Saturday , 20 April 2019
Breaking News
You are here: Home » INTERNATIONAL NEWS » ਸਿੱਖਾਂ ਵੱਲੋਂ ਕਾਲੀ ਦੀਵਾਲੀ ਮਨਾਉਣਾ, ਤਾਲਿਬਾਨ ਫੁਰਮਾਨ ਦੀ ਹਮਾਇਤ : ਵਿਦੇਸ਼ੀ ਸਿੱਖ ਵਫਦ ਤੇ ਵੱਖ-ਵੱਖ ਧਰਾਮਿਕ ਆਗੂ

ਸਿੱਖਾਂ ਵੱਲੋਂ ਕਾਲੀ ਦੀਵਾਲੀ ਮਨਾਉਣਾ, ਤਾਲਿਬਾਨ ਫੁਰਮਾਨ ਦੀ ਹਮਾਇਤ : ਵਿਦੇਸ਼ੀ ਸਿੱਖ ਵਫਦ ਤੇ ਵੱਖ-ਵੱਖ ਧਰਾਮਿਕ ਆਗੂ

ਵਾਸ਼ਿੰਗਟਨ ਡੀਸੀ, 8 ਨਵੰਬਰ- ਦੀਵਾਲੀ ਇੱਕ ਸਾਂਝਾ ਤਿਉਹਾਰ ਹੈ, ਜੋ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ ਵੱਲੋਂ ਆਪੋ ਆਪਣੀਆਂ ਧਾਰਮਿਕ ਥਾਵਾਂ ’ਤੇ ਦੀਪਮਾਲਾ ਕਰਕੇ ਆਪਣੇ ਪ੍ਰਭੂ ਨੂੰ ਖੁਸ਼ ਕਰਨ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਨਵਰੰਗਤ ਦਿੱਤੀ ਜਾਂਦੀ ਹੈ। ਇੱਕ ਪਾਸੇ ਤਾਂ ਅਸੀਂ ਸੋਗ ਮਨਾਉਣ ਲਈ ਕੈਂਡਲ-ਵੀਯਨ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਦੂਜੇ ਪਾਸੇ ਦੀਪਮਾਲਾ ਨਾ ਕਰਨ ਦੀ ਹਦਾਇਤ ਜਾਰੀ ਕਰਕੇ ਆਪਣੇ ਇਸਟ ਪ੍ਰਤੀ ਗਿਲਾ ਦਰਜ ਕਰਨ ਦੀ ਕਾਰਵਾਈ ਕਰ ਰਹੇ ਹਾਂ। ਸਮਝ ਨਹੀਂ ਆਉਂਦੀ ਕਿ ਸਿੱਖੀ ਕਿਧਰ ਨੂੰ ਜਾ ਰਹੀ ਹੈ ਅਤੇ ਕਟੜਪੰਥੀ ਕੀ ਸਾਬਿਤ ਕਰਨਾ ਚਾਹੁੰਦੇ ਹਨ। ਜਿਹੜੇ ਲੋਕਾਂ ਨੂੰ ਗੁਰੂ ਘਰ ਦੀਪਮਾਲਾ ਕਰਨ ਤੋਂ ਰੋਕ ਰਹੇ ਹਾਂ। ਉਹ ਮੰਦਰਾਂ ਮਸੀਤਾਂ ਵਿੱਚ ਜਾਣ ਲਈ ਮਜਬੂਰ ਹੋਣਗੇ ਅਤੇ ਆਪਣੇ ਇਸ਼ਟ ਦੀ ਭਾਲ ਕਰਨ ਅਤੇ ਖੁਸ਼ ਕਰਨ ਲਈ ਦੀਵਾਲੀ ਵਾਲੇ ਦਿਨ ਆਪਣੀ ਖੁਸ਼ੀ ਨੂੰ ਪ੍ਰਗਟਾਉਣਗੇ।