Thursday , 27 February 2020
Breaking News
You are here: Home » PUNJAB NEWS » ਸੀ.ਆਈ.ਏ.ਸਟਾਫ ਜਲੰਧਰ (ਦਿਹਾਤੀ) ਵੱਲੋਂ ਕਤਲ ਕੇਸ ‘ਚ ਭਗੋੜਾ ਕਾਬੂ

ਸੀ.ਆਈ.ਏ.ਸਟਾਫ ਜਲੰਧਰ (ਦਿਹਾਤੀ) ਵੱਲੋਂ ਕਤਲ ਕੇਸ ‘ਚ ਭਗੋੜਾ ਕਾਬੂ

ਜਲੰਧਰ, 22 ਜਨਵਰੀ (ਰਾਜੂ ਸੇਠ)- ਸੀ.ਆਈ.ਏ.ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਨੇ ਜਿਲਾ ਕਪੂਰਥਲਾ ਦੇ ਕਤਲ ਅਤੇ ਹੋਸ਼ਿਆਰਪੁਰ ਦੇ ਲੁੱਟ ਖੋਹ ਦੇ ਮੁਕੱਦਮੇ ਵਿੱਚ ਭਗੌੜੇ ਦੋਸ਼ੀ ਜਗਜੀਤ ਸਿੰਘ ਉਰਫ ਜੱਗਾ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋ 01 ਦੇਸੀ ਪਿਸਤੌਲ 30 ਬੋਰ,03 ਜਿੰਦਾ ਰੋਂਦ ਅਤੇ ਮਿਤੀ 20/01/2020 ਨੂੰ ਅਲਾਵਲਪੁਰ ਤੋਂ ਖੋਹੀ ਹੋਈ ਇੱਕ ਕਰੇਟਾ ਬਿਨਾ ਨੰਬਰੀ (ਨਵੀਂ ਕਾਰ)24 ਘੰਟਿਆਂ ਵਿੱਚ ਥਾਣਾ ਆਦਮਪੁਰ ਦੀ ਪੁਲਿਸ ਨੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ.ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ,ਪੀ.ਪੀ.ਐੱਸ.ਪੁਲਿਸ ਕਪਤਾਨ(ਤਫਤੀਸ਼)ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਜਲੰਧਰ,ਏ.ਐੱਸ.ਆਈ.ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਚੈਕਿੰਗ ਭੈੜੇ ਪੁਰਸ਼ਾਂ ਬਾ ਸਵਾਰੀ ਸਰਕਾਰੀ ਗੱਡੀ ਪੁੱਲ ਨਹਿਰ ਖੁਰਦਪੁਰ ਮਜੂਦ ਸੀ ਤਾਂ ਇਤਲਾਹ ਮਿਲੀ ਤਕਿ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਲੇਟ ਜੋਗਿੰਦਰ ਸਿੰਘ ਵਾਸੀ ਪਿੰਡ ਚਾਖਿਆਰਾ ਥਾਣਾ ਆਦਮਪੁਰ ਜੋ ਮੁਕੱਦਮਾ ਨੰਬਰ 167,ਮਿਤੀ 28/07/13 ਜੁਰਮ 302,ਭ:ਦ ਥਾਣਾ ਸਿਟੀ ਕਪੂਰਥਲਾ ਅਤੇ ਮੁਕੱਦਮਾ ਨੰਬਰ 45,ਮਿਤੀ 23/06/11 ਜੁਰਮ 307/397/34 ਭ:ਦ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਵਿੱਚ ਭਗੋੜਾ ਹੈ.ਜਿਸ ਪਾਸ ਇੱਕ ਦੇਸੀ ਪਿਸਤੌਲ ਹੈ.ਜੋ ਕਿਸੇ ਵੱਡੀ ਵਾਰਦਾਤ ਨੂੰ ਕਪੂਰਥਲਾ/ਕਰਤਾਰਪੁਰ ਏਰੀਏ ਵਿਚ ਅੰਜਾਮ ਦੇਣ ਲਈ ਆਪਣੇ ਪਿੰਡ ਚਾਖਿਆਰਾ ਤੋਂ ਕਠਾਰ ਆ ਰਿਹਾ ਹੈ.ਜੇਕਰ ਇਸੀ ਵਕਤ ਰੇਡ ਕੀਤਾ ਜਾਵੇ ਤਾਂ ਉਹ ਅਸਲਾ ਸਮੇਤ ਕਾਬੂ ਆ ਸਕਦਾ ਹੈ.