Sunday , 26 May 2019
Breaking News
You are here: Home » BUSINESS NEWS » ਸਿੱਧਵਾਂ ਵਿਖੇ ਨਕਾਬਪੋਸ਼ ਲੁਟੇਰੇ ਦਫ਼ਤਰ ’ਚੋਂ ਡੇਢ ਲੱਖ ਲੁਟ ਕੇ ਫਰਾਰ

ਸਿੱਧਵਾਂ ਵਿਖੇ ਨਕਾਬਪੋਸ਼ ਲੁਟੇਰੇ ਦਫ਼ਤਰ ’ਚੋਂ ਡੇਢ ਲੱਖ ਲੁਟ ਕੇ ਫਰਾਰ

ਜਗਰਾਓਂ, 18 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਬਲਾਕ ਸਿੱਧਵਾਂ ਬੇਟ ਵਿਖੇ ਅੱਜ ਦਿਨ ਦਿਹਾੜੇ ਕਾਲੀ ਗੱਡੀ ’ਚ ਹਥਿਆਰਾਂ ਨਾਲ ਲੈਸ ਹੋ ਕੇ ਆਏ ਚਾਰ ਨਕਾਬਪੋਸ਼ ਲੁਟੇਰਿਆਂ ਨੇ ਫਿਊਜਨ ਮਾਈਕਰੋ ਫਾਇਨੈਂਸ ਦਫ਼ਤਰ ’ਚ ਵੜ ਕੇ ਗੱਲ੍ਹੇ ’ਚ ਪਏ ਤਕਰੀਬਨ ਡੇਢ ਲੱਖ ਰੁਪੈ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਮੌਕੇ ਤੇ ਇਕ ਫਾਇਨੈਸ ਮੁਲਾਜਮ ਮੌਜੂਦ ਸੀ ਜੋ ਲੁਟੇਰਿਆਂ ਨਾਲ ਹੱਥੋਪਾਈ ਹੁੰਦਿਆਂ ਮਾਮੂਲੀ ਜਖਮੀ ਹੋ ਗਿਆ। ਸੂਚਨਾਂ ਮਿਲਦੇ ਹੀ ਘਟਨਾਂ ਸਥਾਨ ’ਤੇ ਥਾਣਾ ਸਿੱਧਵਾਂ ਬੇਟ ਦੇ ਮੁੱਖੀ ਨਵਦੀਪ ਸਿੰਘ, ਐਸਪੀ (ਆਈ) ਤਰੁਨ ਰਤਨ,ਡੀਐਸਪੀ (ਐਚ)ਪ੍ਰਭਜੋਤ ਕੌਰ ਭਾਰੀ ਪੁਲਸ ਫੋਰਸ ਸਮੇਤ ਪਹੁੰਚੇ। ਘਟਨਾ ਵੇਲੇ ਮੌਕੇ ਤੇ ਮੌਜੂਦ ਜਖਮੀ ਫਾਈਨੈਸ ਮੁਲਾਜਮ ਆਰੀਅਨ ਰਾਠੀ ਨੇ ਪੁਲਸ ਨੂੰ ਦੱਸਿਆ ਕਿ ਇਥੇ ਦਫ਼ਤਰ ’ਚ ਉਹ ਚਾਰ ਮੁਲਾਜਮ ਕੰਮ ਕਰਦੇ ਹਨ। ਜਿਥੇ ਲੋਕਾਂ ਨੂੰ ਲੋਨ ਆਦਿ ਦੇ ਪੈਸੇ ਦਿੱਤੇ ਜਾਂਦੇ ਹਨ ’ਤੇ ਇਥੇ ਦਫ਼ਤਰ ਵਿਚ ਹੀ ਰੋਜਾਨਾਂ ਦੋ ਢਾਈ ਲੱਖ ਰੁਪਏ ਲੋਕਾਂ ਦੀਆਂ ਕਿਸ਼ਤਾਂ ਦੇ ਜਮ੍ਹਾ ਕੀਤੇ ਜਾਂਦੇ ਹਨ। ਇਹ ਲੋਕਾਂ ਦੇ ਲੋਨ ਦੀ ਰਕਮ ਬਾਅਦ ਵਿਚੋ ਬੈਂਕ ਵਿਚ ਜਮਾ ਕਰ ਦਿੱਤੀ ਜਾਂਦੀ ਹੈ। ਉਸਨੇ ਦੱਸਿਆ ਕਿ ਤਕਰੀਬਨ 3 ਵਜੇ ਦੁਪਹਿਰੇ ਚਾਰ ਮੌਨੇ ਵਿਅਕਤੀ ਦਫ਼ਤਰ ’ਚ ਆਏ ਜਿਨ੍ਹਾਂ ਦੇ ਮੂੰਹ ਰੁਮਾਲ ਨਾਲ ਢੱਕੇ ਹੋਏ ਸੀ। ਜਿਨ੍ਹਾਂ ਨੇ ਮੇਰੇ ਪਿੱਠ ਪਿਛੇ ਪਿਸਟਲ ਲਾ ਲਿਆ ਤੇ ਕੈਸ਼ ਦੇਣ ਦੀ ਗੱਲ ਆਖੀ। ਲੁਟੇਰਿਆਂ ਨੂੰ ਕੈਸ਼ ਨਾ ਦੇਣ ਤੇ ਉਨ੍ਹਾਂ ਨੇ ਮੇਰੇ ਨਾਲ ਹੱਥੋਪਾਈ ਕੀਤੀ ਤੇ ਜਿਸ ਦੌਰਾਨ ਮੇਰੇ ਮਾਮੂਲੀ ਸੱਟਾਂ ਲੱਗੀਆਂ। ਲੁਟੇਰਿਆਂ ਨੇ ਮਾਰਨ ਦੀ ਧਮਕੀ ਦੇਣ ਤੇ ਕੈਸ਼ ਵਾਲੇ ਕਮਰੇ ਦੇ ਗੱਲ੍ਹੇ ’ਚ ਪਏ ਡੇਢ ਲੱਖ ਰੁਪੈ ਕੱਢ ਕੇ ਲੁਟੇਟੇ ਕਾਰ ਰਾਂਹੀ ਫਰਾਰ ਹੋ ਗਏ। ਪੁਲਸ ਅਧਿਕਾਰੀਆਂ ਨੇ ਉਕਤ ਫਾਇਨੈਸ ਮੁਲਾਜਮ ਦੇ ਬਿਆਨਾਂ ਕਰਮਬੱਧ ਕਰਕੇ ਘਟਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਥਾਂ ਥਾਂ ਲੱਗੇ ਸੀਸੀਟੀਵੀ ਨੂੰ ਖੰਗਾਲਿਆਂ ਪਰ ਪੁਲਸ ਦੇ ਹੱਥ ਕੋਈ ਵੀ ਸਬੂਤ ਨਹੀ ਲੱਗ ਸਕਿਆ।

Comments are closed.

COMING SOON .....


Scroll To Top
11