Friday , 23 August 2019
Breaking News
You are here: Home » Editororial Page » ਸੁਖਪਾਲ ਸਿੰਘ ਖਹਿਰਾ ਕਿੱਧਰ ਜਾ ਰਹੇ ਨੇ

ਸੁਖਪਾਲ ਸਿੰਘ ਖਹਿਰਾ ਕਿੱਧਰ ਜਾ ਰਹੇ ਨੇ

ਭਾਵੇ ਕਿ ਪੰਜਾਬ ਦੇ ਦਰਜ਼ਨਾ ਮੁਦਿਆਂ ਨੂੰ ਸਰਕਾਰ ਨੇ ਬੇਦਅਬੀ ਕਾਂਡ ਦੀ ਰਿਪੋਰਟ ਦੇ ਰੌਲੇ ਵਿਚ ਕੁਝ ਸਮੇਂ ਲਈ ਰੋਲ ਦਿਤਾ ਅਤੇ ਲੋਕਾਂ ਦਾ ਸਾਰਾ ਧਿਆਨ ਬਾਦਲਾਂ ਦੇ ਕਾਰੇ ਉਪਰ ਟਿਕਾ ਕੇ ਰਖ ਦਿਤਾ। ਉਪਰੋ ਪੁਤਲਾ ਫੂਕੋ ਮੁਹਿੰਮ ਲੋਕਾਂ ਦੇ ਗੁਸੇ ਨੂੰ ਕੁਝ ਸਮੇਂ ਲਈ ਪਰ ਦੂਸਰੇ ਪਾਸੇ ਲਗਾ ਰਹੀ ਹੈ। ਪਰ ਕੁਝ ਮੁਦੇ ਹਨ ਜੋ ਹਾਲੇ ਵੀ ਲੋਕਾਂ ਦਾ ਧਿਆਨ ਖਿਚ ਰਹੇ ਹਨ, ਜਿੰਨਾਂ ਨੇ ਪੰਜਾਬ ਦੀ ਰਾਜਨੀਤੀ ‘ਚ ਬਹੁਤ ਵਡਾ ਰੋਲ ਅਦਾ ਕਰਨਾ ਹੈ। ਉਹਨਾਂ ਮੁਦਿਆਂ ਵਿਚੋਂ ਇਕ ਹੈ ਆਮ ਆਦਮੀ ਪਾਰਟੀ ਦਾ ਕਾਟੋ-ਕਲੇਸ। ਅਹੁਦਿਆ ਦੀ ਲੜਾਈ ਨੇ ਪੰਜਾਬ ਵਿਚੋਂ ਇਕ ਮੁਖ ਵਿਰੋਧੀ ਧਿਰ ਤੇ ਤੀਸ਼ਰੇ ਬਦਲ ਨੂੰ ਲਗਪਗ ਬੇ-ਦਮ ਕਰਕੇ ਰਖ ਦਿਤਾ ਹੈ। ਆਮ ਆਦਮੀ ਪਾਰਟੀ ਦਾ ਵਿਵਾਦ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੁਰੂ ਹੋਇਆ, ਪਰ ਇਸਦੀਆ ਜੜਾ ਕਾਫੀ ਪਿਛੇ ਜੁੜਦੀਆ ਹਨ, ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੁਖਪਾਲ ਸਿੰਘ ਖਹਿਰਾ ਨੂੰ ਸਟਾਰ ਪ?ਚਾਰਕਾਂ ਦੀ ਸੂਚੀ ਤੋਂ ਬਾਹਰ ਕੀਤਾ ਗਿਆ ਸੀ। ਇਕ ਚੰਗੇ ਬੁਲਾਰੇ ਨੂੰ ਪ?ਚਾਰਕਾਂ ਦੀ ਸੂਚੀ ਤੋਂ ਬਾਹਰ ਕਰ ਦੇਣਾ, ਇਸ ਬਗਾਵਤ ਦਾ ਬੀਜ਼ ਸੀ। ਡਰਗ ਕੇਸ਼ ਵਿਚ ਨਾਂ ਆਉਣ ਤੇ ਭਗਵੰਤ ਮਾਨ ਵਲੋਂ ਖਹਿਰਾ ਦਾ ਅਸਤੀਫਾ ਮੰਗਣਾ ਇਸਨੂੰ ਹੋਰ ਭੜਕਾਉਦਾ ਹੈ। ਹੁਣ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਸਨੇ ਖੁਲੇ ਰੂਪ ਵਿਚ ਬਗਾਵਤ ਕਰ ਦਿਤਾ। ਆਪਣੇ ਨਾਲ ਸਤ ਵਿਧਾਇਕਾਂ(ਜਿੰਨਾਂ ਦੀ ਸਮੇੰ ਨਾਲ ਗਿਣਤੀ ਘਟੀ ਵਧੀ ) ਦਾ ਗੁਟ ਬਣਾਕੇ ਉਹਨਾਂ ਬਠਿੰਡੇ ਵਿਚ ਇਕ ਵਡੀ ਕਨਵੈਨਸ਼ਨ ਕੀਤੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਫਰੰਟ ਦੀ ਖੁਦਮੁਖਤਾਰੀ ਦਾ ਮਤਾ ਪਾਸ ਕੀਤਾ ਤੇ ਮੌਜੂਦਾ ਪੰਜਾਬ ਦੀ ਪਾਰਟੀ ਦੇ ਅਹੁਦੇ ਨਾ ਮਨਜ਼ੂਰ ਕਰ ਦਿਤੇ।
ਭਾਵੇ ਕਿ ਸੁਖਪਾਲ ਖਹਿਰਾ ਦਾ ਇਹ ਕਦਮ ਕਈਆ ਨੂੰ ਇਸ ਕਰਕੇ ਚੰਗਾ ਲਗਾ ਕਿਉਕਿ ਉਹ ਖੁਦਮੁਖਤਾਰੀ ਦੀ ਗਲ ਰਖ ਰਹੇ ਸਨ? ਜੋ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਗਲ ਚਲੀ ਸੀ ਕਿ ਪੰਜਾਬ ਦੇ ਫੈਸਲੇ ਪੰਜਾਬ ਦੀ ਕਮੇਟੀ ਹੀ ਕਰੇਗੀ , ਦਿਲੀ ਵਾਲਿਆ ਨੂੰ ਉਸ ਹਾਰ ਦਾ ਕਾਰਨ ਦਸਿਆ ਗਿਆ ਸੀ। ਖਹਿਰਾ ਜਿਸ ਸਮੇਂ ਤੋਂ ਆਮ ਆਦਮੀ ਪਾਰਟੀ ਵਿਚ ਆ?ੇ ਹਨ, ਉਦੋਂ ਤੋਂ ਹੀ ਇਕ ਪ?