ਇੰਝ ਨਹੀਂ ਲਗਦਾ ਕਿ ਅਸੀਂ ਸਿੱਖ ਪੰਥ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਮਜਬੂਰ ਕਰ ਰਹੇ ਹਾਂ ਕਿ ਉਹ ਦੂਸਰੇ ਧਰਮਾਂ ਨੂੰ ਤਰਜੀਹ ਦੇਣ। ਕਿਉਂਕਿ ਅਸੀਂ ਦੀਵਾਲੀ ਵਾਲੇ ਦਿਨ ਛੇਵੇਂ ਪਾਤਸ਼ਾਹ ਵੱਲੋਂ ਜੋ ਬੇਦੀ ਸਿੰਘਾਂ ਦੀ ਰਿਹਾਈ ਕਰਵਾਈ ਸੀ ਉਨ੍ਹਾਂ ਪ੍ਰਤੀ ਸ਼ਰਧਾ ਅਤੇ ਸਹਾਨਭੂਤੀ ਦਰਜ ਕਰਵਾਉਂਦੇ ਹਾਂ ਅਤੇ ਪ੍ਰਣ ਕਰਦੇ ਹਾਂ ਕਿ ਜੋ ਸਿੰਘ ਅੱਜ ਦੀ ਘੜੀ ਜੇਲ੍ਹ ਵਿੱਚ ਨਰਕ ਭੋਗ ਰਹੇ ਹਨ ਉਨ੍ਹਾਂ ਦੀ ਰਿਹਾਈ ਪ੍ਰਤੀ ਅਰਦਾਸ ਅਤੇ ਪ੍ਰਾਰਥਨਾ ਕਰਦੇ ਹਾਂ, ਪਰ ਕਟੜਪੰਥੀ ਵੱਲੋਂ ‘ਕਾਲੀ ਦੀਵਾਲੀ’ ਦਾ ਫੁਰਮਾਨ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਜਿਨ੍ਹਾਂ ਵਿਅਕਤੀਆਂ ਨੇ ਦੀਵਾਲੀ ’ਤੇ ਪੰਜ ਦੀਵੇ ਜਗਾਉਣ ਦਾ ਪ੍ਰਣ ਕੀਤਾ ਹੋਇਆ ਹੈ ਜਾਂ ਜਿਨ੍ਹਾਂ ਨੇ ਦੀਵਾਲੀ ’ਤੇ ਆਪਣੀ ਇਛਾ ਪੂਰਨ ਦਾ ਪ੍ਰਗਟਾਵਾ ਕਰਨਾ ਹੈ ਉਹ ਕਿਧਰ ਨੂੰ ਜਾਣਗੇ। ਅਸੀਂ ਸਿੱਖੀ ਵਿੱਚ ਅਜਿਹੀਆਂ ਕਾਰਵਾਈਆਂ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੂਸਰੇ ਧਰਮਾਂ ਵੱਲ ਧਕੇਲ ਰਹੇ ਹਾਂ। ਇਸ ਡੂੰਘੀ ਤੇ ਕੋਝੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਵਾਲੇ ਕੋਣ ਹਨ ਜਿਨ੍ਹਾਂ ਨੂੰ ਸਿੱਖ ਹਿਸਟਰੀ, ਸਿੱਖ ਰਹੁਰੀਤਾਂ ਅਤੇ ਗੁਰੂ ਦਾ ਗਿਆਨ ਨਹੀਂ ਸਗੋਂ ਸਿਆਸੀ ਹਿੱਤਾਂ ਤੱਕ ਸੀਮੀਤ ਰਹਿ ਕੇ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ, ਜੋ ਭਵਿੱਖ ਲਈ ਸਿੱਖਾਂ ਲਈ ਖਤਰਾ ਅਤੇ ਘੱਟ ਗਿਣਤੀ ਲਈ ਨਿਰਾਸ਼ਾਜਨਕ ਫੁਰਮਾਨ ਹੋਵੇਗਾ। ਗਰਮ ਖਿਆਲੀਆਂ ਵੱਲੋਂ ਪਹਿਲਾਂ ਹੀ ਪੰਜਾਬ ਨੂੰ ਨਰਕ ਕਿਨਾਰੇ ਖੜ੍ਹਾ ਕੀਤਾ ਹੋਇਆ ਹੈ ਜਿਸ ਨੂੰ ਮੁੜ ਬਹਾਲ ਕਰਨ ਲਈ ਤਿੰਨ ਦਹਾਕੇ ਲਗ ਗਏ ਹਨ। ਦੁਬਾਰਾ ਆਮ ਜੀਵਨ ਵਿੱਚ ਤਬਦੀਲੀ ਕਰਨ ਲਈ, ਪਰ ਮੁੜ ਉਸੇ ਮਾਹੌਲ ਵਿੱਚ ਖੜ੍ਹਾ ਕਰਨ ਲਈ ਕਾਲੀ ਦੀਵਾਲੀ ਨੂੰ ਰੰਗਤ ਦਿੱਤੀ ਗਈ ਹੈ ਜੋ ਨਾਨਕ ਨਾਮ ਲੇਵਾ ਸੰਗਤਾਂ ਲਈ ਨਾਮਨਜ਼ੂਰ ਹੈ। ਸਮੁੱਚੇ ਪੰਥ ਵਿੱਚੋਂ ਕੇਵਲ ਕੁਝ ਕੁ ਹੀ ਸਿਆਸੀ ਅਤੇ ਆਪਣੇ ਉ¤ਲੂ ਸਿੱਧਾ ਕਰਨ ਤੱਕ ਸੀਮੀਤ ਇਹ ਕਾਲੀ ਦੀਵਾਲੀ ਬਹੁਤ ਹੀ ਮਾੜਾ ਪ੍ਰਭਾਵ ਛੱਡੇਗੀ, ਜਿਸ ਲਈ ਜ਼ਿੰਮੇਵਾਰ ਕਦੇ ਵੀ ਮੁਆਫੀ ਦੇ ਭਾਗੀਦਾਰ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਨਹੀਂ ਹੋਣਗੇ ਜਿਨ੍ਹਾਂ ਨੇ ਆਪਣੀਆਂ ਮਾਨਤਾਵਾਂ ਦਾ ਇਜ਼ਹਾਰ ਦੀਵਾਲੀ ਵਾਲੇ ਦਿਨ ਦੀਪਮਾਲਾ ਕਰਕੇ ਕਰਨਾ ਹੋਵੇਗਾ। ਆਉ ਗੁਰੂਆਂ ਨਾਲ ਨਰਾਜ਼ਗੀ ਕਰਨ ਦਾ ਅਡੰਬਰ ਤਿਆਗਕੇ ਖੁਸ਼ੀ ਦੇ ਪ੍ਰਤੀਕ ਅਤੇ ਆਪਸੀ ਭਾਈਚਾਰੇ ਦੇ ਤਿਉਹਾਰ ਦੀਵਾਲੀ ਨੂੰ ਖੁਸੀ ਵਾਲੀ ਦੀਵਾਲੀ ਦਾ ਤਿਉਹਾਰ ਐਲਾਨ ਕੇ ਲੋਕਾਂ ਦੇ ਮਨ ਜਿੱਤੀਏ। ਰੋਸ ਕਰਨ ਲਈ ਹੋਰ ਬਥੇਰੇ ਤਰੀਕੇ ਹਨ। ਕਿਉਂਕਿ ਜਿਨ੍ਹਾਂ ਗਰੀਬਾਂ ਨੇ ਰੋਜ਼ੀ ਰੋਟੀ ਲਈ ਦੀਵੇ ਬਣਾਏ, ਮੋਮਬੱਤੀਆਂ ਬਣਾਈਆਂ, ਆਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਦੀਵਾਲੀ ਦਾ ਸਹਾਰਾ ਲਿਆ ਹੈ ਉਨ੍ਹਾਂ ਤੋਂ ਦੁਰਕਾਰੀਏ ਨਾ ਅਤੇ ਨਾ ਹੀ ਉਨ੍ਹਾਂ ਦੀ ਗਰੀਬੀ ’ਤੇ ਲੱਤ ਮਾਰੀਏ। ਉਨ੍ਹਾਂ ਦੀਆਂ ਅਸੀਸਾਂ ਲੈ ਕੇ ਪੰਜਾਬ ਦੇ ਮਾਹੌਲ ਨੂੰ ਬੇਹਤਰੀ ਵਜੋਂ ਸਿਰਜੀਏ। ਕਾਲੀ ਦੀਵਾਲੀ ਮਨਾਉਣਾ ਵੰਡੀਆਂ ਪਾਉਣਾ ਹੈ ਅਤੇ ਧਰਮ ਤੋਂ ਬਿਖੇੜਣਾ ਹੈ। ਦੀਵੇ ਦੀ ਲੌਅ ਭਾਈਚਾਰਕ ਸਾਂਝ ਅਤੇ ਗਿਆਨ ਦਾ ਪ੍ਰਤੀਕ ਹੈ। ਆਪਸੀ ਪਿਆਰ ਦੀ ਮਜ਼ਬੂਤੀ ਦੇ ਨਾਲ-ਨਾਲ ਪਰਪੱਕਤਾ ਅਤੇ ਸਾਂਝ ਦੀ ਤੰਦ ਪਕੇਰੀ ਕਰਨ ਦਾ ਰਸਤਾ ਹੈ, ਜਿਸ ਵਿੱਚ ਰੋੜਾ ਅਟਕਾਉਣ ਵਾਲੇ ਕਦੇ ਮੁਆਫੀ ਦੇ ਭਾਗੀਦਾਰ ਨਹੀਂ ਹੋਣਗੇ। ਕਾਲੀਆਂ ਝੰਡੀਆਂ, ਕਾਲੀਆਂ ਪੱਗਾਂ, ਕਾਲੇ ਬਿੱਲੇ ਲਾ ਕੇ ਰੋਸ ਨੂੰ ਠੀਕ ਕਿਹਾ ਜਾ ਸਕਦਾ ਹੈ, ਪਰ ਦੀਪਮਾਲਾ ਨੂੰ ਰੋਕਣਾ ਗੁਰੂਆਂ ਨਾਲ ਧ੍ਰੋਹ, ਧਾਰਮਿਕ ਥਾਵਾਂ ਦਾ ਅਪਮਾਨ ਅਤੇ ਲੋਕਾਂ ਨਾਲ ਵੈਰ ਕਮਾਉਣ ਦਾ ਸੱਦਾ ਹੈ। ਆਉ ਜਿਨ੍ਹਾਂ ਲੋਕਾਂ ਨੇ ਮੰਨਤਾਂ ਮੰਨੀਆਂ ਹੋਈਆਂ ਹਨ ਉਨ੍ਹਾਂ ਨੂੰ ਆਪਣੀ ਸ਼ਰਧਾ ਦਾ ਇਜ਼ਹਾਰ ਕਰਨ ਤੋਂ ਨਾ ਰੋਕੀਏ ਅਤੇ ਗੁਰੂ ਸਾਹਿਬ ਦੇ ਬੰਦੀ ਛੋੜ ਦਿਵਸ ਦੀ ਆਮਦ ’ਤੇ ਦੀਵੇ ਜਗ੍ਹਾ ਕੇ ਪ੍ਰਣ ਕਰੀਏ ਕਿ ਪੰਜਾਬ ਵਿੱਚ ਸ਼ਾਂਤੀ ਬਣਾਈਏ ਅਤੇ ਪੰਜਾਬ ਹਸਦਾ ਵਸਦਾ ਰਹੇ ਤਾਂ ਜੋ ਮਾੜੀਆਂ ਤਾਕਤਾਂ ਨੂੰ ਗੁਰੂ ਨੱਥ ਪਾਵੇ ਤੇ ਉਹ ਵੀ ਪੰਜਾਬ ਨੂੰ ਬੇਹਤਰ ਬਣਾਉਣ ਵਿੱਚ ਯੋਗਦਾਨ ਪਾ ਸਕਣ। ਦੇਸ਼ ਵਿਦੇਸ਼ ਦੀਆਂ ਸੰਗਤਾਂ ਕਾਲੀ ਦੀਵਾਲੀ ਦੇ ਸੱਦੇ ਨੂੰ ਪ੍ਰਵਾਨ ਨਹੀਂ ਕਰ ਰਹੀਆਂ। ਪ੍ਰਮੁੱਖ ਜਥੇਬੰਦੀਆਂ ਅਤੇ ਭਾਈਚਾਰੇ ਦੇ ਮੋਹਤਬਾਰਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਵਿਰੋਧ ਇਸ ਗੱਲ ਦਾ ਸੰਕੇਤ ਹੈ।

Comments are closed.

COMING SOON .....


Scroll To Top
11