Thursday , 27 June 2019
Breaking News
You are here: Home » haryana news » ਸਿਹਤ ਮੰਤਰੀ ਨੇ ਨਮੂਨੇ ਇੱਕਠੇ ਕਰਨ ਵਿਚ ਕੁਤਾਹੀ ਵਰਤਣ ਵਾਲੇ 2 ਜਿਲ੍ਹਿਆਂ ਦੇ ਖੁਰਾਕ ਸੁਰੱਖਿਆ ਅਧਿਕਾਰੀ ਅਤੇ 8 ਮੈਡੀਕਲ ਅਧਿਕਾਰੀਆਂ ਨੂੰ ਮੁਅਤਲ ਕੀਤਾ

ਸਿਹਤ ਮੰਤਰੀ ਨੇ ਨਮੂਨੇ ਇੱਕਠੇ ਕਰਨ ਵਿਚ ਕੁਤਾਹੀ ਵਰਤਣ ਵਾਲੇ 2 ਜਿਲ੍ਹਿਆਂ ਦੇ ਖੁਰਾਕ ਸੁਰੱਖਿਆ ਅਧਿਕਾਰੀ ਅਤੇ 8 ਮੈਡੀਕਲ ਅਧਿਕਾਰੀਆਂ ਨੂੰ ਮੁਅਤਲ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਨਕਲੀ ਖੋਇਆ, ਪਨੀਰ ਜਾਂ ਦੁੱਧ ਨਾਲ ਬਣੇ ਹੋਰ ਪਦਾਰਥਾਂ ਦੇ ਨਮੂਨੇ ਇੱਕਠੇ ਕਰਨ ਵਿਚ ਕੁਤਾਹੀ ਦੇ ਦੋਸ਼ ਵਿਚ 2 ਜਿਲ੍ਹਿਆਂ ਦੇ ਖੁਰਾਕ ਸੁਰੱਖਿਆ ਅਧਿਕਾਰੀ ਅਤੇ 8 ਮੈਡੀਕਲ ਅਧਿਕਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼ ਦਿੱਤੇ ਹਨ. ਸ੍ਰੀ ਵਿਜ ਨੇ ਅੱਜ ਇੱਥੇ ਇਕ ਸਮੀਖਿਆ ਮੀਟਿੰਗ ਵਿਚ ਇਹ ਆਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਦੁੱਧ ਨਾਲ ਬਣੇ ਨਕਲੀ ਖੁਰਾਕ ਪਦਾਰਥਾਂ ਦੇ ਨਮੂਨੇ ਇੱਕਠੇ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਆਂਕੜੇ ਸੰਤੋਸ਼ਜਨਕ ਨਾ ਪਾਏ ਜਾਣ ਕਾਰਣ ਹਿਸਾਰ ਦੇ ਖੁਰਾਕ ਸੁਰੱਖਿਆ ਅਧਿਕਾਰੀ ਪ੍ਰੇਮ ਸਿੰਘ ਅਤੇ ਕਰਨਾਲ ਦੇ ਸ਼ਾਮ ਲਾਲ ਮਹੀਵਾਲ ਨੂੰ ਮੁਲਅਤ ਕਰਨ ਦੇ ਆਦੇਸ਼ ਦਿੱਤੇ ਹਨ. ਇਸ ਤੋਂ ਇਲਾਵਾ, ਇਕ ਕੰਮ ਲਈ ਵੱਖ-ਵੱਖ ਜਿਲ੍ਹਿਆਂ ਵਿਚ ਤੈਨਾਤ 8 ਮੈਡੀਕਲ ਅਧਿਕਾਰੀਆਂ ਨੂੰ ਵੀ ਮੁਲਤਲ ਕਰਨ ਨੂੰ ਕਿਹਾ ਗਿਆ ਹੈ. ਸਿਹਤ ਮੰਤਰੀ ਨੇ ਦਸਿਆ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਇਸ ਮੌਸਮ ਦੌਰਾਨ ਕੁਲ 213 ਨਮੂਨੇ ਇੱਕਠੇ ਕੀਤੇ ਹਨ, ਜਿੰਨ੍ਹਾਂ ਵਿਚ ਸੱਭ ਤੋਂ ਵੱਧ 22 ਨਮੂਨੇ ਗੁਰੂਗ੍ਰਾਮ ਵਿਚ ਇੱਕਠੇ ਕੀਤੇ ਗਏ ਹਨ. ਇਸ ਤਰ੍ਹਾਂ, ਫਤਿਹਾਬਾਦ ਵਿਚ 20, ਪੰਚਕੂਲਾ ਤੇ ਫਰੀਦਾਬਾਦ ਵਿਚ 16, ਜੀਂਦ ਵਿਚ 13, ਰਿਵਾੜੀ ਤੇ ਕੈਥਲ ਵਿਚ 12, ਸਿਰਸਾ ਤੇ ਮੇਵਾਤ ਵਿਚ 11, ਅੰਬਾਲਾ, ਪਲਵਲ, ਸੋਨੀਪਤ ਤੇ ਯਮੁਨਾਨਗਰ ਵਿਚ 10-10 ਨਮੂਨੇ ਇੱਕਠੇ ਕੀਤੇ ਹਨ.

Comments are closed.

COMING SOON .....


Scroll To Top
11