ਭਾਵੀ ਲੀਡਰ ਵਾਂਗ ਵਿਚਰ ਰਹੇ ਹਨ ਤੇ ਹਰ ਮੁਦੇ ਤੇ ਅਕਾਲੀ-ਕਾਂਗਰਸੀਆ ਨੂੰ ਘੇਰਦੇ ਹਨ। ਪਰ ਇਸ ਸਰਗਰਮੀ ਕਾਰਨ ਉਹਨਾਂ ਦਾ ਕਿਰਦਾਰ ਵੀ ਸਕੀ ਜਾਪਣ ਲਗ ਪਿਆ ਹੈ। ਇਹ ਉਹਨਾਂ ਦੀਆ ਗਤੀਵਿਧੀਆਂ ਤੋਂ ਸਾਫ ਜਾਹਰ ਹੁੰਦਾ ਹੈ ਕਿ, ਖਹਿਰਾ ਜੋ ਕੁਝ ਉਹ ਕਰ ਰਹੇ ਹਨ ਉਹ ਇਕ ਸੋਚੀ ਸਮਝੀ ਨੀਤੀ ਤਹਿਤ ਕਰ ਰਹੇ ਹਨ। ਜਿਸਦੇ ਉਦੇਸ਼ ਪੰਜਾਬ ਨੂੰ ਰਿਵਾ?ਤੀ ਪਾਰਟੀਆਂ ਤੋਂ ਹਟ ਕੇ ਤੀਸਰਾ ਬਦਲ ਦੇਣਾ ਨਹੀਂ ਕੁਝ ਹੋਰ ਹਨ।
ਜਿਵੇ :- 1, ਖਹਿਰਾ ਜਿੰਨਾਂ ਪੰਜਾਬ ਦੀ ਫਿਲਡ ਤੇ ਸਰਗਰਮ ਰਹੇ ਉਹਨਾਂ ਹੀ ਵਿਧਾਨ ਸਭਾ ਚ ਚੁਪ ਵਟੀ ਰਖੀ ਜਾਂ ਵਿਰੋਧ ਦਾ ਬਹਾਨਾ ਬਣਾ ਨਾਅਰੇਬਾਜੀਆ ਚ ਰਹੇ। ਉਹ ਵਿਧਾਨ ਸਭਾ ਚ ਬਹੁਤ ਘਟ ਬੋਲੇ ਹਨ ਜੋ ਕਿ ਸਵਾਲ ਉਠਾਉਣ ਦੀ ਅਸਲੀ ਜਗਾਂ ਹੈ। ਪਰ ਸੋਸ਼ਲ ਮੀਡੀਆ ਤੇ ਹੋਰ ਸਾਰੇ ਮੀਡੀਆ ਸਾਧਨਾ ਤੇ ਸਰਗਰਮ ਰਹੇ ਹਨ। ਉਹਨਾਂ ਇਸ ਸਮੇਂ ਵਿਚ ਭਾਵੇ ਕਈ ਮੁਦੇ ਉਠਾਏ ਤੇ ਗੁਰਜੀਤ ਰਾਣਾ ਵਰਗੇ ਸਿਆਸਤਦਾਨ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ , ਪਰ ਇਹ ਸੇਰ ਚੋ ਪੂਣੀ ਕਤਣ ਬਰਾਬਰ ਸੀ। ਇਹਨਾਂ ਕੰਮਾਂ ਨਾਲ ਲੋਕਾਂ ਵਿਚ ਅਪਣੇ ਆਪ ਨੂੰ ਉਭਾਰਨ ਦਾ ਹਰ ਮੌਕਾ ਖਹਿਰਾ ਨੇ ਦੋਵਾਂ ਹਥਾ ਨਾਲ ਲਿਆ , ਪਰ ਪੰਜਾਬ ਦੇ ਹਾਲਾਤ ਉਥੇ ਦੇ ਉਥੇ ਹੀ ਰਹੇ।
2, ਸੁਖਪਾਲ ਸਿੰਘ ਖਹਿਰਾ ਨੂੰ ਬਗਾਵਤ ਦਾ ਝੰਡਾ ਚੁਕੇ ਮਹੀਨੇ ਦੇ ਕਰੀਬ ਹੋ ਗਿਆ ਹੈ , ਆਮ ਆਦਮੀ ਪਾਰਟੀ ਦੀਆ ਸੁਲਹਾ ਦੀਆ ਸਾਰੀਆਂ ਕੋਸ਼ਿਸਾ ਨਾਕਾਮ ਰਹੀਆ ਹਨ, ਭਗਵੰਤ ਮਾਨ ਤੇ ਪਾਰਟੀ ਦੇ ਕਲੇਸ਼ ਨੂੰ ਖਤਮ ਕਰਨ ਲਈ ਅਪਣੀਆ ਪਗਾਂ ਪੈਰਾ ਵਿਚ ਰਖਣ ਦੇ ਬਿਆਨ ਦੇ ਚੁਕੇ ਹਨ। ਪਰ ਖਹਿਰਾ ਧੜਾ ਅਪਣੇ ਮਤੇ ਤੇ ਅਟਲ ਹੈ (ਜੋ ਬਠਿੰਡਾ ਕਨਵੈਨਸਨ ਚ ਪਾਸ ਕੀਤਾ ਸੀ) ਤੇ ਠਮੈਂ ਨਾ ਮਾਨੂੰਠ ਵਾਲੀ ਗਲ ਤੇ ਖੜੇ ਹਨ। ਇਕ ਪਾਸੇ ਤਾਂ ਉਹਨਾਂ ਦਾ ਕਹਿਣਾ ਕਿ ਗਲਬਾਤ ਦੇ ਸਾਰੇ ਮਾਧਿਅਮ ਖੁਲੇ ਰਖੇ ਹਨ ਪਰ ਲਗਦੈ ਹੈ ਕਿ ਉਹ ਗਲਬਾਤ ਕਰਨ ਲਈ ਰਾਜ਼ੀ ਹੀ ਨਹੀਂ। ਕਿਉਕਿ ਗਲਬਾਤ ਇਕ ਸਮਝੌਤੇ ਤੇ ਖ਼ਤਮ ਹੁੰਦੀ ਹੈ ਜੋ ਖਹਿਰਾ ਧੜਾ ਕਰਨ ਲਈ ਤਿਆਰ ਨਹੀਂ।
3, ਅਗਲਾ ਸਵਾਲ ਉਠਦਾ ਹੈ ਕਿ ਜੇਕਰ ਉਹ ਸਚਮੁਚ ਹੀ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਹਿਤ ਦੀ ਗਲ ਨਹੀਂ ਕਰ ਰਹੀ ਤਾਂ ਉਸਤੋਂ ਅਸਤੀਫਾ ਕਿਉ ਨਹੀਂ ਦਿਤਾ ਜਾ ਰਿਹਾ। ਜੇਕਰ ਉਹ ਸਮਝੌਤੇ ਤੇ ਨਹੀਂ ਆਉਣਾ ਚਾਹੁੰਦੇ ਤਾਂ ਫਿਰ ਉਡੀਕ ਕਿਸ ਦੀ ਕਰ ਰਹੇ ਹਨ, ਜਦੋਂ ਪਗਾ ਦੇ ਰੰਗ ਬਦਲ ਗਏ ਤਾਂ ਉਹਨਾਂ ਹੇਠਲਾ ਸਿਰ ਵੀ ਬਦਲਿਆ ਹੋਣਾ ਜਿਸਨੂੰ ਪੁਰਾਣੀ ਪਛਾਣ ਜਚੀ ਨਹੀਂ। ਖਹਿਰਾ ਧੜਾ ਨਾਲੇ ਤਾਂ ਆਮ ਆਦਮੀ ਪਾਰਟੀ ਨਾਲ ਅਸਿਹਮਤ ਪ੍ਰਗਟਾ ਰਿਹਾ ਕਦੇ ਟਿਕਟਾਂ ਵੇਚਣ ਦਾ ਦੋਸ਼ ਕਦੇ ਅਪਣੇ ਖਿਲਾਫ ਹੁੰਦੀਆਂ ਸ਼ਾਜਿਸਾ ਦਾ ਦੋਸ਼। ਪਰ ਫੇਰ ਵੀ ਉਹਨਾਂ ਦੇ ਹੀ ਲੋਗੋ ਹੇਠ ਕਰਨਾ, ਅਪਣੇ ਧੜੇ ਨੂੰ ਅਲਗ ਤੋਂ ਨਾਮ ਦੇਣਾ ਤੇ ਆਪ ਦਾ ਪਰਛਾਵਾਂ ਨਾ ਛਡਣਾ ਵੀ ਖਹਿਰਾ ਨੂੰ ਸਵਾਲਾਂ ਚ ਖੜਾ ਕਰਦਾ ਹੈ।
