Sunday , 19 January 2020
Breaking News
You are here: Home » BUSINESS NEWS » ਸਿਟੀ ਪੁਲਿਸ ਮੋਰਿੰਡਾ ਨੇ ਸ਼ਰਾਬ ਤਸਕਰੀ ਦੇ ਦੋ ਵੱਖ ਵੱਖ ਮੁਕੱਦਮੇ ਦਰਜ਼ ਕੀਤੇ

ਸਿਟੀ ਪੁਲਿਸ ਮੋਰਿੰਡਾ ਨੇ ਸ਼ਰਾਬ ਤਸਕਰੀ ਦੇ ਦੋ ਵੱਖ ਵੱਖ ਮੁਕੱਦਮੇ ਦਰਜ਼ ਕੀਤੇ

ਮੋਰਿੰਡਾ, 12 ਜਨਵਰੀ (ਹਰਜਿੰਦਰ ਸਿੰਘ ਛਿੱਬਰ)- ਸਿਟੀ ਪੁਲਿਸ ਮੋਰਿੰਡਾ ਨੇ ਨਜ਼ਾਇਜ਼ ਸ਼ਰਾਬ ਤਸਕਰੀ ਦੇ ਦੋ ਵੱਖ ਵੱਖ ਪਰਚੇ ਦਰਜ਼ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਮੋਰਿੰਡਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਏ. ਐਸ. ਆਈ. ਨਰਿੰਦਰ ਸਿੰਘ ਨੇ ਭੈੜੇ ਪੁਰਸ਼ਾਂ ਦੀ ਤਲਾਸ਼ ਸਬੰਧੀ ਸਥਾਨਕ ਸਰਕਾਰੀ ਹਸਪਤਾਲ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜੀਤ ਸਿੰਘ ਔਲਖ ਪੁੱਤਰ ਗਮਦੂਰ ਸਿੰਘ ਵਾਸੀ ਖੂਬਣ ਜ਼ਿਲ੍ਹਾ ਫਾਜਿਲਕਾ ਅਤੇ ਵਰਿੰਦਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਬਡਾਲੀ ਜ਼ਿਲ੍ਹਾ ਮੋਹਾਲੀ ਚੰਡੀਗੜ੍ਹ ਤੋਂ ਬੋਲੈਰੋ ਗੱਡੀ (ਕਾਰ) ਨੰਬਰ ਪੀ. ਬੀ. 65 ਐਸ. 5967 ਵਿੱਚ ਚੰਡੀਗੜ੍ਹ ਵਿਕਣਯੋਗ 12 ਪੇਟੀਆਂ ਨਜ਼ਾਇਜ਼ ਸ਼ਰਾਬ ਲੈ ਕੇ ਆ ਰਹੇ ਹਨ। ਮੁਖ਼ਬਰ ਦੀ ਇਤਲਾਹ ਦੇ ਜਦੋਂ ਮੋਰਿੰਡਾ ਕੁਰਾਲੀ ਟੀ. ਪੁਆਇੰਟ ‘ਤੇ ਨਾਕੇਬੰਦੀ ਕਰਕੇ ਉਕਤ ਨੰਬਰੀ ਗੱਡੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 4 ਪੇਟੀਆਂ ਓਲਡ ਫੌਕਸ ਟ੍ਰਿਪਲ ਐਕਸ ਰੰਮ ਅਤੇ 8 ਪੇਟੀਆਂ ਚੰਡੀਗੜ੍ਹ ‘ਚ ਵਿਕਣਯੋਗ ਰਾਜਧਾਨੀ ਵਿਸਕੀ ਦੀਆਂ ਬਰਾਮਦ ਹੋਈਆਂ। ਸਿਟੀ ਪੁਲਿਸ ਨੇ ਗੱਡੀ ‘ਚ ਸਵਾਰ ਜੀਤ ਸਿੰਘ ਔਲਖ ਪੁੱਤਰ ਗਮਦੂਰ ਸਿੰਘ ਵਾਸੀ ਖੂਬਣ ਜ਼ਿਲ੍ਹਾ ਫਾਜਿਲਕਾ ਅਤੇ ਵਰਿੰਦਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਬਡਾਲੀ ਜ਼ਿਲ੍ਹਾ ਮੋਹਾਲੀ ਵਿੱਰੁਧ ਨਜ਼ਾਇਜ਼ ਸ਼ਰਾਬ ਤਸਕਰੀ ਕਰਨ ਦਾ ਮੁਕੱਦਮਾ ਨੰਬਰ 5 ਦਰਜ਼ ਕਰਕੇ ਫੜ੍ਹੇ ਗਏ ਉਕਤ ਦੋਵੇਂ ਵਿਅਕਤੀਆਂ ਨੂੰ ਮਾਨਯੋਗ ਰੂਪਨਗਰ ਦੀ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਲਦਾਰ ਸੁਖਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਕੁਰਾਲੀ ਟੀ. ਪੁਆਇੰਟ ‘ਤੇ ਕੀਤੀ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਜੋ ਮੋਟਸਾਇਕਲ ਨੰਬਰ ਪੀ. ਬੀ. 10 ਜੀ. ਡਬਲਯੂ. 4445 ‘ਤੇ ਸਵਾਰ ਹੋ ਕੇ ਠਾ ਰਿਹਾ ਸੀ ਜਿਸਨੇ ਅਪਣੇ ਮੋਟਸਾਇਕਲ ਦੀ ਟੈਂਕੀ ‘ਤੇ ਇੱਕ ਬੈਗ ਰੱਖਿਆ ਹੋਇਆ ਸੀ ਅਤੇ ਇੱਕ ਬੈਕ ਪਿੱਠ ‘ਤੇ ਟੰਗਿਆ ਹੋਇਆ ਸੀ ਨੂੰ ਰੋਕਿਆ ਅਤੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋ ਚੰਡੀਗੜ੍ਹ ‘ਚ ਵਿਕਣਯੋਗ ਰਾਜਧਾਨੀ ਵਿਸਕੀ 24 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਹੋਈਆਂ। ਫੜ੍ਹੇ ਗਏ ਵਿਅਕਤੀ ਦੀ ਪਹਿਚਾਣ ਹਰਪਾਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਮਾਨਗੜ੍ਹ ਜ਼ਿਲ੍ਹਾ ਲੁਧਿਆਣਾ ਵੱਜੋਂ ਹੋਈ ਹੈ। ਜਿਸ ਵਿੱਰੁਧ ਮੁਕੱਦਮਾ ਨੰਬਰ 4 ਦਰਜ਼ ਕਰਕੇ ਉਸਨੂੰ ਮਾਨਯੋਗ ਰੂਪਨਗਰ ਦੀ ਅਦਾਲਤ ‘ਤੇ ਪੇਸ਼ ਕੀਤਾ ਗਿਆ ਜਿਥੋਂ ਉਸਨੂੰ ਜਿਲ੍ਹਾ ਜ਼ੇਲ੍ਹ ਭੇਜ ਦਿੱਤਾ ਗਿਆ।

Comments are closed.

COMING SOON .....


Scroll To Top
11