Monday , 14 October 2019
Breaking News
You are here: Home » PUNJAB NEWS » ਸੀ.ਐਚ.ਬੀ. ਕਾਮਿਆਂ ਨੇ ਸਾੜੀ ਪਾਵਰਕਾਮ ਦੇ ਡਾਇਰੈਕਟਰ ਦੀ ਅਰਥੀ

ਸੀ.ਐਚ.ਬੀ. ਕਾਮਿਆਂ ਨੇ ਸਾੜੀ ਪਾਵਰਕਾਮ ਦੇ ਡਾਇਰੈਕਟਰ ਦੀ ਅਰਥੀ

ਮੌੜ ਮੰਡੀ, 12 ਜੁਲਾਈ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਸਬ ਡਵੀਜਨ ਮੌੜ ਦੇ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਵੱਲੋਂ ਅੱਜ ਮੌੜ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਡਾਇਰੈਕਟਰ ਦੀ ਅਰਥੀ ਸਾੜੀ ਗਈ। ਇਸ ਤੋਂ ਪਹਿਲਾਂ ਦਿੱਤੇ ਗਏ ਧਰਨੇ ਵਿਚ ਵੱਖ ਵੱਖ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਇੰਨ੍ਹਾਂ ਕਾਮਿਆਂ ਦੀ ਪਾਵਰਕਾਮ ਦੀ ਮੈਨੇਜ਼ਮੈਂਟ ਨਾਲ ਪਿਛਲੇ ਦਿਨ੍ਹਾਂ ਵਿਚ ਮੀਟਿੰਗ ਹੋਈ ਸੀ ਜਿਸ ਵਿਚ ਡਾਇਰੈਕਟਰ ਪਾਂਡਵ ਵੱਲੋਂ ਇਹ ਕਿਹਾ ਗਿਆ ਸੀ ਕਿ ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਬਹਾਲ ਕਰ ਦੇਵੇਗਾ।ਪਰ ਬੀਤੇ ਦਿਨ ਇਸ ਬਹਾਲੀ ਤੋਂ ਜਵਾਬ ਦੇ ਦਿੱਤਾ ਗਿਆ। ਜਿਸ ਕਾਰਨ ਠੇਕਾ ਮੁਲਾਜ਼ਮ ਯੂਨੀਅਨ ਵਿਚ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਦੇ ਚਲਦੇ ਅੱਜ ਪਾਵਰਕਾਮ ਦੇ ਇਸ ਡਾਇਰੈਕਟਰ ਦੀ ਅਰਥੀ ਸਾੜੀ ਗਈ। ਇਸ ਮੌਕੇ ਯੂਨੀਅਨ ਦੇ ਨੁੰੰਮਾਇੰਦਿਆਿਂ ਨੇ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਪ੍ਰਮਿੰਦਰ ਸਿੰਘ ਦੀ ਬਹਾਲੀ ਨਾ ਕੀਤੀ ਗਈ ਤਾਂ ਯੂਨੀਅਨ ਦੇ ਕਾਮੇ ਆਪਣੇ ਬੱਚਿਆ ਸਮੇਤ ਸੰਘਰਸ਼ ਕੀਤਾ ਜਾਵੇਗਾ। ਜੇਕਰ ਮਸਲੇ ਦਾ ਹੱਲ ਫਿਰ ਵੀ ਨਹੀ ਹੁੰਦਾ ਤਾਂ ਸੀ.ਐਡ.ਬੀ ਕਾਮੇ 23 ਜੁਲਾਈ ਨੂੰ ਕਿਰਤ ਕਮਿਸ਼ਨ ਮੁਹਾਲੀ ਦੇ ਦਫਤਰ ਅੱਗੇ ਧਰਨਾ ਦੇਣਗੇ। ਇਸ ਮੌਕੇ ਪ੍ਰਧਾਨ ਨੰਦ ਲਾਲ, ਮਲਕੀਤ ਸਿੰਘ ਤਲਵੰਡੀ ਸਾਬੋ, ਤਰਸੇਮ ਸਿੰਘ ਕੋਟਸ਼ਮੀਰ, ਗੁਰਨਾਮ ਸਿੰਘ, ਰਾਜ ਸਿੰਘ, ਕਰਮਜੀਤ ਸਿੰਘ, ਕੁਲਵੰਤ ਸਿੰਘ, ਰਣਧੀਰ ਦਾਸ, ਨਾਇਬ ਸਿੰਘ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ , ਜਗਰਾਜ ਸਿੰਘ ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11