Friday , 23 August 2019
Breaking News
You are here: Home » TOP STORIES » ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਕਾਰਵਾਈ ਦੀ ਧਾਰਮਿਕ ਆਗੂਆਂ ਵੱਲੋਂ ਸਖ਼ਤ ਸ਼ਬਦਾਂ ’ਚ ਨਿੰਦਾ ਅਤੇ ਚੇਤਾਵਨੀ

ਸਿੱਖ ਭਾਵਨਾਵਾਂ ਨੂੰ ਭੜਕਾਉਣ ਦੀ ਕਾਰਵਾਈ ਦੀ ਧਾਰਮਿਕ ਆਗੂਆਂ ਵੱਲੋਂ ਸਖ਼ਤ ਸ਼ਬਦਾਂ ’ਚ ਨਿੰਦਾ ਅਤੇ ਚੇਤਾਵਨੀ

ਅਜਿਹੇ ਵਿਅਕਤੀ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ : ਸੰਤ ਦਾਦੂਵਾਲ

image ਬਠਿੰਡਾ, 5 ਅਪ੍ਰੈਲ  (ਅਵਤਾਰ ਸਿੰਘ ਕੈਂਥ, ਜਸਵੰਤ ਮਾਨ, ਰਾਕੇਸ਼ ਗੋਇਲ)-ਸਿੱਖ ਕੌਮ ਨੂੰ ਹਰ ਪਾਸੇ ਤੋਂ ਨੀਚਾ ਦਿਖਾਉਣ ਅਤੇ ਭੜਕਾਉਣ ਦੀ ਕਾਰਵਾਈਆਂ  ਵੱਖ- ਵੱਖ ਸਮਾਜ ਵਿਰੋਧੀ ਅਨਸਰਾਂ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆਉਂਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਆਪਣੀ ਗਤੀਵਿਧੀਆਂ ਕਰਦੇ ਹੀ ਰਹਿੰਦੇ ਹਨ। ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਨੂੰ ਅਜਿਹੀਆਂ ਥਾਵਾਂ ’ਤੇ ਲਗਾਉਣਾਂ ਕਰਦੇ ਹਨ ਕਿ ਸਿੱਖ ਭੜਕ ਕੇ ਕੋਈ ਅਜਿਹਾ ਕਾਰਾ ਕਰ ਦੇਣ ਕਿ ਫਿਰ ਇਹ ਕਹਿਣ ਕਿ ਸਿੱਖ ਅਤਵਾਦੀ ਹਨ, ਇਹ ਨਹੀ ਸੋਚਦੇ ਕਿ ਭੜਕਾਉਣ ਦੀ ਕਾਰਵਾਈ ਪਹਿਲਾਂ ਕੋਣ ਕਰਦਾ ਹੈ। ਅਜਿਹਾ ਕਾਰਾ ਭੈੜੀ ਸੋਚ ਦੇ ਧਾਰਨੀ ‘‘ਕੈਫੇ ਪ੍ਰੈਸ ਨਾਮੀ ’’ਵਿਦੇਸ਼ੀ ਕੰਪਨੀ ਦੇ ਮਾਲਕ ਵੱਲੋਂ ਕੀਤੀ ਗਈ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰ ਸਕਦੇ। ਜੋ ਚਿੰਨ• ‘ਖੰਡਾ’ ਸਾਡਾ ਸਿਰ

ਦਾ ਤਾਜ ਹੈ ਉਸ ਨੂੰ ਇਸ ਨੀਚ ਸੋਚ ਦੇ ਮਾਲਕ ਨੇ ਪੈਰਾਂ ‘‘ ਚੱਪਲਾਂ, ਜੁੱਤੀਆਂ ਦੇ ਉਪਰ ‘ਖੰਡਾ’ਛਾਪ ਕੇ ਦਿਖਾ ਕੇ ਨਾ ਮਾਫ਼ ਕਰਨ ਵਾਲੀ ਹਰਕਤ ਕੀਤੀ ਹੈ। ਵਿਰਾਸਤ ਮੈਗਜੀਨ ਦੇ ਸੰਪਾਦਕ ਇਕਵਾਕ ਸਿੰਘ ਪੱਟੀ ਵਲੋਂ ਦੱਸਿਆ ਗਿਆ ਹੈ ਕਿ ਪਿਛਲੇ ਚਾਰ ਸਾਲ ਪਹਿਲਾਂ 2010 ਦੇ ਮਈ ਮਹੀਨੇ ਵਿਚ ਵੀ ਇਸ ‘ਕੈਫੇ ਪ੍ਰੈਸ ’ ਨਾਮੀ ਕੰਪਨੀ ਨੇ ਆਪਣੀ ਵੈਬਸਾਈਟ ’ਤੇ ਆਪਣੇ ਪ੍ਰੋਡਕਟਸ ਵੇਚਣ ਵਾਸਤੇ  ਮਸ਼ਹੂਰੀ ਲਈ ਜਨਾਨਾ ਅਤੇ ਮਰਦਾਨਾ ਅੰਦਰੂਨੀ ਕੱਪੜਿਆਂ ਸਮੇਤ ਨਿੱਕਰਾਂ ਅਤੇ ਕੱਛਿਆਂ ਉ¤ਤੇ ਸ੍ਰੀ ਗੁਰੂ ਨਾਨਕ ਸਾਹਿਬ, ਇਕ ਓਅੰਕਾਰ, ਨਿਸ਼ਾਨ ਸਾਹਿਬ ਅਤੇ ਖੰਡਾ ਛਾਪ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜਾ ਕੀਤਾ ਸੀ। ਸ਼ਹਿਰ ਦੀ ਨਾਮੀ ਧਾਰਮਿਕ ਸੰਸਥਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਅਤੇ ਸਿੱਖ ਕੌਮ ਦੇ ਨਿਧੱੜਕ ਸਿੱਖ ਆਗੂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਜਿਹੇ ਸ਼ਖ਼ਸ਼  ਪਰਿਵਾਰ ਨੂੰ ਸਿੱਖ ਕੌਮ ਕਦੇ ਵੀ ਮਾਫ਼ ਨਹੀ ਕਰੇਗੀ, ਜੋ ਧਾਰਮਿਕ ਚਿੰਨ•ਾਂ ਦੀ ਬੇਇ¤ਜਤੀ ਕਰਦੇ ਹਨ। ਉਨ•ਾਂ ਦਾ ਅੰਤ ਮਾੜਾ ਹੀ ਹੋਇਆ ਹੈ। ਉਨ•ਾਂ ਨੇ ਕਿਹਾ ਕਿ ਕੰਪਨੀ ਦਾ ਮਾਲਕ ਸਿੱਖ ਕੌਮ ਤੋਂ ਮਾਫ਼ੀ ਮੰਗੇ ਵਰਨਾ ਦੇਸ਼ ਵਿਦੇਸ਼ ਵਿਚ ਇਸ ਦੇ ਖਿਲਾਫ਼ ਸੰਘਰਸ਼ ਅਰੰਭ ਕਰਕੇ ਨੱਕ ’ਚ ਦੰਮ ਕਰ ਦਿੱਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ, ਜਸਕਰਨ ਸਿੰਘ ਸਿਵੀਆਂ, ਅਵਤਾਰ ਸਿੰਘ ਤੁੰਗਵਾਲੀ, ਜਰਨੈਲ ਸਿੰਘ, ਅਮਰਜੀਤ ਸਿੰਘ ਆਦਿ ਧਾਰਮਿਕ ਸਭਾ ਸੁਸਾਇਟੀਆਂ ਦੇ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11