4, ਅਗਲੀ ਵਜ੍ਹਾ ਹੈ ਵਿਧਾਨ ਸਭਾ ਵਿਚ ਐਚ.ਐਸ ਫੂਲਕਾ ਤੇ ਖਹਿਰਾ ਦੀ ਅਸਹਿਮਤੀ , ਜੋ 84 ਦੇ ਮਸਲੇ ਤੇ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਦੇਣ ਲਈ ਮਿਲੀ , ਜਿਸ ਵਿਚ ਉਹਨਾਂ ਕੁਝ ਕਾਂਗਰਸੀ ਲੀਡਰਾਂ ਦੇ ਕਤਲੇਆਮ ਵਿਚ ਸਾਮਿਲ ਹੋਣ ਦੀ ਗਲ ਕਹੀ ਸੀ। ਜਦੋਂ ਸਪੀਕਰ ਨੇ ਇਹ ਨਾਂ ਕਾਰਵਾਈ ਚੋ ਕਟਣੇ ਚਾਹੇ ਤਾਂ ਫੂਲਕਾ ਸਾਹਬ ਨੇ ਇਸਦਾ ਵਿਰੋਧ ਕੀਤਾ , ਪਰ ਖਹਿਰਾ ਜਾ ਉਹਨਾਂ ਦਾ ਕੋਈ ਵੀ ਸਾਥੀ ਐਮ ਐਲ ?ੇ ਉਹਨਾਂ ਦੇ ਨਾਲ ਨਹੀਂ ਖੜਾ। ਜਦੋਂ ਖਹਿਰਾ 2020 ਦੇ ਮੁਦੇ ਤੇ ਵਿਵਾਦਤ ਬਿਆਨ ਦੇ ਚੁਕੇ ਹਨ ਤਾਂ ਵਿਧਾਨ ਸਭਾ ਵਿਚ ਉਹਨਾਂ ਦਾ ਵਰਤਾਰਾ ਕਈ ਸਵਾਲ ਖੜੇ ਕਰਦਾ ਹੈ, ਕਿ ਉਹ ਸਚਮੁਚ ਪੰਜਾਬ ਦੀ ਗਲ ਕਰਦੇ ਹਨ ?, ਉਹਨਾਂ ਸਿਖਾਂ ਦੀ ਗਲ ਕਰਦੇ ਹਨ ਜਿੰਨਾਂ ਨਾਲ ਉਹ ਲਗਾਤਾਰ ਹੁੰਦੇ ਧਕੇ ਬਾਰੇ ਬਿਆਨ ਦੇ ਚੁਕੇ ਹਨ। ਇਹ ਦੋਗਲਾਪਨ ਵੀ ਖਹਿਰਾ ਨੂੰ ਸਕੀ ਕਰਦਾ ਹੈ ।
5, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਪਰ ਖੁਲਕੇ ਅਕਾਲੀਆ ਖਿਲਾਫ਼ ਬੋਲਣਾ ਤੇ ਕਾਂਗਰਸ ਬਾਰੇ ਚੁਪ ਵਟਣਾ ਵੀ ਕਈ ਸੰਕੇਤ ਦਿੰਦਾ ਹੈ।
ਸੁਖਪਾਲ ਸਿੰਘ ਖਹਿਰਾ ਦੀ ਇਸ ਜਕੋ – ਤਕੀ ਨੇ ਜੋ ਸਵਾਲ ਖੜੇ ਕੀਤੇ ਹਨ ਉਹ ਉਸ ਸਮੇਂ ਹੋਰ ਵੀ ਧਿਆਨ ਮੰਗਦੇ ਹਨ ਜਦੋਂ ਖਬਰਾਂ ਆ ਰਹੀਆ ਹਨ ਕਿ ਕਾਂਗਰਸ ਧਰਮ ਦਾ ਪਤਾ ਖੇਡਕੇ ਸ਼੍ਰਮਣੀ ਕਮੇਟੀ ਉਪਰ ਕਬਜ਼ਾ ਕਰਨਾ ਚਾਹੁੰਦੀ ਹੈ।
