Friday , 24 November 2017
Breaking News
You are here: Home » NATIONAL NEWS » ਸੀ.ਬੀ.ਡੀ.ਟੀ. ਵੱਲੋਂ ਬੇਹਿਸਾਬ ਜਾਇਦਾਦ ’ਤੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਖਲ

ਸੀ.ਬੀ.ਡੀ.ਟੀ. ਵੱਲੋਂ ਬੇਹਿਸਾਬ ਜਾਇਦਾਦ ’ਤੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਖਲ

7 ਲੋਕ ਸਭਾ ਸੰਸਦ ਮੈਂਬਰਾਂ ਦੀ ਜਾਇਦਾਦ ’ਚ ਭਾਰੀ ਵਾਧੇ ਦੇ ਤੱਥ ਸਹੀ

ਨਵੀਂ ਦਿਲੀ, 11 ਸਤੰਬਰ- ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਆਮਦਨ ਤੋਂ ਵਧ ਸੰਪਤੀ ਮਾਮਲੇ ‘ਤੇ ਸੀ. ਬੀ. ਡੀ. ਟੀ. ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਹਲਫਨਾਮਾ ਦਾਖਲ ਕੀਤਾ ਹੈ।ਕੇਂਦਰੀ ਪ੍ਰਤਖ ਟੈਕਸ  ਬੋਰਡ (ਸੀ. ਬੀ. ਡੀ. ਟੀ.) ਨੇ ਆਪਣੇ ਹਲਫਨਾਮੇ ’ਚ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਜਿਹੜੀ ਸ਼ੁਰੂਆਤੀ ਪੜਤਾਲ ਕੀਤੀ ਹੈ, ਉਸ ‘ਚ ਪਹਿਲੀ ਨਜ਼ਰ ’ਚ ਇਹ ਸਹੀ ਪਾਇਆ ਗਿਆ ਹੈ ਕਿ 7 ਲੋਕ ਸਭਾ ਸੰਸਦ ਮੈਂਬਰਾਂ (ਐਮ. ਪੀ.) ਦੀ ਜਾਇਦਾਦ ’ਚ ਭਾਰੀ ਵਾਧਾ ਹੋਇਆ ਹੈ। ਸੀ. ਬੀ. ਡੀ. ਟੀ. ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਉਨ੍ਹਾਂ 7 ਲੋਕ ਸਭਾ ਐਮ. ਪੀ. ਅਤੇ 98 ਵਿਧਾਇਕਾਂ ਦੀ ਜਾਇਦਾਦ ਦੀ ਅਗੇ ਜਾਂਚ ਕਰੇਗਾ, ਜਿਨ੍ਹਾਂ ਦੀ ਜਾਇਦਾਦ ‘ਚ ਭਾਰੀ ਵਾਧਾ ਹੋਇਆ ਹੈ। ਸੀ. ਬੀ. ਡੀ. ਟੀ. ਨੇ ਕਿਹਾ ਕਿ ਉਹ ਇਨ੍ਹਾਂ ਲੋਕ ਸਭਾ ਮੈਂਬਰਾਂ ਅਤੇ ਵਿਧਾਇਕਾਂ ਦੇ ਨਾਮ ਮੰਗਲਵਾਰ ਨੂੰ ਬੰਦ ਲਿਫਾਫੇ ‘ਚ ਸੁਪਰੀਮ ਕੋਰਟ ‘ਚ ਦੇਵੇਗਾ।ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਉਨ੍ਹਾਂ ਵਿਧਾਇਕਾਂ ’ਤੇ ਸੰਸਦ ਮੈਂਬਰਾਂ ਦੀ ਜਾਣਕਾਰੀ ਮੰਗੀ ਸੀ ਜਿਨ੍ਹਾਂ ਦੀ ਜਾਇਦਾਦ 2 ਚੋਣਾਂ ਵਿਚਕਾਰ 500 ਫੀਸਦੀ ਤਕ ਵਧੀ ਹੈ।

Comments are closed.

COMING SOON .....
Scroll To Top
11