Tuesday , 20 August 2019
Breaking News
You are here: Home » PUNJAB NEWS » ਸੀਨੀਅਰ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਬਣੇ ਪੰਜਾਬ ਪੁਲਿਸ ਦੇ ਨਵੇਂ ਮੁਖੀ

ਸੀਨੀਅਰ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਬਣੇ ਪੰਜਾਬ ਪੁਲਿਸ ਦੇ ਨਵੇਂ ਮੁਖੀ

ਕੈਪਟਨ ਵੱਲੋਂ ਨਿਯੁਕਤੀ ਦੀ ਪ੍ਰਵਾਨਗੀ ਬਾਅਦ ਸੰਭਾਲਿਆ ਅਹੁਦਾ

ਚੰਡੀਗੜ੍ਹ, 7 ਫ਼ਰਵਰੀ- ਪੰਜਾਬ ਦੇ ਨਵਨਿਯੁਕਤ ਡੀ.ਜੀ.ਪੀ ਦਿਨਕਰ ਗੁਪਤਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। 1987 ਬੈਚ ਦੇ ਆਈ.ਪੀ.ਐਸ ਅਧਿਕਾਰੀ ਦਿਨਕਰ ਗੁਪਤਾ ਸੁਰੇਸ਼ ਅਰੋੜਾ ਦੀ ਥਾਂ ਨਵੇਂ ਡੀ.ਜੀ.ਪੀ ਬਣੇ ਹਨ, ਜੋ ਕਿ ਪਿਛਲੇ ਸਾਲ 30 ਸਤੰਬਰ ਨੂੰ ਸੇਵਾ ਮੁਕਤੀ ਤੋਂ ਬਾਅਦ ਸੇਵਾਕਾਲ ਦੇ ਵਾਧੇ ’ਤੇ ਸਨ। ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨਗੀ ਦਿੱਤੀ ਗਈ। ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਦਿਨਕਰ ਗੁਪਤਾ ਆਪਣੇ ਬੈਚ ਦੇ ਤਿੰਨਾਂ ਅਧਿਕਾਰੀਆਂ ’ਚ ਸਭ ਤੋਂ ਸੀਨੀਅਰ ਸਨ, ਜਿਨ੍ਹਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂ.ਪੀ.ਐਸ.ਸੀ. ਨੇ ਇਸ ਉਚ ਅਹੁਦੇ ਦੀ ਨਿਯੁਕਤੀ ਲਈ ਸੂਚੀ ਵਿੱਚ ਸ਼ਾਮਿਲ ਕੀਤਾ ਸੀ। ਇਸ ਤੋਂ ਪਹਿਲਾਂ ਦਿਨਕਰ ਗੁਪਤਾ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਤਾਇਨਾਤ ਸਨ। ਤਜਰਬੇਕਾਰ ਅਧਿਕਾਰੀ ਦਿਨਕਰ ਗੁਪਤਾ ਨੂੰ ਕੇਂਦਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਪੱਧਰ ਦੀ ਅਸਾਮੀ ਲਈ ਨਿਯੁਕਤੀ ਵਾਸਤੇ 26.04.2018 ਨੂੰ ਸੂਚੀ ਦਰਜ ਕੀਤਾ ਗਿਆ ਸੀ। ਉਹ 1987 ਬੈਚ ਦੇ 20 ਆਈ.ਪੀ.ਐਸ. ਅਧਿਕਾਰੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਹ ਪੰਜਾਬ ਦੇ ਇਸ ਸੂਚੀ ਵਿੱਚ ਸ਼ਾਮਲ ਇੱਕੋ-ਇੱਕ ਅਧਿਕਾਰੀ ਸਨ। ਦਿਨਕਰ ਗੁਪਤਾ ਜੂਨ 8 ਸਾਲ ਤੱਕ ਐਮ.ਐਚ.ਏ. ਕੋਲ ਕੇਂਦਰੀ ਡੈਪੂਟੇਸ਼ਨ ’ਤੇ ਵੀ ਰਹੇ ਹਨ। ਜਿੱਥੇ ਉਨ੍ਹਾਂ ਨੇ ਬਹੁਤ ਨਾਜ਼ੁਕ ਥਾਵਾਂ ’ਤੇ ਜ਼ਿੰਮੇਵਾਰੀ ਨਿਭਾਈ ਜਿਨ੍ਹਾਂ ਵਿੱਚ ਐਮ.ਐਚ.ਏ. ਦੇ ਡਿਗਨਟਰੀ ਪ੍ਰੋਟੈਕਸ਼ਨ ਡਵੀਜ਼ਨ ਦੇ ਮੁਖੀ ਦਾ ਅਹੁਦਾ ਵੀ ਸ਼ਾਮਿਲ ਸੀ। ਦਿਨਕਰ ਗੁਪਤਾ ਨੇ ਅੱਤਵਾਦ ਦੇ ਸਮੇਂ ਦੌਰਾਨ ਲੁਧਿਆਣਾ, ਜ¦ਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪੁਲਿਸ ਮੁਖੀ (ਐਸ.ਐਸ.ਪੀ.) ਵਜੋਂ 7 ਸਾਲ ਤੋਂ ਵੱਧ ਸੇਵਾ ਨਿਭਾਈ। ਉਨ੍ਹਾਂ ਨੇ ਡੀ.ਆਈ.ਜੀ.(ਜ¦ਧਰ ਰੇਂਜ), ਡੀ.ਆਈ.ਜੀ.(ਲੁਧਿਆਣਾ ਰੇਂਜ), ਡੀ.ਆਈ.ਜੀ.(ਕਾਊਂਟਰ ਇੰਟੈਲੀਜੈਂਸ), ਪੰਜਾਬ ਅਤੇ ਡੀ.ਆਈ.ਜੀ.(ਇੰਟੈਲੀਜੈਂਸ) ਪੰਜਾਬ ਵਜੋਂ 2004 ਤੱਕ ਸੇਵਾ ਨਿਭਾਈ ਹੈ।

Comments are closed.

COMING SOON .....


Scroll To Top
11