Wednesday , 16 January 2019
Breaking News
You are here: Home » INTERNATIONAL NEWS » ਸਿਖਸ ਆਫ ਅਮਰੀਕਾ ਦੇ ਡੈਲੀਗੇਟ ਦੀ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨਾਲ ਅਹਿਮ ਮੀਟਿੰਗ

ਸਿਖਸ ਆਫ ਅਮਰੀਕਾ ਦੇ ਡੈਲੀਗੇਟ ਦੀ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨਾਲ ਅਹਿਮ ਮੀਟਿੰਗ

ਵਾਸ਼ਿੰਗਟਨ ਡੀ.ਸੀ., 13 ਮਈ- ਸਿਖਸ ਆਫ ਅਮਰੀਕਾ ਦਾ ਇਕ ਡੈਲੀਗੇਟ ਜਸਦੀਪ ਸਿੰਘ ਜਸੀ ਚੇਅਰਮੈਨ ਦੀ ਅਗਵਾਈ ਵਿਚ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲਿਆ। ਸਭ ਤੋਂ ਪਹਿਲਾਂ ਡੈਲੀਗੇਟ ਵਿਚ ਸ਼ਾਮਲ ਸਖਸ਼ੀਅਤਾਂ ਦੀ ਜਾਣ-ਪਹਿਚਾਣ ਕਰਵਾਈ ਗਈ, ਉਪਰੰਤ ਸਿਖਸ ਆਫ ਅਮਰੀਕਾ ਸੰਸਥਾ ਦੀਆਂ ਗਤੀਵਿਧੀਆਂ ਤੋਂ ਅੰਬੈਸਡਰ ਨੂੰ ਜਾਣੂ ਕਰਵਾਇਆ ਗਿਆ।ਜਸਦੀਪ ਸਿੰਘ ਜਸੀ ਨੇ ਕਿਹਾ ਕਿ ਅਮਰੀਕਾ ਦੀ ਇਕੋ ਇਕ ਸੰਸਥਾ ਹੈ ਜੋ ਕਮਿਊਨਿਟੀ ਦੀਆਂ ਮੁਸ਼ਕਲਾਂ ਭਾਰਤ ਅਤੇ ਅਮਰੀਕਾ ਦੀ ਸਰਕਾਰ ਨੂੰ ਸਮੇਂ ਸਮੇਂ ਦਸ ਕੇ ਹਲ ਕਰਵਾਉਂਦੀ ਹੈ। ਜਿਥੇ ਇਹ ਸੰਸਥਾ ਅਮਰੀਕਾ ਦੇ ਅਜ਼ਾਦੀ ਦਿਵਸ ਚਾਰ ਜੁਲਾਈ ਨੂੰ ਬਿਸ਼ਾਲ ਸਿਖ ਪਹਿਚਾਣ ਨੂੰ ਉਭਾਰਦੀ ਹੈ, ਉਥੇ ਭਾਰਤੀ ਸੰਸਕ੍ਰਿਤੀ ਅਤੇ ਵਿਰਸੇ ਤੋਂ ਦੋ ਮਿਲੀਅਨ ਅਮਰੀਕਨਾ ਨੂੰ ਜਾਣੂ ਵੀ ਕਰਵਾਉਂਦੀ ਹੈ। ਉਨ੍ਹਾਂ ਕਿਹਾ ਇਹ ਸੰਸਥਾ ਰਾਜਨੀਤਕ ਅਤੇ ਧਾਰਮਿਕ ਰਹੁਰੀਤਾਂ ਤੋਂ ਉਪਰ ਉਠ ਕੇ ਕਮਿਊਨਿਟੀ ਦੀ ਮਦਦਗਾਰ ਹੈ।ਨਵਤੇਜ ਸਿੰਘ ਸਰਨਾ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲਗਾ ਕਿ ਸਿਖਾਂ ਦੀ ਅਜਿਹੀ ਸੰਸਥਾ ਭਾਰਤੀਆਂ ਦੇ ਮਸਲਿਆਂ ਤੇ ਪਹਿਰਾ ਦੇ ਰਹੀ ਹੈ, ਉਨ੍ਹਾਂ ਕਿਹਾ ਕਿ ਆਪਣੀ ਸੰਸਕ੍ਰਿਤੀ, ਵਿਰਸੇ ਅਤੇ ਪਹਿਚਾਣ ਨੂੰ ਮਜ਼ਬੂਤ ਕਰੋ ਤਾਂ ਜੋ ਵਿਦੇਸ਼ੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਂਝੇ ਕੰਮਾਂ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਅਮਰੀਕਾ ਦੀ ਰਾਜਨੀਤੀ ਵਿਚ ਵੀ ਪ੍ਰਵੇਸ਼ ਕਰਵਾਉ ਤਾਂ ਜੋ ਸਾਡੀ ਕਮਿਊਨਿਟੀ ਦਾ ਨਾਮ ਸੰਸਾਰ ਪਧਰ ਤੇ ਹੋਰ ਚਮਕ ਸਕੇ। ਉਨ੍ਹਾਂ ਕਿਹਾ ਮੈਂ ਸਿਖਸ ਆਫ ਅਮਰੀਕਾ ਨੂੰ ਪੂਰਨ ਸਹਿਯੋਗ ਦੇਵਾਂਗਾ ਜੋ ਕਮਿਊਨਿਟੀ ਲਈ ਪ੍ਰੇਰਨਾ ਸ੍ਰੋਤ ਸੰਸਥਾ ਬਣ ਕੇ ਉਭਰ ਰਹੀ ਹੈ।