Sunday , 26 May 2019
Breaking News
You are here: Home » PUNJAB NEWS » ਸਿੱਧੂ ਦਾ ‘ਗਾਰਡ ਆਫ ਆਨਰ’ ਨਾਲ ਸਵਾਗਤ

ਸਿੱਧੂ ਦਾ ‘ਗਾਰਡ ਆਫ ਆਨਰ’ ਨਾਲ ਸਵਾਗਤ

ਰੂਪਨਗਰ, 12 ਜੂਨ (ਲਾਡੀ ਖਾਬੜਾ)- ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮਛੀ ਪਾਲਣ ਤੇ ਕਿਰਤ ਮੰਤਰੀ ਸ. ਬਲਵੀਰ ਸਿੰਘ ਸਿਧੂ ਨੇ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਆਪਣੀ ਆਰਥਿਕ ਹਾਲਤ ਮਜ਼ਬੂਤ ਬਣਾਉਣ ਲਈ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਦਾ ਸਦਾ ਦਿਤਾ ਹੈ।ਉਨ੍ਹਾਂ ਇਹ ਪ੍ਰਗਟਾਵਾ ਅਜ ਰੂਪਨਗਰ ਦੇ ਸੀਮਨ ਬੈਂਕ ਅਤੇ ਪਿੰਡ ਕਟਲੀ ਦੇ ਮਛੀ ਪੂੰਗ ਫਾਰਮ ਦਾ ਨਿਰੀਖਣ ਕਰਨ ਮੌਕੇ ਕੀਤਾ। ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਪਸ਼ੂ ਪਾਲਣ ਦਾ ਕਿਤਾ ਅਪਣਾਉਣ ਨਈ ਜਿਥੇ ਲੋਕਾਂ ਤੇ ਕਿਸਾਨਾਂ ਨੂੰ ਸਬਸਿਡੀ ਮੁਹਈਆ ਕਰਵਾਏਗੀ, ਉਥੇ ਹੀ ਨੌਜਵਾਨਾਂ ਨੂੰ ਇਸ ਕਿਤੇ ਦੀ ਸਿਖਲਾਈ ਵੀ ਦੇਵੇਗੀ ਤਾਂ ਕਿ ਲੋਕ ਤੇ ਕਿਸਾਨ ਇਸ ਕਿਤੇ ਰਾਹੀਂ ਵਧ ਤੋਂ ਵਧ ਮੁਨਾਫਾ ਕਮਾ ਸਕਣ। ਉਨਾ ਕਿਹਾ ਕਿ ਅਜ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਮੁਹਈਆ ਕਰਵਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਆਪਣੇ ਪੈਰਾ ‘ਤੇ ਖੜਾ ਕੀਤਾ ਜਾ ਸਕੇ। ਉਨਾ ਨੇ ਸੂਬੇ ਦੇ ਲੋਕਾਂ ਨੂੰ ਪਸ਼ੂ ਪਾਲਣ ਵਰਗੇ ਪਿਤਾ ਪੁਰਖੀ ਧੰਦਿਆਂ ਨਾਲ ਜੁੜਨ ਦੀ ਅਪੀਲ ਵੀ ਕੀਤੀ।ਇਸ ਮੌਕੇ ਸ. ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਰੂਪਨਗਰ, ਸ੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ ਜਨਰਲ, ਐਸ.ਡੀ.ਐਮ. ਸ੍ਰੀਮਤੀ ਹਰਜੋਤ ਕੌਰ, ਤਹਿਸੀਲਦਾਰ ਸ੍ਰੀ ਰਾਜਪਾਲ ਸਿੰਘ ਸੇਖੋਂ ਤੋਂ ਇਲਾਵਾ ਸਾਬਕਾ ਵਿਧਾਇਕ ਸ. ਭਾਗ ਸਿੰਘ, ਸ੍ਰੀ ਰਮੇਸ਼ ਗੋਇਲ, ਸ੍ਰੀ ਗੁਰਿੰਦਰ ਪਾਲ ਬਿਲਾ, ਸ੍ਰੀ ਸੁਖਵਿੰਦਰ ਸਿੰਘ ਵਿਸਕੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸ੍ਰੀ ਪ੍ਰੇਮ ਸਿੰਘ ਡਲਾ, ਸ੍ਰੀ ਪੋਮੀ ਸੋਨੀ, ਸ੍ਰੀਮਤੀ ਕਿਰਨ ਸੋਨੀ, ਸ੍ਰੀਮਤੀ ਸ਼ੀਲਾ ਨਾਰੰਗ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਸ੍ਰੀ ਮੇਵਾ ਸਿੰਘ ਗਿਲ, ਸ੍ਰੀ ਕਰਮ ਸਿੰਘ, ਸ੍ਰੀ ਕ੍ਰਿਸ਼ਨ ਸਿੰਘ ਬਾਗਵਾਲੀ, ਸ੍ਰੀ ਮਹਿੰਦਰ ਸਿੰਘ ਢਿਲੋਂ, ਸ੍ਰੀ ਜਗਦੀਸ਼ ਕਾਜਲਾ, ਸ੍ਰੀ ਰਾਕੇਸ਼ ਕੁਮਾਰ ਬਗਾ, ਸ੍ਰੀ ਸ਼ਿਵ ਦਿਆਲ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11