Wednesday , 21 November 2018
Breaking News
You are here: Home » HEALTH » ਸੀਵਰੇਜ ਸਮੱਸਿਆ ਨਾਲ ਜੁਝ ਰਹੇ ਫੂਲ ਟਾਊਨ ਦੇ ਵਾਸੀ

ਸੀਵਰੇਜ ਸਮੱਸਿਆ ਨਾਲ ਜੁਝ ਰਹੇ ਫੂਲ ਟਾਊਨ ਦੇ ਵਾਸੀ

ਰਾਮਪੁਰਾ ਫੂਲ, 13 ਨਵੰਬਰ (ਮਨਦੀਪ ਢੀਗਰਾ)- ਨੇੜੇ ਦੇ ਕਸਬਾ ਫੂਲ ਟਾਊਨ ਵਿਖੇ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਟਾਊਨ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਫੂਲ ਟਾਊਨ ਵਾਰਡ ਨੰ: 21 ਦੇ ਵਾਸੀ ਬਲਵਿੰਦਰ ਸਿੰਘ, ਬਲਵੰਤ ਸਿੰਘ, ਪਰਮਜੀਤ ਸਿੰਘ, ਸੁਖਚੈਨ ਸਿੰਘ, ਰੂਪ ਸਿੰਘ, ਪੱਪੂ, ਜੰਟਾ ਸਿੰਘ, ਗੁਰਦੇਵ ਸਿੰਘ, ਗੁਰਜੰਟ ਸਿੰਘ, ਅਮ੍ਰਿਤਪਾਲ ਸਿੰਘ, ਗੁਰਤੇਜ ਸਿੰਘ, ਗੁਰਸੇਵਕ ਸਿੰਘ ਤੇ ਵਾਰਡ ਨੰ: 2 ਦੇ ਵਾਸੀ ਧਰਮਵੀਰ ਐਮ ਸੀ, ਗਗਨਦੀਪ ਸਿੰਘ, ਮਦਨ ਲਾਲ, ਇਕਬਾਲ ਸਿੰਘ, ਬੂਟਾ, ਗੋਗੀ ਬਾਬਾ, ਕਰਤਾਰ ਸਿੰਘ, ਪੰਮਾ, ਜਸਵੀਰ ਸਿੰਘ, ਰਿੰਕੂ, ਪਰਮਪਾਲ ਸਰਮਾਂ ਆਦਿ ਨੇ ਦੱਸਿਆਂ ਕਿ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਸਿਵਰੇਜ ਦਾ ਗੰਦਾ ਪਾਣੀ ਗਲੀਆਂ ’ਚ ਘੁੰਮ ਰਿਹਾ ਹੈ। ਜਿਸ ਕਾਰਨ ਜਿਥੇ ਉਹਨਾਂ ਦਾ ਜੀਨਾ ਮੋਹਾਲ ਹੋ ਰਿਹਾ ਹੈ ਉਥੇ ਹੀ ਕਈ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ।
ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਇਸ ਸਮੱਸਿਆਂ ਲਈ ਵਾਰਡ ਦੇ ਐਮ ਸੀ ਨੂੰ ਜਾਣੂੰ ਕਰਵਾ ਚੁੱਕੇ ਹਨ ਪਰ ਸਮੱਸਿਆਂ ਜਿਓ ਦੀ ਤਿਓ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਚ, ਘੁੰਮ ਰਿਹਾ ਹੈ। ਜਿਸ ਕਾਰਨ ਜਿਥੇ ਆਉਣ ਜਾਣ ਚ, ਪ੍ਰੇਸ਼ਾਨੀ ਆਉਦੀ ਹੈ ਉਥੇ ਹੀ ਬੱਚਿਆਂ ਦਾ ਘਰੋ ਬਾਹਰ ਨਿਕਲਣਾ ਬੰਦ ਹੋ ਗਿਆ ਹੈ। ਸੀਵਰੇਜ ਦੇ ਗੰਦੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਤੇ ਹਰ ਪਾਸੇ ਗੰਦੀ ਬੁਦਬੂ ਮਾਰ ਰਹੀ ਹੈ। ਓਜਿਸ ਕਾਰਨ ਉਹਨਾਂ ਦਾ ਇਥੇ ਰਹਿਣਾ ਦੁਸਵਾਰ ਹੋ ਰਿਹਾ ਹੈ।
ਕੀ ਕਹਿਣਾ ਵਾਰਡ ਦੇ ਐਮ ਸੀ ਦਾ: ਵਾਰਡ ਦੇ ਐਮ ਸੀ ਚਰਨਜੀਤ ਸਿੰਘ ਜਟਾਣਾ ਨੇ ਕਿਹਾ ਕਿ ਉਹਨਾਂ ਕਿਹਾ ਕਿ ਕਰੀਬ ਤਿੰਨ ਸਾਲ ਤੋ ਇਸ ਸੀਵਰੇਜ ਸਿਸਟਮ ਦੀ ਸਫਾਈ ਨਹੀ ਹੋਈ ਜਿਸ ਕਾਰਨ ਇਹ ਸਮੱਸਿਆਂ ਪੈਦਾ ਹੋਈ ਹੈ। ਕਾਗਜ਼ਾ ਚ, ਸਫਾਈ ਕਰਨ ਦੇ ਖਰਚੇ ਪਾਏ ਜਾਂਦੇ ਹਨ ਪਰ ਅਸਲ ਚ, ਹੋਇਆ ਕੁਝ ਨਹੀਂ। ਉਹ ਕਈ ਵਾਰ ਇਸ ਸਮੱਸਿਆਂ ਨੂੰ ਲੈ ਕੇ ਕਾਰਜ ਸਾਧਕ ਅਫਸਰ ਨੂੰ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀ ਹੋਇਆ।

Comments are closed.

COMING SOON .....


Scroll To Top
11