Thursday , 27 June 2019
Breaking News
You are here: Home » INTERNATIONAL NEWS » ਸਿੱਖਸ ਆਫ ਅਮਰੀਕਾ ਸੰਸਥਾ ਨੇ ਪੰਜਾਬ ਦੇ ਹਾਲਾਤਾਂ ’ਤੇ ਚਿੰਤਾ ਪ੍ਰਗਟਾਈ

ਸਿੱਖਸ ਆਫ ਅਮਰੀਕਾ ਸੰਸਥਾ ਨੇ ਪੰਜਾਬ ਦੇ ਹਾਲਾਤਾਂ ’ਤੇ ਚਿੰਤਾ ਪ੍ਰਗਟਾਈ

ਮੈਰੀਲੈਂਡ, 5 ਨਵੰਬਰ (ਡਾ. ਗਿੱਲ)- ਅਮਰੀਕਾ ਦੀ ਸਭ ਤੋਂ ਪ੍ਰਭਾਵੀ ਸਿੱਖ ਸੰਸਥਾ ਸਿੱਖਸ ਆਫ ਅਮਰੀਕਾ ਨੇ ਇੱਕ ਹੰਗਾਮੀ ਮੀਟਿੰਗ ਪੰਜਤਾਰਾ ਹੋਟਲ ਰਾਇਲ ਤਾਜ ਵਿਖੇ ਦਿੱਤੀ ਜਿਸ ਵਿੱਚ ਇਸ ਸੰਸਥਾ ਦੇ ਡਾਇਰੈਕਟਰਾਂ ਅਤੇ ਗੁਰੂ ਘਰਾਂ ਦੇ ਮੁਖੀਆਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਕਮਲਜੀਤ ਸਿੰਘ ਸੋਨੀ ਡਾਇਰੈਕਟਰ ਸਿਖਸ ਆਫ ਅਮਰੀਕਾ ਨੇ ਪੰਜਾਬ ਦੇ ਹਾਲਾਤਾਂ ਸਬੰਧੀ ਜਾਣਕਾਰੀ ਦੇ ਕੇ ਅਮਰੀਕਾ ਦੀ ਅਗਵਾਈ ਵਿੱਚ ਏਜੰਡਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਭਾਵੇਂ ਆਏ ਮਹਿਮਾਨਾਂ ਵੱਲੋਂ ਸੁਝਾਵਾਂ ਦੀ ਝੜੀ ਲਗਾਈ ਗਈ ਅਤੇ ਕੈਲੇਫੋਰਨੀਆ ਵਿਖੇ 187 ਗੁਰੂ ਘਰਾਂ ਵੱਲੋਂ ਸਮੂਹਿਕ ਮੀਟਿੰਗ ਸਬੰਧੀ ਵੇਰਵਿਆਂ ਨੂੰ ਅੰਕਿਤ ਕੀਤਾ ਗਿਆ। ਚੇਅਰਮੈਨ ਨੇ ਬਹੁਤ ਹੀ ਸੁਲਝੇ ਢੰਗ ਨਾਲ ਚਾਰ ਵਿਸ਼ਿਆਂ ਦੇ ਹੱਲ ਲਈ ਭਾਰਤੀ ਅੰਬੈਸੀ ਅਤੇ ਅਮਰੀਕਾ ਦੇ ਅਹਿਮ ਮਹਿਕਮਿਆਂ ਨੂੰ ਦਖ਼ਲ ਦੇ ਕੇ ਇਸ ਦੇ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਚਾਰ

