Sunday , 19 January 2020
Breaking News
You are here: Home » Carrier » ਸਿੱਖਿਆ ਮੰਤਰੀ ਵੱਲੋਂ ਸਕੂਲੀ ਬਿਲਡਿੰਗਾਂ ਦੀਆਂ ਉਸਾਰੀਆਂ ਲਈ ਗ੍ਰਾਂਟਾਂ ਵੰਡੀਆਂ

ਸਿੱਖਿਆ ਮੰਤਰੀ ਵੱਲੋਂ ਸਕੂਲੀ ਬਿਲਡਿੰਗਾਂ ਦੀਆਂ ਉਸਾਰੀਆਂ ਲਈ ਗ੍ਰਾਂਟਾਂ ਵੰਡੀਆਂ

ਭਵਾਨੀਗੜ੍ਹ, 24 ਦਸੰਬਰ (ਕ੍ਰਿਸ਼ਨ ਗਰਗ)- ਸਿਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਬ ਡਵੀਜਨ ਭਵਾਨੀਗੜ੍ਹ ਦੇ 21 ਪਿੰਡਾਂ ਦੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗ ਉਸਾਰੀਆਂ ਤੇ ਅੱਪਗਰੇਡ ਕਰਨ ਲਈ 2 ਕਰੋੜ 27 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਸ੍ਰੀ ਸਿੰਗਲਾ ਨੇ ਪਿੰਡ ਭਰਾਜ, ਲੱਖੇਵਾਲ, ਚੰਨੋ, ਮੁਨਸੀਵਾਲਾ , ਮਸਾਣੀ, ਫੰਮਣਵਾਲ, ਕਾਲਾਝਾੜ , ਖੇੜੀ ਗਿੱਲਾਂ, ਸ਼ਾਹਪੁਰ, ਭੜ੍ਹੋ, ਨਦਾਮਪੁਰ , ਡੇਹਲੇਵਾਲ, ਬੀਂਬੜ, ਮਾਝੀ , ਮਾਝਾ, ਹਰਦਿੱਤਪੁਰਾ ਅਤੇ ਨਕਟੇ ਦੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਦੀ ਉਸਾਰੀ , ਮੁਰੰਮਤ ਅਤੇ ਹੋਰ ਸੁਧਾਰਾਂ ਲਈ ਸਵਾ ਦੋ ਕਰੋੜ ਦੇ ਚੈੱਕ ਵੰਡਣ ਦੀ ਰਸਮ ਅਦਾ ਕੀਤੀ । ਸ੍ਰੀ ਸਿੰਗਲਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਨੂਰਪੁਰਾ ਵਿਖੇ ਉਸਾਰੀ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਸਰਕਾਰੀ ਸਕੂਲਾਂ ਦੇ ਬਹੁਪੱਖੀ ਵਿਕਾਸ ਅਤੇ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸ੍ਰੀ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਉੱਤੇ ਕਰਨ ਲਈ ਵਚਨਬੱਧ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਵਿਵਾਦਤ ਫੈਸਲੇ ਕਰਕੇ ਦੇਸ ਅੰਦਰ ਅਰਾਜਕਤਾ ਤੇ ਫਿਰਕੂ ਮਾਹੌਲ ਬਣਾ ਰਹੀ ਹੈ ,ਜੋ ਕਿ ਦੇਸ ਦੇ ਹਿੱਤ ਵਿੱਚ ਨਹੀਂ ਹੈ । ਇਸ ਮੌਕੇ , ਵਰਿੰਦਰ ਕੁਮਾਰ ਪੰਨਵਾਂ ਚੇਅਰਮੈਨ, ਵਿਪਨ ਕੁਮਾਰ ਸ਼ਰਮਾਂ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ , ਜਸਵੀਰ ਕੌਰ ਚੈਅਰਪਰਸਨ ਜਿਲ੍ਹਾ ਪ੍ਰੀਸ਼ਦ ਸੰਗਰੂਰ , ਜਗਤਾਰ ਨਮਾਦਾ ਸਾਬਕਾ ਸਰਪੰਚ , ਫਕੀਰ ਚੰਦ ਸਿੰਗਲਾ ਸਾਬਕਾ ਕੌਂਸਲਰ ,ਸੰਜੂ ਵਰਮਾ ਜ਼ਿਲ੍ਹਾ ਜਨਰਲ ਸਕੱਤਰ ,ਬਲਵਿੰਦਰ ਘਾਬਦੀਆ ਜ਼ਿਲ੍ਹਾ ਕੁਆਰਡੀਨੇਟਰ, ਬਲਵੰਤ ਸਿੰਘ ਸਾਬਕਾ ਸਰਪੰਚ ਨਦਾਮਪੁਰ, ਮਹਿੰਦਰਪਾਲ ਸਰਪੰਚ ਮਾਝੀ,ਹਰਜੀਤ ਬਾਬਾ ਬੱਖੋਪੀਰ ਕੁਲਵਿੰਦਰ ਮਾਝਾ, ਗੁਰਦੀਪ ਸਿੰਘ ਕੰਧੋਲਾ, ਮਹੇਸ਼ ਵਰਮਾ ਸ਼ਹਿਰੀ ਪ੍ਰਧਾਨ , ਜਸਪਾਲ ਸ਼ਰਮਾ , ਰਾਏ ਸਿੰਘ ਬਖਤੜੀ , ਸਤਿੰਰਪਾਲ ਸਿੰਘ ਪਿੰਡ ਨੂਰਪੁਰ, ਹਾਕਮ ਸਿੰਘ ਚੇਅਰਮੈਨ ਐਸ ਸੀ ਸੀ ਸਿਮਰਨਜੀਤ ਸਿੰਘ ਸਰਪੰਚ ਫੱਮਣਵਾਲਾ,ਸਮੇਤ ਪਿੰਡਾਂ ਦੇ ਪੰਚ ਸਰਪੰਚ ਅਤੇ ਪਤਵੰਤੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Comments are closed.

COMING SOON .....


Scroll To Top
11