Tuesday , 23 October 2018
Breaking News
You are here: Home » ENTERTAINMENT » ਸਿੰਗਲ ਟ੍ਰੈਕ ‘ਨਾ ਲੋੜ ਵਿਚੋਲੇ ਦੀ’ ਲੈ ਕੇ ਹਾਜ਼ਰ ਗਾਇਕ ਜੋੜੀ ਰਾਜਾ ਮਰਖਾਈ-ਦੀਪ ਕਿਰਨ

ਸਿੰਗਲ ਟ੍ਰੈਕ ‘ਨਾ ਲੋੜ ਵਿਚੋਲੇ ਦੀ’ ਲੈ ਕੇ ਹਾਜ਼ਰ ਗਾਇਕ ਜੋੜੀ ਰਾਜਾ ਮਰਖਾਈ-ਦੀਪ ਕਿਰਨ

ਸਾਦਿਕ, 28 ਮਈ (ਗੁਲਜ਼ਾਰ ਮਦੀਨਾ)-ਪੰਜਾਬੀ ਦੋਗਾਣਾ ਗਾਇਕੀ ’ਚ ਆਪਣੀ ਇ¤ਕ ਵ¤ਖਰੀ ਪਹਿਚਾਣ ਬਣਾਉਣ ਵਾਲੀ ਗਾਇਕ ਜੋੜੀ ਰਾਜਾ ਮਰਖਾਈ-ਬੀਬਾ ਦੀਪ ਕਿਰਨ ਜਿੰਨ੍ਹਾਂ ਨੇ ਅਨੇਕਾਂ ਹੀ ਪੰਜਾਬੀ ਦੋਗਾਣੇ ਸਰੋਤਿਆਂ ਦੇ ਸਨਮੁ¤ਖ ਕੀਤੇ ਅਤੇ ਸਰੋਤਿਆਂ ਵ¤ਲੋਂ ਵੀ ਉਨ੍ਹਾਂ ਸਾਰੇ ਹੀ ਗੀਤਾਂ ਨੂੰ ਖਿੜ੍ਹੇ ਮ¤ਥੇ ਕਬੂਲਿਆ ਹੈ। ਇਸ ਜੋੜੀ ਦੇ ਮਾਰਕੀਟ ’ਚ ਚ¤ਲ ਰਹੇ ਸੁਪਰਹਿ¤ਟ ਗੀਤ ਜਿਵੇਂ ਕੇ ‘ਦੋ ਗ¤ਲਾਂ ਕਰਲੈ ਹਾਣਦਿਆ, ‘ਚੰਨ੍ਹ ਮੇਰਿਆ’, ‘ਕਿਹੜਾ ਲ¤ਗ ਜਾਣਾ ਪਟਵਾਰੀ’, ‘ਪ¤ਗ ਦੀ ਪੂਣੀ’, ‘ਦੋ ਟੁ¤ਕ ਫ਼ੈਸਲਾ’, ‘ਹਾੜ੍ਹੀ ਸਾਉਣੀ’, ‘ਹੌਲੀ-ਹੌਲੀ ਬੋਲ ਚੰਨ੍ਹ ਵੇ’, ‘ਮਾਂ ਵਰਗੀ’, ‘ਘਰ ਦੀ ਨਾਰ’ ਆਦਿ ਗੀਤਾਂ ਦੀ ਅਪਾਰ ਸਫਲਤਾਂ ਤੋਂ ਬਾਅਦ ਇਨ੍ਹੀਂ ਦਿਨੀਂ ਆਪਣੇ ਇ¤ਕ ਬਹੁਤ ਹੀ ਖੂਬਸੂਰਤ ਅਤੇ ਪਰਿਵਾਰਕ ਗੀਤ ਨਾ ਲੋੜ ਵਿਚੋਲੇ ਦੀ ਨਾਲ ਇ¤ਕ ਵਾਰ ਫਿਰ ਖੂਬ ਚਰਚਾ ਚ ਹਨ। ਇਸ ਸੰਬੰਧੀ ਗ¤ਲਬਾਤ ਦੌਰਾਨ ਗਾਇਕ ਰਾਜਾ ਮਰਖਾਈ ਨੇ ਗ¤ਲਬਾਤ ਦੌਰਾਨ ਦ¤ਸਿਆ ਕਿ ਇਸ ਗੀਤ ਨੂੰ ਅਨੰਦ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਚੁ¤ਕਾ ਹੈ ਅਤੇ ਗੀਤ ਦੇ ਇ¤ਕ-ਇ¤ਕ ਬੋਲ ਨੂੰ ਪ੍ਰਸਿ¤ਧ ਗੀਤਕਾਰ ਸੇਖੋਂ ਜੰਡ ਵਾਲਾ ਨੇ ਬਾ-ਕਮਾਲ ਅਤੇ ਬਹੁਤ ਹੀ ਸੋਚ ਸਮਝ ਕਿ ਲਿਖੇ ਹਨ। ਉਨ੍ਹਾਂ ਅ¤ਗੇ ਕਿਹਾ ਕਿ ਸੰਗੀਤ ਦੀਆਂ ਰਸਭੀਆਂ ਧੁਨਾਂ ਨਾਲ ਪ੍ਰਸਿ¤ਧ ਮਿਊਜ਼ਿਕ ਡਾਇਰੈਕਟਰ ‘ਦਵਿੰਦਰ ਸੰਧੂ’ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕਰਕੇ ਗੀਤ ਨੂੰ ਚਾਰ ਚੰਨ੍ਹ ਲਾਏ ਹਨ। ਉਨ੍ਹਾਂ ਅ¤ਗੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅ¤ਜ ਅਸੀਂ ਜੋ ਵੀ ਮੁਕਾਮ ਤੇ ਹਾਂ ਉਹ ਸਿਰਫ਼ ਸਾਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀ ਬਦੌਲਤ ਹਾਂ। ਉਨ੍ਹਾਂ ਅ¤ਗੇ ਆਸ ਹੀ ਨਹੀਂ ਬਲਕਿ ਵਿਸਵਾਸ਼ ਜਤਾਇਆ ਹੈ ਕਿ ਜਿਸ ਤਰ੍ਹਾਂ ਸਾਡੇ ਪਹਿਲੇ ਸਾਰੇ ਗੀਤਾਂ ਨੂੰ ਸਰੋਤਿਆਂ ਨੇ ਰ¤ਜਵਾਂ ਪਿਆਰ ਦਿ¤ਤਾ ਹੈ ਉਸੇ ਤਰ੍ਹਾਂ ਇਸ ਨਵੇਂ ਗੀਤ ‘ਨਾ ਲੋੜ ਵਿਚੋਲੇ ਦੀ’ ਨੂੰ ਵੀ ਬੇਹ¤ਦ ਪਿਆਰ ਮਿਲੇਗਾ।

Comments are closed.

COMING SOON .....


Scroll To Top
11