ਆਸ ਹੈ ਕਿ ਉਹ ਸਿਖਸ ਆਫ ਅਮਰੀਕਾ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਕੇ ਕਮਿਊਨਿਟੀ ਨੂੰ ਹੋਰ ਨੇੜਤਾ ਦਿਖਾਉਣਗੇ। ਅਜ ਦੀ ਮੀਟਿੰਗ ਵਿਚ ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿਖਸ ਆਫ ਅਮਰੀਕਾ, ਡਾ. ਅਡਪਾ ਪ੍ਰਸ਼ਾਦ ਉਪ ਪ੍ਰਧਾਨ ਫਰੈਂਡਜ਼ ਆਫ ਓਵਰਸੀਜ਼ ਭਾਰਤੀ ਜਨਤਾ ਪਾਰਟੀ ਅਮਰੀਕਾ, ਚਤਰ ਸਿੰਘ ਸੈਣੀ ਡਾਇਰੈਕਟਰ ਸਿਖਸ ਆਫ ਅਮਰੀਕਾ, ਡਾ. ਸੁਰਿੰਦਰ ਸਿੰਘ ਗਿਲ ਪ੍ਰੋਗਰਾਮ ਕੁਆਰਡੀਨੇਟਰ ਸਿਖਸ ਆਫ ਅਮਰੀਕਾ ਅਤੇ ਸੁਰਿੰਦਰ ਸਿੰਘ ਇੰਜੀਨੀਅਰ ਡਾਇਰੈਕਟਰ ਸਿਖਸ ਆਫ ਅਮਰੀਕਾ ਇਸ ਵਿਸ਼ੇਸ਼ ਮੀਟਿੰਗ ਵਿਚ ਸ਼ਾਮਲ ਹੋਏ।ਡਾ. ਅਡਪਾ ਪ੍ਰਸ਼ਾਦ ਨੇ ਦਸਿਆ ਕਿ ਸਿਖਸ ਆਫ ਅਮਰੀਕਾ ਦੀ ਸਮੁਚੀ ਟੀਮ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਈ ਵਾਰ ਮਿਲ ਚੁਕੀ ਹੈ ਅਤੇ ਕਈ ਕੰਮਾਂ ਨੂੰ ਇਹ ਅਮਲੀ ਜਾਮਾ ਪਹਿਨਾ ਚੁਕੇ ਹਨ। ਇਨ੍ਹਾਂ ਦੀ ਅਗਲੀ ਕੋਸ਼ਿਸ਼ ਹੈ ਕਿ ਉਹ ਜਗਦੀਸ਼ ਟਾਈਟਲਰ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਭੇਜਣ।ਜਿਸ ਲਈ ਇਹ ਰਾਜਨਾਥ ਹੋਮ ਮਨਿਸਟਰ ਭਾਰਤ ਸਰਕਾਰ ਨੂੰ ਵੀ ਮਿਲ ਚੁਕੀ ਹਨ।ਭਾਰਤੀ ਅੰਬੈਸੀ ਬਹੁਤ ਚੰਗਾ ਕੰਮ ਕਰ ਰਹੀ ਹੈ ਜਿਸ ਨੂੰ ਯੋਗ ਅਗਵਾਈ ਨਵਤੇਜ ਸਿੰਘ ਸਰਨਾ ਅੰਬੈਸਡਰ ਦੇ ਰਹੇ ਹਨ। ਇਸ ਕਰਕੇ ਇੰਡੋ-ਅਮਰੀਕਾ ਦੇ ਰਿਸ਼ਤਿਆਂ ਵਿਚ ਮਜ਼ਬੂਤੀ ਵੀ ਆਈ ਹੈ। ਅਖੀਰ ਵਿਚ ਸੋਨੀ ਸਾਹਿਬ ਵਲੋਂ ਨਵਤੇਜ ਸਿੰਘ ਸਰਨਾ ਅੰਬੈਸਡਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿਖਸ ਆਫ ਅਮਰੀਕਾ ਦੀ ਟੀਮ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸੰਸਥਾ ਦੀਆਂ ਕਾਰਗੁਜ਼ਾਰੀਆਂ ਤੋਂ ਵਾਕਫੀ ਹਾਸਲ ਕੀਤੀ ਅਤੇ ਭਵਿਖ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ।

Comments are closed.

COMING SOON .....


Scroll To Top
11