Monday , 27 January 2020
Breaking News
You are here: Home » PUNJAB NEWS » ਸੀ ਆਈ ਏ-2 ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਸੀ ਆਈ ਏ-2 ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਲੁਧਿਆਣਾ, 8 ਅਕਤੂਬਰ (ਜਸਪਾਲ ਅਰੋੜਾ)- ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਵਰਧਮਾਨ ਮਿਲ ਦੇ ਪਿੱਛੇ 9 ਮਹੀਨੇ ਪਹਿਲੇ ਹੋਏ ਨੌਜਵਾਨ ਕੱਤਲ ਦਾ ਮਾਮਲਾ ਸੁਲਝਾ ਲਿਆ ਹੈ ਪੁਲਸ ਅਨੁਸਾਰ ਨੌਜਵਾਨ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਗੁਆਂਢੀ ਨਿਕਲਿਆ ਜੋ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਤੇ ਗ਼ਲਤ ਨਿਗਾਹ ਰੱਖਦਾ ਸੀ। ਸੀ ਆਈ ਏ 2 ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਜਨਵਰੀ 2019 ਨੂੰ ਦੇਰ ਰਾਤ ਕਬਾੜ ਦਾ ਕੰਮ ਕਰਨ ਵਾਲੇ ਈ ਡਬਲਯੂ ਐਸ ਕਲੋਨੀ ਨਿਵਾਸੀ ਹਨੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਸ਼ੱਕੀ ਹਲਾਤਾਂ ਚ ਕਤਲ ਕਰ ਦਿਤਾ ਸੀ 5 ਜਨਵਰੀ ਨੂੰ ਥਾਣਾ 7 ਦੀ ਪੁਲਸ ਨੇ ਵਰਧਮਾਨ ਮਿਲ ਦੇ ਪਿੱਛੇ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕੀਤਾ ਸੀ ਪੁਲਸ ਨੇ ਮ੍ਰਿਤਕ ਦੇ ਪਿਤਾ ਫੂਲਾਰਾਮ ਦੇ ਬਿਆਨਾਂ ਤੇ ਅਣਪਛਾਤੇ ਕਾਤਲ ਖਿਲਾਫ ਮਾਮਲਾ ਦਰਜ ਕਰ ਦਿਤਾ ਸੀ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਸੀ ਪਰੰਤੂ 8 ਮਹੀਨੇ ਬੀਤਣ ਦੇ ਬਾਵਜੂਦ ਪੁਲਿਸ ਮ੍ਰਿਤਕ ਹਨੀ ਦੇ ਕਾਤਲਾਂ ਤੱਕ ਨਹੀਂ ਪਹੁੰਚ ਸ਼ੱਕੀ ਮਾਮਲਾ ਸੀ ਆਈ ਏ 2 ਕੋਲ ਪਹੁੰਚਣ ਤੇ ਸੀ ਆਈ ਏ 2 ਟੀਮ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮ੍ਰਿਤਕ ਦੀ ਪਤਨੀ ਕੋਲੋ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦਸਿਆ ਕਿ ਉਸ ਦਾ ਗੁਆਂਢੀ ਉਸ ਤੇ ਗ਼ਲਤ ਨਿਗਾਹ ਰੱਖਦਾ ਸੀ ਜਿਸ ਦੇ ਚਲਦੇ ਉਸ ਦੇ ਪਤੀ ਦਾ ਓਹਨਾ ਦੇ ਗੁਆਂਢੀ ਆਲਮ ਨਾਲ ਅਣਬਣ ਹੋਈ ਸੀ ਜਦੋ ਪੁਲਸ ਟੀਮ ਨੇ ਆਲਮ ਨੂੰ ਹਿਰਾਸਤ ਚ ਲੈ ਕੇ ਉਸ ਕੋਲੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਉਹ ਟੁੱਟ ਗਿਆ ਅਤੇ ਉਸ ਨੇ ਹਨੀ ਦੇ ਕਤਲ ਦੀ ਗੱਲ ਕਬੂਲ ਲਈ ਅਤੇ ਕਿਹਾ ਉਹ ਹਨੀ ਦੀ ਪਤਨੀ ਤੇ ਗ਼ਲਤ ਨਿਗਾਹ ਰੱਖਦਾ ਸੀ ਜਦੋਂ ਇਸ ਗੱਲ ਬਾਰੇ ਹਨੀ ਨੂੰ ਪਤਾ ਚੱਲਿਆ ਤਾਂ ਹਨੀ ਨਾਲ ਉਸ ਦੀ ਤੂੰ ਤੂੰ ਮੈ ਮੈ ਹੋ ਗਈ ਇਸ ਗੱਲ ਦੀ ਉਸ ਨੇ ਹਨੀ ਨਾਲ ਰੰਜਿਸ਼ ਰੱਖ ਲਈ ਸੀ ਅਤੇ ਉਸ ਤੋ ਬਦਲਾ ਲੈਣ ਲਈ ਉਸ ਨੇ ਪਹਿਲਾ ਹਨੀ ਨਾਲ ਪਿਆਰ ਪਾ ਪਾਇਆ ਅਤੇ ਉਹ 4 ਜਨਵਰੀ ਹਨੀ ਨੂੰ ਸਕੂਟਰੀ ਤੇ ਬੈਠਾ ਕੇ ਵਰਧਮਾਨ ਦੇ ਮਿਲ ਦੇ ਪਿੱਛੇ ਲੈ ਗਿਆ ਜਿਥੇ ਉਸ ਹਨੀ ਨੂੰ ਸ਼ਰਾਬ ਪਿਲਾਈ ਜਦੋ ਹਨੀ ਸ਼ਰਾਬ ਦੇ ਨਸ਼ੇ ਵਿਚ ਟੁੱਲ ਹੋ ਕੇ ਬੇਹੋਸ਼ ਹੋ ਗਿਆ ਤਾਂ ਉਸ ਨੇ ਹਨੀ ਦੇ ਗਲੇ ਵਿਚ ਪਾਏ ਮਫਲਰ ਨਾਲ ਉਸ ਦਾ ਗੱਲਾਂ ਘੁਟ ਕੇ ਉਸ ਦਾ ਕਤਲ ਕਰ ਦਿਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਲਾਸ ਨੂੰ ਫੱਕ ਵਿਚ ਦੱਬ ਦਿਤਾ ਸੀ ਪੁਲਸ ਨੇ ਦੋਸ਼ੀ ਆਲਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਵਾਰਦਾਤ ਸਮੇ ਵਰਤੀ ਸਕੂਟਰੀ ਬਰਾਮਦ ਕਰ ਲਈ ਪੁਲਸ ਅਨੁਸਾਰ ਅਜੰ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11