Tuesday , 20 August 2019
Breaking News
You are here: Home » INTERNATIONAL NEWS » ਸਿਡਨੀ ਵਿਚ ਪੰਜਾਬੀ ਕੌਂਸਲ ਵੱਲੋਂ ਸੁਖੀ ਬਾਠ ਅਤੇ ਅਮਰੀਕ ਪਲਾਹੀ ਦਾ ਸਨਮਾਨ ਤੇ ਸੈਮੀਨਾਰ

ਸਿਡਨੀ ਵਿਚ ਪੰਜਾਬੀ ਕੌਂਸਲ ਵੱਲੋਂ ਸੁਖੀ ਬਾਠ ਅਤੇ ਅਮਰੀਕ ਪਲਾਹੀ ਦਾ ਸਨਮਾਨ ਤੇ ਸੈਮੀਨਾਰ


ਬਿਸ੍ਰਬੇਨ ਗੋਲ਼ਡ ਕੋਸਟ, 7 ਫ਼ਰਵਰੀ (ਹਰਮਨਦੀਪ)- ਸਿਡਨੀ, ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਲੰਬੇ ਅਰਸੇ ਤੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਲਈ ਸਰਗਰਮ ਪੰਜਾਬੀ ਕੌਸਲ ਆਫ਼ ਆਸਟਰੇਲੀਆ ਵਲੋਂ ਪ੍ਰਭਜੋਤ ਸਿੰਘ ਸੰਧੂ ਦੀ ਅਗਵਾਈ ਵਿਚ ਪੰਜਾਬ ਭਵਨ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਆਪਣੀ ਆਸਟਰੇਲੀਆ ਫੇਰੀ ਦੌਰਾਨ ਸੈਮੀਨਾਰ ਲੜੀ ਦੇ ਦੂਸਰੇ ਸਮਾਗਮ ਤਹਿਤ ਅਜ ਸਿਡਨੀ ਸ਼ਹਿਰ ਦੇ ਹਵੇਲੀ ਫੰਕਸ਼ਨ ਹਾਲ ਵਿਚ ਸੁਖੀ ਬਾਠ ਅਤੇ ਅਮਰੀਕ ਪਲਾਹੀ ਦਾ ਸਨਮਾਨ ਅਤੇ ਸੈਮੀਨਾਰ ਆਯੋਜਿਤ ਕੀਤਾ ਗਿਆ ।ਆਸਟਰੇਲੀਆ ਵਿਚ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਭਾਈਚਾਰੇ ਵਿਚ ਚੌਖਾ ਵਾਧਾ ਹੋਇਆ ਹੈ । ਇਸ ਲਈ ਪੰਜਾਬੀ ਸਾਹਿਤ, ਸਭਿਆਚਾਰ ਅਤੇ ਮਾਤ-ਭਾਸ਼ਾ ਦੇ ਪਾਸਾਰ ਅਤੇ ਸਰਗਰਮੀਆਂ ਲਈ ਹੋ ਰਹੇ ਯਤਨਾਂ ਵਿਚ ਵੀ ਵਾਧਾ ਹੋਇਆ ਹੈ । ਇਸ ਇਤਿਹਾਸਕ ਫੇਰੀ ਦੌਰਾਨ ਸੁਖੀ ਬਾਠ ਨੇ ਇਨ੍ਹਾਂ ਮਿਲਣੀਆਂ ਨੂੰ ਗਲੋਬਲੀ ਪੰਜਾਬ ਦੇ ਸੰਦਰਭ ਵਿਚ ਬਹੁਤ ਅਹਿਮ ਦਸਦਿਆਂ ਅਤੇ ਔਜ਼ੀ-ਕਨੇਡੀਅਨ ਪੰਜਾਬੀ ਸਾਂਝ ਦਾ ਹਾਸਲ ਕਿਹਾ । ਅਮਰੀਕ ਪਲਾਹੀ ਨੇ ਯੁਵਾ ਵਰਗ ਨੂੰ ਦਿਸ਼ਾ ਅਤੇ ਦ੍ਰਿਸ਼ਟੀ ਦੇਣ ਲਈ ਸਾਹਿਤ ਅਤੇ ਵਿਰਸੇ ਦੀ ਭੂਮਿਕਾ ਦਾ ਉਲੇਖ ਕੀਤਾ । ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਪੰਜਾਬੀ ਕੌਸਲ ਆਫ਼ ਆਸਟਰੇਲੀਆ ਵਲੋਂ ਸੁਖੀ ਬਾਠ ਨੂੰ ਉਨਾਂ ਦੇ ਪੰਜਾਬੀਅਤ ਲਈ ਕੀਤੇ ਜਾ ਰਹੇ ਵਿਸ਼ਵੀ ਉਪਰਾਲਿਆਂ ਲਈ ਪੰਜਾਬੀਅਤ ਦਾ ਮਾਣ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਵਿਸ਼ਵ ਪਧਰ ਤੇ ਹੋ ਰਹੇ ਹਰ ਉਪਰਾਲੇ ਲਈ ਸਹਿਯੋਗ ਦੀ ਵਚਨਬਧਤਾ ਦੁਹਰਾਈ । ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਕੌਸਲਰ ਡਾ. ਮਨਿੰਦਰ ਸਿੰਘ, ਬਲਰਾਜ ਸਿੰਘ ਸੰਘਾ, ਮਨਧੀਰ ਸਿੰਘ ਸੰਧਾ, ਰਾਜਵੰਤ ਸਿੰਘ ਅਤੇ ਡਿੰਪੀ ਸੰਧੂ ਆਦਿ ਪ੍ਰਮੁਖ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰਖੇ।

Comments are closed.

COMING SOON .....


Scroll To Top
11