁਸੀ ਦੇਖਿਆ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦਾ ਇਜਲਾਸ ਹੋਇਆ ਜਿੱਥੇ ਉਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨਗੀ ਮਿਲੀ ਹੈ। ਇਸ ਮੌਕੇ ਦਰਸ਼ਨ ਸਿੰਘ ਨੰਬਰਦਾਰ,ਸੁਖਮੰਦਰ ਸਿੰਘ ਸੇਮਾ, ਸਾਬਕਾ ਸਰਪੰਚ ਅਮਨਦੀਪ ਸਿੰਘ, ਸੁਖਜਿੰਦਰ ਸਿੰਘ ਪੂਹਲਾ, ਕੁਲਦੀਪ ਸਿੰਘ ਨੰਬਰਦਾਰ, ਪ੍ਰਿੰਸ ਗੋਲਣ, ਅਸ਼ੋਕ ਕੁਮਾਰ, ਗੁਰਭੇਜ ਸਿੰਘ, ਕੁਲਦੀਪ ਰਾਏ, ਗੁਰਦੀਪ ਸਿੰਘ ਬੱਜੋਆਣਾ, ਅਮਰਜੀਤ ਸਿੰਘ ਸਾਬਕਾ ਸਰਪੰਚ,ਐਡਵੋਕੇਟ ਜਗਤਾਰ ਸਿੰਘ,ਜੱਸੀ ਪਟਵਾਰੀ ਅਤੇ ਗੁਰਜੰਟ ਸਿੰਘ ਸੇਮਾ ਆਦਿ ਹਾਜਰ ਸਨ।

Comments are closed.

COMING SOON .....


Scroll To Top
11