Tuesday , 17 July 2018
Breaking News
You are here: Home » PUNJAB NEWS » ਸਿਖ ਨਸਲਕੁਸ਼ੀ ਸਬੰਧੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕੈਂਪ ਦੌਰਾਨ ਫੈਡਰੇਸ਼ਨ ਨੇ ਵਡੀ ਗਿਣਤੀ ਵਿਦਿਆਰਥੀਆ ਪਾਸੋਂ ਦਸਤਖਤ ਕਰਵਾਏ

ਸਿਖ ਨਸਲਕੁਸ਼ੀ ਸਬੰਧੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕੈਂਪ ਦੌਰਾਨ ਫੈਡਰੇਸ਼ਨ ਨੇ ਵਡੀ ਗਿਣਤੀ ਵਿਦਿਆਰਥੀਆ ਪਾਸੋਂ ਦਸਤਖਤ ਕਰਵਾਏ

ਫਰੀਦਕੋਟ , 13 ਨਵੰਬਰ (ਗੁਰਜੀਤ ਰੋਮਾਣਾ)- 1984 ਸਿਖ ਨਸਲਕੁਸ਼ੀ ਦੇ ਦੋਸ਼ੀਆ ਖਿਲਾਫ ਲਗਾਤਾਰ ਸੰਘਰਸ਼ ਕਰਦੀ ਆ ਰਹੀ ਸਿਖ ਜਥੇਬੰਦੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਵਲੋਂ ਨਵੰਬਰ 1984 ਦੇ ਪਹਿਲੇ ਹਫਤੇ ਹੋਏ ਭਿਆਨਕ ਕਤਲ੍ਹੇਆਮ ਦੌਰਾਨ ਮਾਰੇ ਗਏ ਸਿਖਾਂ ਨੂੰ ਯਾਦ ਕਰਦਿਆ ਅਜ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਪਟੀਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਅਨੇਕਾ ਲੋਕਾਂ ਨੇ ਚੌਰਾਸੀ ਕਤਲੇਆਮ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਿਟਸ ਵੱਲੋਂ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਉਪਰ ਦਸਤਖਤ ਕੀਤੇ। ਇਹ ਕੈਂਪ ਪੰਜਾਬ ਅਤੇ ਦੇਸ਼ ਦੇ ਅਲਗ ਅਲਗ ਥਾਵਾਂ ਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਦੀ ਅਗਵਾਈ ਹੇਠ ਲਗਾਏ ਜਾ ਰਹੇ ਹਨ। ਇਹਨ੍ਹਾਂ ਕੈੰਪਾਂ ਦੀ ਲੜੀ ਦੇ ਤਹਿਤ ਫੈਡਰੇਸ਼ਨ ਵਲੋਂ ਉਕਤ ਪਟੀਸ਼ਨ ਉਪਰ ਦਸਤਖਤ ਕਰਨ ਲਈ ਦੇਸ਼ ਅਤੇ ਵਿਦੇਸ਼ ਵਿਚ ਵਸਦੇ ਸਿਖ ਧਰਮ ਦੇ ਲੋਕਾ ਤੋ ਇਲਾਵਾ ਦੂਜੇ ਧਰਮਾ ਦੇ ਲੌਕਾ ਨੂੰ ਵੀ ਨਵੰਬਰ 1984 ਕਤਲੇਆਮ ਦੇ ਪੀੜਤ ਪਰਿਵਾਰਾ ਦਾ ਸਾਥ ਦੇਣ ਦੀ ਮੰਗ ਕੀਤੀ ਗਈ । ਇਸ ਮੌਕੇ ਤੇ ਜਾਣਕਾਰੀ ਦਿੰਦਿਆ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮਾਲਵਾ ਖੇਤਰ ਦੇ ਇੰਚਾਰਜ ਪ੍ਰਭਜੋਤ ਸਿੰਘ ਫਰੀਦਕੋਟ ਨੇ ਦਸਿਆ ਕਿ ਫੈਡਰੇਸ਼ਨ ਹਰ ਸਾਲ ਪੂਰੀ ਦੁਨੀਆ ਵਿਚ ਸਿਖ ਕੌਮ ਨਾਲ ਹੋਈ ਬੇਇਨਸਾਫ਼ੀ ਦੀ ਅਵਾਜ ਬੁਲੰਦ ਕਰਨ ਲਈ ਇਸ ਤਰਾ ਦੇ ਜਾਗਰੂਕ ਕੈਂਪ ਲਗਾਉਦੀ ਹੈ ਜਿਸ ਦਾ ਮਕਸਦ ਵਿਸ਼ਵ ਭਰ ਅੰਦਰ ਆਪਣੀ ਅਵਾਜ ਬੁਲੰਦ ਕਰਨਾ ਹੈ। ਉਹਨਾਂ ਨੇ ਦਸਿਆ ਕਿ ਨਵੰਬਰ 1984 ਸਿਖ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ ਇਹ ਕੈੰਪ ਲਗਾਇਆ ਗਿਆ ਜਿਸ ਵਿਚ ਹੁਣ ਤਕ 54000 ਤੋ ਵੀ ਵਧ ਆਨ ਲਾਈਨ ਦਸਤਖਤ ਕਰਵਾਏ ਗਏ ਹਨ ਜਦਕਿ 26 ਨਵੰਬਰ ਤਕ ਇਕ ਲੱਖ ਦਸਤਖਤ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਦਿਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਕੈਪ ਲਗਾਇਆ ਜਾਵੇਗਾ ।ਉਹਨਾਂ ਕਿਹਾ ਕਿ ਇਸ ਨਾਲ ਅਮਰੀਕਾ ਦੀ ਵੈਬਸਾਈਟ ਉਪਰ ਪਾਈ ਗਈ ਇਸ ਪਟੀਸ਼ਨ ਦੇ ਸਾਰਥਿਕ ਸਿਟੇ ਨਿਕਲਣਗੇ।ਇਸ ਮੌਕੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁਖ ਸਿੰਘ ਸੰਧੂ ਮੀਤ ਪ੍ਰਧਾਨ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਕੁਲਵਿੰਦਰ ਸਿੰਘ ਮਾਨ, ਦਵਿੰਦਰ ਸਿੰਘ ਮਾਨ, ਅਰਵਿੰਦਰ ਸਿੰਘ ਮਾਨ, ਕੁਲਦੀਪ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਲਕਸ਼ਮਣ ਸਿੰਘ, ਅਰਸ਼ਦੀਪ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਨੰਗਲ, ਗਬਰ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਦਵਿੰਦਰ ਸਿੰਘ ਮਾਨ, ਅਰਵਿੰਦਰ ਸਿੰਘ ਮਾਨ, ਕੁਲਦੀਪ ਸਿੰਘ, ਕੁਲਜੀਤ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਰਾਜਦੀਪ ਸਿੰਘ,ਗੁਰਸੇਵਕ ਸਿੰਘ, ਲਵਪ੍ਰੀਤ ਸਿੰਘ, ਲਕਸ਼ਮਣ ਸਿੰਘ, ਅਰਸ਼ਦੀਪ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।

Comments are closed.

COMING SOON .....
Scroll To Top
11