ਜੋ ਇਸ ਇਤਲਾਹ ਤੋਂ ਜੁਰਮ 25/54/59 ਅਸਲਾ ਐਕਟ ਦਾ ਹੋਣਾ ਪਾ ਕੇ ਰੁੱਕਾ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਥਾਣਾ ਭੇਜਿਆ ਗਿਆ ਤੇ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਪੁਲਿਸ ਪਾਰਟੀ ਰੇਡ ਕਰਨ ਲਈ ਕਠਾਰ ਤੋਂ ਚਖਿਆਰਾ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਮੋੜ ਪਿੰਡ ਚਖਿਆਰਾ ਦੇ ਨਜ਼ਦੀਕ ਪੁੱਜੀ ਤਾਂ ਪਿੰਡ ਚਖਿਆਰਾ ਵਲੋਂ ਇੱਕ ਵਿਅਕਤੀ ਕਠਾਰ ਵੱਲ ਨੂੰ ਆ ਰਿਹਾ ਸੀ ਜਿਸ ਨੂੰ ਇੰਸਪੈਕਟਰ ਸ਼ਿਵ ਕੁਮਾਰ ਨੇ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਨੇ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਚਖਿਆਰਾ ਥਾਣਾ ਆਦਮਪੁਰ ਦੱਸਿਆ.ਜਿਸਦੀ ਤਲਾਸ਼ੀ ਕਰਨ ਤੇ ਉਸਦੀ ਡੱਬ ਵਿਚੋਂ 01 ਪਿਸਤੌਲ ਦੇਸੀ(30 ਬੋਰ)ਅਤੇ 03 ਜਿੰਦਾ ਰੋਂਦ ਬਰਾਮਦ ਹੋਏ.ਜਿਸਨੂੰ ਬਾਅਦ ਪੁੱਛਗਿੱਛ ਮੁਕੱਦਮਾ ਨੰਬਰ 08 ਮਿਤੀ 21/01/2020 ਜੁਰਮ 25/54/59 ਅਸਲਾ ਐਕਟ ਥਾਣਾ ਆਦਮਪੁਰ ਵਿੱਚ ਗ੍ਰਿਫਤਾਰ ਕੀਤਾ.ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ.ਦੋਸ਼ੀ ਜਗਜੀਤ ਸਿੰਘ ਉਰਫ ਜੱਗਾ ਦੇ ਖਿਲ਼ਾਫ ਵੱਖ ਵੱਖ ਜ਼ਿਲਿਆਂ ਦੇ ਥਾਣਿਆਂ ਵਿੱਚ 09 ਮੁਕੱਦਮੇ ਦਰਜ਼ ਹਨ.ਇੱਥੇ ਇਹ ਵਰਣਯੋਗ ਹੈ ਕਿ ਮਿਤੀ 21/01/2020 ਨੂੰ ਚੋਂਕੀ ਇੰਚਾਰਜ ਅਲਾਵਲਪੁਰ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਨੇ ਮੁਕੱਦਮਾ ਨੰਬਰ 07 ਮਿਤੀ 20/01/2020 ਜੁਰਮ 379-ਬੀ ਭ:ਦ ਥਾਣਾ ਆਦਮਪੁਰ ਦੀ ਤਫਤੀਸ਼ ਦੇ ਸਬੰਧ ਵਿੱਚ ਬਾ ਸਵਾਰੀ ਪ੍ਰਾਈਵੇਟ ਗੱਡੀ ਕਸਬਾ ਅਲਾਵਲਪੁਰ ਤੋਂ ਦੂਹੜੇ ਨੂੰ ਬਰਾਏ ਚੈਕਿੰਗ ਸ਼ੱਕੀ ਪੁਰਸ਼ਾਂ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪੁੱਲ ਨਹਿਰ ਨਜਦੀਕ ਪਿੰਡ ਦੌਲੀਕੇ ਪੁੱਜੀ ਤਾਂ ਸੜਕ ਦੇ ਕਿਨਾਰੇ ਇੱਕ ਕਰੇਟਾ ਕਾਰ ਰੰਗ ਚਿੱਟਾ ਲਵਾਰਿਸ ਹਾਲਤ ਵਿੱਚ ਛੱਡ ਕਿ ਮੁਕੱਦਮੇ ਵਿੱਚ ਨਾਮਜਦ ਦੋਸ਼ੀ ਪ੍ਰਦੀਪ ਕੁਮਾਰ ਉਰਫ ਦੀਪੂ ਪੁੱਤਰ ਜਤਿੰਦਰ ਕੁਮਾਰ ਵਾਸੀ ਅਲਾਵਲਪੁਰ,ਜਸਵਿੰਦਰ ਸਿੰਘ ਉਰਫ ਜੋਨੀ ਪੁੱਤਰ ਗੁਰਮੀਤ ਸਿੰਘ ਵਾਸੀ ਬਿਆਸ ਪਿੰਡ ਅਤੇ ਗੋਪਾਲ ਸਿੰਘ ਉਰਫ ਗੋਪਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੋਹਲਾਂ ਜੱਟਾਂ ਆਦਮਪੁਰ ਭੱਜ ਗਏ.ਉਕਤ ਮੁਕੱਦਮਾ ਵਿੱਚ ਲੋੜੀਂਦੀ ਕਾਰ ਕਰੇਟਾ ਨੂੰ 24 ਘੰਟਿਆਂ ਵਿੱਚ ਬਰਾਮਦ ਕਰਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਮੁੱਕਦਮਾ ਵਿੱਚ ਨਾਮਜਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ.ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ.

Comments are closed.

COMING SOON .....


Scroll To Top
11