Sunday , 19 November 2017
Breaking News
You are here: Home » ENTERTAINMENT » ਸਿੰਗਲ ਟ੍ਰੈਕ ‘ਪ੍ਰੀਤੀ ਦਾ ਪ੍ਰਹੁਣਾਂ’ ਲੈ ਕੇ ਹਾਜ਼ਰ ਹੈ ਗਾਇਕ ਜੀ.ਐਸ ਪਪੀ

ਸਿੰਗਲ ਟ੍ਰੈਕ ‘ਪ੍ਰੀਤੀ ਦਾ ਪ੍ਰਹੁਣਾਂ’ ਲੈ ਕੇ ਹਾਜ਼ਰ ਹੈ ਗਾਇਕ ਜੀ.ਐਸ ਪਪੀ

ਸਾਦਿਕ, 12 ਨਵੰਬਰ (ਗੁਲਜ਼ਾਰ ਮਦੀਨਾ)-ਆਪਣੇ ਪਹਿਲੇ ਚਰਚਿਤ ਗੀਤ ‘ਪਗ ਨਾਲ ਸਰਦਾਰੀ’ ਅਤੇ ‘ਤਾਣ ਛਤਰੀ ਜਿਹੜੀ ਲੰਡਨੋਂ ਮਗਾਈਏ’ ਦੀ ਅਪਾਰ ਸਫਲਤਾ ਤੋਂ ਬਾਅਦ ਇਨ੍ਹੀਂ ਦਿਨੀਂ ਆਪਣਾ ਬਿਲਕੁਲ ਨਵਾਂ ਨਕੋਰ ਸਿੰਗਲ ਟ੍ਰੈਕ ‘ਪ੍ਰੀਤੀ ਦਾ ਪ੍ਰਹੁਣਾਂ’ ਲੈਕੇ ਪੰਜਾਬੀ ਲੋਕ ਗਾਇਕੀ ਦੀ ਮਿਠੀ ਅਤੇ ਸੁਰੀਲੀ ਅਵਾਜ਼ ਦਾ ਮਾਲਿਕ ‘ਗਾਇਕ ਜੀ.ਐਸ ਪਪੀ’ ਇਕ ਵਾਰ ਫਿਰ ਸਰੋਤਿਆਂ ਦੀ ਕਚਿਹਰੀ ’ਚ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਪਿਛਲੇ ਦਿਨੀਂ ਪੰਜਾਬੀ ਢਾਬਾ ਲੁਧਿਆਣਾ ਰੋਡ ਮੋਗਾ ਵਿਖੇ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਵਿਸ਼ੇਸ਼ ਗਲਬਾਤ ਦੌਰਾਨ ‘ਗਾਇਕ ਜੀ.ਐਸ ਪਪੀ’ ਅਤੇ ਪੇਸ਼ਕਾਰ ਉਘੇ ਗਾਇਕ ਅਤੇ ਗੀਤਕਾਰ ‘ਹਰਮਿਲਾਪ ਗਿਲ’ ਨੇ ਦਸਿਆ ਕਿ ਇਹ ਗੀਤ ਇਕ ਪਰਿਵਾਰਿਕ ਗੀਤ ਅਤੇ ਵਿਆਹ ਵਾਲੇ ਲੜਕੇ ਦੀ ਟੌਹਰ ਦੀ ਗਲਬਾਤ ਹੈ, ਜਿਸ ਨੂੰ ਨਾਮਵਰ ਕੰਪਨੀ ਜਸ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਸੰਗੀਤ ਦੀਆਂ ਰਸਭਰੀਆਂ ਧੁਨਾ ਨਾਲ ਪ੍ਰਸਿਧ ਸੰਗੀਤਕਾਰ ਨਿੰਮਾ ਵਿਰਕ ਨੇ ਚਾਰ ਚੰਨ੍ਹ ਲਾਏ ਹਨ। ਉਨ੍ਹਾਂ ਅਗੇ ਕਿਹਾ ਕਿ ਇਸ ਗੀਤ ਦੇ ਇਕ-ਇਕ ਸ਼ਬਦ ਨੂੰ ਗੀਤਕਾਰ ਧਰਮਾ ਦੌਧਰ ਨੇ ਬਹੁਤ ਹੀ ਸੂਝਬੂਜ ਨਾਲ ਲਿਖੇ ਹਨ ਜੋ ਪਿਛਲੇ ਦਿਨੀਂ ਯੂ-ਟਿਊਬ ’ਤੇ ਰਿਲੀਜ਼ ਹੋ ਚੁਕਾ ਹੈ। ਉਨ੍ਹਾਂ ਅਗੇ ਕਿਹਾ ਕਿ ਬਹੁਤ ਜਲਦ ਇਸ ਗੀਤ ਦਾ ਵੀਡੀਓ ਤਿਆਰ ਕਰ ਰਹੇ ਹਾਂ ਜਿਸ ਨੂੰ ਸਰੋਤੇ ਪੰਜਾਬੀ ਦੇ ਵਖ-ਵਖ ਚੈਨਲਾਂ ਦਾ ਸ਼ਿਗਾਰ ਬਣਿਆ ਵੇਖਣਗੇ। ਉਨ੍ਹਾਂ ਅਗੇ ਕਿਹਾ ਕਿ ਸਰੋਤਿਆਂ ਲਈ ਭਵਿਖ ਵਿਚ ਆਉਣ ਵਾਲੇ ਸਭਿਆਚਾਰਕ ਅਤੇ ਪਰਿਵਾਰਿਕ ਗੀਤ ਲੈਕੇ ਹਾਜ਼ਰ ਹੁੰਦੇ ਰਵਾਂਗੇ। ਉਨਾਂ ਇਸ ਗੀਤ ‘ਪ੍ਰੀਤੀ ਦਾ ਪ੍ਰਹੁਣਾ’ ਤੋਂ ਬੇਹਦ ਆਸਾਂ ਲਾਈਆਂ ਹਨ ਕਿ ਜਿਸ ਤਰਾਂ ਸਰੋਤਿਆਂ ਨੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਰਜਵਾਂ ਪਿਆਰ ਦਿਤਾ ਹੈ ਉਸੇ ਤਰਾਂ ਇਹ ਗੀਤ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ।
ਇਸ ਮੌਕੇ ਉਨ੍ਹਾਂ ਨਾਲ ਮਨਿੰਦਰ ਮੋਗਾ, ਅਮਰਜੀਤ ਘੋਲੀਆ, ਸਤਪਾਲ ਪਪੂ, ਮਨਜੀਤ ਸੇਖੋਂ, ਗਾਇਕ ਜਸ ਸਿਧੂ, ਅਮਰਜੀਤ ਖਖਰਾਣਾ, ਮੰਗਾ ਘੋਲੀਆ, ਗਗਨ ਭਰੂਰੀਆ, ਸਖਾ ਅਰਾਈਆਂ ਵਾਲਾ, ਕੇਵਲ ਭੇਖਾ, ਅਰਵਿੰਦਰ ਭਿੰਡਰ, ਸੁਖਚੈਨ ਰਾਮੂਵਾਲੀਆ, ਇਕਬਾਲ ਦੀਪ, ਜੀਤੀ ਮਾਸਟਰ, ਗੀਤਕਾਰ ਵਿਕੀ ਚੁਗਾਵਾਂ, ਰਾਜਵੀਰ ਰਾਜਾ ਅਤੇ ਰਜਿੰਦਰ ਸਿੰਘ ਰਾਜੂ ਤੋਂ ਇਲਾਵਾ ਹੋਰ ਵੀ ਗਾਇਕ ਅਤੇ ਗੀਤਕਾਰ ਹਾਜ਼ਰ ਸਨ।

Comments are closed.

COMING SOON .....
Scroll To Top
11