Sunday , 21 April 2019
Breaking News
You are here: Home » PUNJAB NEWS » ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਤਤਲਾ ਦੀ ਸੜਕ ਹਾਦਸੇ ’ਚ ਮੌਤ, ਸ਼ਹਿਰ ’ਚ ਸੋਗ ਦੀ ਲਹਿਰ

ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਤਤਲਾ ਦੀ ਸੜਕ ਹਾਦਸੇ ’ਚ ਮੌਤ, ਸ਼ਹਿਰ ’ਚ ਸੋਗ ਦੀ ਲਹਿਰ

ਕਾਦੀਆਂ, 26 ਅਕਤੂਬਰ (ਮੁਨੀਰਾ ਸਲਾਮ)- ਸੀਨੀਅਰ ਅਕਾਲੀ ਦਲ (ਬਾਦਲ) ਦੇ ਆਗੂ ਕਰਨੈਲ ਸਿੰਘ ਤਤਲਾ (85) ਦਾ ਅਜ ਦੁਪਹਿਰ ਨੂੰ ਇਕ ਸੜਕ ਹਾਦਸੇ ਚ ਮੋਤ ਹੋਣ ਦਾ ਸਮਾਚਾਰ ਹੈ। ਉਹ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਕਰੀਬੀ ਸਨ। ਮਿਲੀ ਜਾਣਕਾਰੀ ਮੁਤਾਬਿਕ ਕਰਨੈਲ ਸਿੰਘ ਤਤਲਾ ਆਪਣੀ ਕਾਰ ਤੋਂ ਜਾ ਰਹੇ ਸਨ ਕਿ ਡੇਹਰੀ ਵਾਲ ਕੋਲ ਅਚਾਨਕ ਉਨ੍ਹਾਂ ਦੀ ਕਾਰ ਦਾ ਸੰਤੁਲਨ ਬਿਗੜ ਗਿਆ। ਅਤੇ ਇਹ ਕਾਰ ਇਕ ਸਫ਼ੈਦੇ ਨਾਲ ਟਕਰਾ ਗਈ। ਜਿਸਦੇ ਨਤੀਜੇ ਵਜੋਂ ਉਨ੍ਹਾਂ ਦੀ ਮੋਤ ਹੋ ਗਈ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਸੂਚਨਾ ਸ਼ਹਿਰ ਚ ਪਹੁੰਚੀ ਤਾਂ ਸ਼ਹਿਰ ਚ ਸੋਗ ਦੀ ਲਹਿਰ ਦੋੜ ਗਈ।ਕਰਨੈਲ ਸਿੰਘ ਤਤਲਾ ਇਕ ਟਕਸਾਲੀ ਆਗੂ ਹਨ। ਉਨ੍ਹਾਂ ਪੂਰਾ ਜੀਵਨ ਅਕਾਲੀ ਦਲ (ਬਾਦਲ) ਦੀ ਸੇਵਾ ਚ ਗੁਜ਼ਾਰ ਦਿਤਾ। ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਜਵਾ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ।ਜਦੋਂ ਵੀ ਉਨ੍ਹਾਂ ਦਾ ਇਸ ਇਲਾਕੇ ਚ ਆਉਣਾ ਹੁੰਦਾ ਸੀ ਤਾਂ ਉਨ੍ਹਾਂ ਨੂੰ ਮਿਲੇ ਬਗ਼ੈਰ ਨਹੀਂ ਸੀ ਜਾਂਦੇ। ਉਹ ਇਕ ਲੰਬਾ ਸਮਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਦੇ ਦੇਹਾਂਤ ਤੇ ਗਗਨਦੀਪ ਸਿੰਘ ਗਿੰਨੀ ਭਾਟੀਆ, ਵਿਜੇ ਕੁਮਾਰ ਐਮ ਸੀ, ਚੋਧਰੀ ਅਬਦੁਲ ਵਾਸੇ ਚਠਾ ਸਾਬਕਾ ਮੀਤ ਪ੍ਰਧਾਨ ਨਗਰ ਕੋਂਸਲ ਕਾਦੀਆਂ, ਕੁਲਵੰਤ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ, ਮੁਜ਼ਫ਼ਥਰ ਅਹਿਮਦ ਜ਼ਫ਼ਰ ਸਮੇਤ ਅਨੇਕ ਲੋਕਾਂ ਨੇ ਦੁਖ ਦਾ ਪ੍ਰਟਗਟਾਵਾ ਕੀਤਾ ਹੈ।

Comments are closed.

COMING SOON .....


Scroll To Top
11