Saturday , 20 April 2019
Breaking News
You are here: Home » NATIONAL NEWS » ਸੀ.ਬੀ.ਐਸ.ਈ. ਪੇਪਰ ਲੀਕ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਸੀ.ਬੀ.ਐਸ.ਈ. ਪੇਪਰ ਲੀਕ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਨਵੀਂ ਦਿੱਲੀ, 1 ਅਪ੍ਰੈਲ (ਪੀ.ਟੀ.)- ਦਿੱਲੀ ਪੁਲੀਸ ਨੇ ਐਤਵਾਰ ਨੂੰ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੇ ਦਸਵੀਂ ਅਤੇ ਵਾਰਵੀਂ ਜਮਾਤ ਦੇ ਪੇਪਰ ਲੀਕ ਮਾਮਲੇ ਦੇ ਸਬੰਧ ਵਿਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਚ ਇਕ ਕੋਚਿੰਗ ਸੈਂਟਰ ਦਾ ਸਿਖਿਅਕ ਤੌਕੀਰ ਅਤੇ ਪ੍ਰਾਈਵੇਟ ਸਕੂਲ ਦੇ ਦੋ ਅਧਿਆਪਕ ਰਿਸ਼ੀਭ ਅਤੇ ਰੋਹਿਤ ਵਜੋ ਜਾਣੇ ਜਾਂਦੇ ਹਨ।ਪੁਲਿਸ ਦੇ ਅਨੁਸਾਰ, ਰਿਸ਼ੀਭ ਅਤੇ ਰੋਹਿਤ ਨੇ ਤੌਕੀਰ ਨੂੰ 12ਵੀਂ ਜਮਾਤ ਦੇ ਅਰਥ-ਸ਼ਾਸਤਰ ਦਾ ਪ੍ਰਸ਼ਨ ਪਤਰ ਦਿਤਾ ਸੀ, ਜਿਸਨੂੰ ਥੋੜੇ ਸਮੇਂ ਬਾਅਦ ਤੌਕੀਰ ਨੇ ਆਪਣੇ ਵਿਦਾਰਥੀਆਂ ਨੂੰ ਪ੍ਰਸਾਰਿਤ ਕੀਤਾ।ਅਧਿਆਪਕਾ ਨੇ ਪੇਪਰ ਸ਼ੁਰੂ ਹੋਣ ਤੋਂ 30 ਮਿੰਟ ਪਹਿਲਾਂ ਪ੍ਰਸ਼ਨ ਪਤਰ ਖੋਲ੍ਹੇ ਅਤੇ ਉਸਦੇ ਪ੍ਰਸ਼ਨਪਤਰ ਦੀ ਫੋਟੋ ਖਿਚ ਕੇ ਕੋਚਿੰਗ ਸੈਂਟਰ ਦੇ ਮੁਖ ਨੂੰ ਭੇਜ ਦਿਤੀਆਂ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿਲੀ ਦੀ ਪੁਲਿਸ ਨੇ ਕੇਸ ਦੀ ਜਾਂਚ ਲਈ ਪੁਲਿਸ ਦੀਆਂ ਤਿੰਨ ਟੀਮਾਂ ਸਕੂਲਾਂ, ਪ੍ਰੀਖਿਆ ਕੇਂਦਰਾਂ, ਵਿਦਿਆਰਥੀਆਂ ਦੇ ਰਿਹਾਇਸ਼ੀ ਘਰਾਂ ਵਿਚ ਭੇਜੀਆਂ।

Comments are closed.

COMING SOON .....


Scroll To Top
11