ਵਿਸ਼ਿਆਂ ਵਿੱਚ ਪਹਿਲੇ ਵਿਸ਼ੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਇਸ ਦੇ ਦੋਸ਼ੀਆਂ ਨੂੰ ਫੜ੍ਹ ਕੇ ਸਖਤ ਸਜ਼ਾਵਾਂ ਦੇਣ ਸਬੰਧੀ ਵਕਾਲਤ ਕਰਦੇ ਹੋਏ ਕੇਂਦਰ ਨੂੰ ਦਖਲ ਦੇਣ ਦੀ ਸਿਫਾਰਿਸ ਕੀਤੀ ਗਈ। ਦੂਜੇ ਵਿਸ਼ੇ ਵਿੱਚ ਦੋਸ਼ੀ ਪੁਲਿਸ ਅਫਸਰਾਂ ਨੂੰ ਤੁਰੰਤ ਬਰਖਾਸਤ ਕਰਕੇ ਕੇਸ ਚਲਾਉਣ ਸਬੰਧੀ ਕਾਰਵਾਈ ਕਰਨਾ। ਤੀਜਾ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਪੂਰੇ ਹਾਲਾਤਾਂ ਨੂੰ ਕੰਟਰੋਲ ਕਰਨ ਸਬੰਧੀ ਕੇਂਦਰ ਪੂਰੀ ਪ੍ਰਕਿਰਿਆ ਕਰਨ ਲਈ ਕਾਰਵਾਈ ਕਰੇ। ਚੌਥੇ ਵਿਸ਼ੇ ਵਿੱਚ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਦਾ ਗਠਨ ਇਸ ਢੰਗ ਨਾਲ ਕੀਤਾ ਜਾਵੇ ਜਿਸ ਵਿੱਚ ਪੂਰੇ ਹਿੰਦੋਸਤਾਨ ਅਤੇ ਵਿਦੇਸ਼ਾਂ ਤੋਂ ਵੀ ਬੁੱਧੀਜੀਵੀਆਂ ਨੂੰ ਲੈ ਕੇ ਗਿਆਰਾਂ ਮੈਂਬਰੀ ਕਮੇਟੀ ਗਠਿਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਨੂੰ ਰਿਫਾਰਮ ਕਰਨ ਸਬੰਧੀ ਸੁਝਾਅ ਲੈ ਕੇ ਪੂਰੀ ਸਥਿਤੀ ਨੂੰ ਕਾਬੂ ਵਿੱਚ ਕਰਕੇ ਪੰਜਾਬ ਦੇ ਹਾਲਾਤਾਂ ਨੂੰ ਆਮ ਵਰਗਾ ਬਣਾਇਆ ਜਾਵੇ। ਉਪਰੋਕਤ ਚਾਰੇ ਵਿਸ਼ਿਆਂ ਨੂੰ ਮੈਮੋਰੰਡਮ ਦੇ ਰੂਪ ਵਿੱਚ ਵਾਸ਼ਿੰਗਟਨ ਸਥਿਤ ਮੈਟਰੋਪੁਲਿਟਨ ਗੁਰੂ ਘਰਾਂ ਦੇ ਮੁਖੀ ਸਿੱਖਸ ਫਾਰ ਅਮਰੀਕਾ ਦੇ ਡਾਇਰੈਕਟਰ ਸਮੂਹਿਕ ਤੌਰ ’ਤੇ ਅਮਰੀਕਾ ਦੀਆਂ ਵੱਖ-ਵੱਖ ਉਚ ਸਰਕਾਰੀ ਮਹਿਕਮਿਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਦੇ ਰਹੇ ਹਨ ਤਾਂ ਜੋ ਭਾਰਤੀ ਅੰਬੈਸਡਰ, ਸਟੇਟ ਮਹਿਕਮਾ ਯੂਐਸ ਅਤੇ ਵਾਇਟ ਹਾਊਸ ਦੀ ਅਥਾਰਟੀ ਭਾਰਤ ਸਰਕਾਰ ਨੂੰ ਇਸ ਸਬੰਧੀ ਤੁਰੰਤ ਫੈਸਲਾ ਲੈ ਕੇ ਸਿੱਖਾਂ ਦੇ ਹਿਰਦਿਆਂ ਅਤੇ ਪੰਜਾਬ ਦੀ ਸਥਿਤੀ ’ਤੇ ਕਾਬੂ ਪਾ ਸਕੇ। ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ ਰਹੇਜਾ, ਬਲਜਿੰਦਰ ਸਿੰਘ ਸ਼ੰਮੀ ਬੀਜੇਪੀ, ਦਰਸ਼ਨ ਸਿੰਘ ਸਲੂਜਾ ਚੇਅਰਮੈਨ ਜੀਐਨਐਫਏ, ਚਤਰ ਸਿੰਘ ਪ੍ਰਧਾਨ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਬਖਸ਼ੀਸ਼ ਸਿੰਘ ਸਾਬਕਾ ਚੇਅਰਮੈਨ, ਮਨਪ੍ਰੀਤ ਸਿੰਘ ਮਠਾਰੂ ਡਾਇਰੈਕਟਰ, ਸਰਬਜੀਤ ਸਿੰਘ ਬਖਸ਼ੀ ਡਾਇਰੈਕਟਰ, ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ, ਸਾਜਿਦ ਤਰਾਰ ਡਾਇਰੈਕਟਰ, ਮਿਸਿਜ਼ ਦਰਸ਼ਨ ਸਲੂਜਾ ਟਰਸਟੀ ਜੀਐਨਐਫਏ, ਗੁਰਚਰਨ ਸਿੰਘ ਗੁਰੂ ਵਰਲਡ ਬੈਂਕ ਡਾਇਰੈਕਟਰ, ਗੁਰਪ੍ਰਤਾਪ ਸਿੰਘ ਡਾਇਰੈਕਟਰ, ਮਿਊਰ ਮੋਦੀ ਡਾਇਵਰਸਟੀ ਗਰੁੱਪ ਮੈਰੀਲੈਂਡ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਦਸੰਬਰ ਦੇ ਪਹਿਲੇ ਹਫਤੇ ਤੱਕ ਇਨ੍ਹਾਂ ਮੁੱਦਿਆਂ ਦਾ ਫੀਡ ਬੈਕ ਲਿਖਤੀ ਰੂਪ ਵਿੱਚ ਲਿਆ ਜਾਵੇਗਾ।

Comments are closed.

COMING SOON .....


Scroll To Top
11