Sunday , 19 November 2017
Breaking News
You are here: Home » ENTERTAINMENT » ਸੀਟੀ ਗਰੁੱਪ ਵਿਖੇ ਪੁੱਜੀ ਸਰਦਾਰ ਮੁਹੰਮਦ ਦੀ ਸਟਾਰ ਕਾਸਟ

ਸੀਟੀ ਗਰੁੱਪ ਵਿਖੇ ਪੁੱਜੀ ਸਰਦਾਰ ਮੁਹੰਮਦ ਦੀ ਸਟਾਰ ਕਾਸਟ

ਜਲੰਧਰ, 26 ਅਕਤੂਬਰ (ਪੰਜਾਬ ਟਾਇਮਜ਼ ਬ੍ਯਿਊਰੋ)-ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰਿਅਮ ਵਿਖੇ ਸਰਦਾਰ ਮੁਹੰਮਦ ਫਿਲਮ ਦੀ ਸਟਾਰ ਕਾਸਟ ਪੁੱਜੀ। ਇਸ ਵਿੱਚ 15 ਸੌ ਤੋਂ ਵੀ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਫਿਲਮ ਨੂੰ ਨਿਰਦੇਸ਼ ਹੈਰੀ ਭੱਟੀ ਔਤੇ ਪ੍ਰੋਡਿਉਸ ਸ਼੍ਰੀ ਮਨਪ੍ਰੀਤ ਜੌਹਲ ਅਤੇ ਵੇਹਲੀ ਜਨਤਾ ਵਲੋਂ ਕੀਤਾ ਗਿਆ। ਇਸ ਫਿਲਮ ’ਚ ਮੁੱਖ ਨਾਇਕ ਤਰਸੇਮ ਜਸਰ , ਕਰਮਜੀਤ ਅਨਮੌਲ, ਸਰਦਾਰ ਸੌਹੀ, ਰਾਣਾ ਜੰਗ ਬਹਾਦੁਰ ਆਦਿ ਕਲਾਕਾਰਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਸਿੰਗਰ ਜੱਸ ਬਾਜਵਾ, ਹਰਦੀਪ ਗਰੇਵਾਲ, ਰੂਹੀ ਦਿਦਾਰ ਅਤੇ ਇੰਦਰ ਕੌਰ ਨੇ ਲਾਇਵ ਪਰਫਾਮੈਂਸ ਦਿੱਤੀ। ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਵਾਇਸ ਚੇਅਰਮੈਨ ਸ਼੍ਰੀ ਹਰਪ੍ਰੀਤ ਸਿੰਘ ਨੇ ਸਰਦਾਰ ਮੁਹੰਮਦ ਦੀ ਸਟਾਰ ਕਾਸਟ ਨੂੰ ਫਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ।

Comments are closed.

COMING SOON .....
Scroll To Top
11