ਤੇ ਤ੍ਰਿਪਤ ਬਾਜਵਾ ਦੀ ਲੰਡਨ ਵਿਚ ਮੀਟਿੰਗ ਦੀ ਖਬਰ ਤੇ ਖਹਿਰਾ ਦਾ ਸਿਖ ਪ੍ਰੇਮ ਵੀ ਕਿਤੇ ਮੇਲ ਖਾਂਦੇ ਨੇ, ਆਮ ਆਦਮੀ ਪਾਰਟੀ ਦੇ ਮੁਢ ਧਰਮਵੀਰ ਗਾਂਧੀ ਤੇ ਸੁਚਾ ਸਿੰਘ ਛੋਟੇਪੁਰ ਦੀ ਖਹਿਰਾ ਧੜੇ ਤੋਂ ਦੂਰੀ ਵੀ ਸੋਚਣ ਲਈ ਮਜਬੂਰ ਕਰਦੀ ਹੈ।
ਸਰਕਾਰ ਨੇ ਆਪਣੇ ਇਸ ਕੰਮ ਨਾਲ ਭਾਵੇ ਅਕਾਲੀ ਦਲ ਨੂੰ ਬਹੁਤ ਵਡਾ ਝਟਕਾ ਦਿਤਾ ਹੈ , ਪਰ ਆਪ ਧਿਰ ਨੂੰ ਖਤਮ ਕਰਨ ਲਈ ਜੋ ਕੰਮ ਖਹਿਰਾ ਕਰਨ ਰਹੇ ਹਨ , ਉਹ ਵੀ ਕਿਤੇ ਇਸ ਕੜੀ ਦਾ ਹਿਸਾ ਤਾਂ ਨਹੀ? ਜੋ ਵੀ ਹੈ ਪਰ ਰਾਜਨੀਤੀ ਦੇ ਵਿਦਿਆਰਥੀ ਹੋਣ ਨਾਤੇ ਪਰਖ ਕਰਨੀ ਬਣਦੀ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਅਸਲੀ ਮਕਸਦ ਹੈ ਕੀ ?,ਕਿਉਕਿ ਉਹ ਨਾ ਤਾਂ ਅਗੇ ਵਧ ਰਹੇ ਹਨ ਨਾ ਪਿਛੇ ਹਟ ਰਹੇ ਹਨ। ਵਿਚਕਾਰ ਦਾ ਰਸਤਾ ਸਮਝੌਤੇ ਦਾ ਹੁੰਦਾ ਹੈ , ਜੋ ਉਹ ਕਰਨ ਲਈ ਤਿਆਰ ਨਹੀਂ।
ਇਹ ਸੋਚਣ ਦਾ ਵਿਸ਼ਾ ਹੈ ਕਿ ਸੁਖਪਾਲ ਸਿੰਘ ਖਹਿਰਾ ਆਖਰ ਜਾ ਕਿਥੇ ਰਹੇ ਹਨ , ਕਿਉਕਿ ਉਹਨਾਂ ਦੀ ਰਾਜਨੀਤੀ ਇਕ ਧਿਰ ਨੂੰ ਖਤਮ ਕਰਨ ਵਾਲੀ ਹੈ, ਜਿਸਦਾ ਫਾਇਦਾ ਸਿਰਫ ਤੇ ਸਿਰਫ ਮੌਜੂਦਾ ਸਰਕਾਰ ਨੂੰ ਹੀ ਮਿਲ ਸਕਦਾ ਹੈ।

Comments are closed.

COMING SOON .....


Scroll To Top
11