Tuesday , 23 April 2019
Breaking News
You are here: Home » Religion » ਸਿਕਲੀਗਰ ਸਿੱਖਾਂ ’ਤੇ ਹੋ ਰਹੇ ਤਸ਼ੱਦਦ ਨੂੰ ਸਹਿਣ ਨਹੀਂ ਕੀਤਾ ਜਾਵੇਗਾ : ਸ. ਸਿਮਰਨਜੀਤ ਸਿੰਘ ਮਾਨ

ਸਿਕਲੀਗਰ ਸਿੱਖਾਂ ’ਤੇ ਹੋ ਰਹੇ ਤਸ਼ੱਦਦ ਨੂੰ ਸਹਿਣ ਨਹੀਂ ਕੀਤਾ ਜਾਵੇਗਾ : ਸ. ਸਿਮਰਨਜੀਤ ਸਿੰਘ ਮਾਨ

ਸੰਗਰੂਰ, 5 ਦਸੰਬਰ (ਭਗਵੰਤ ਸਿੰਘ ਚੰਦੜ)- ਸਿਗਲੀਗਰ ਸਿੱਖਾਂ ਤੇ ਹੋ ਰਹੇ ਤਸ਼ੱਦਦ ਬਾਰੇ ਗੱਲਬਾਤ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਦੇ ਆਗੂਆਂ ਦਾ ਇੱਕ ਵਫਦ ਭੇਜਿਆ ਸੀ ਇੱਨਾ ਦਾ ਹਾਲਾਤ ਬਾਰੇ ਪਤਾ ਲਗਾਉਣ ਲਈ ਇਸ ਗੰਭੀਰ ਮਸ਼ਲੇ ਤੇ ਹਰ ਸਿੱਖ ਜਥੇਬੰਦੀ ਨੁੰ ਗੋਰ ਕਰਨੀ ਚਾਹੀਦੀ ਹੈ,ਉਨਾਂ ਕਿਹਾ ਕਿ ਐਸਜੀਪੀਸੀ ਨੂੰ ਵੀ ਇੱਨਾਂ ਸਿਕਲੀਗਰ ਸਿੱਖਾਂ ਦੀ ਸਾਰ ਲੈਣੀ ਚਾਹੀਦੀ ਹੈ।ਪੰਜਾਬ ਤੋ ਇਲਾਵਾ ਬਾਕੀ ਸੂਬਿਆਂ ਵਿੱਚ ਇੱਨਾਂ ਕੋਲ ਖਾਣੇ ਤੋ ਇਲਾਵਾ ਭੜਾਈ ਵੀ ਨਹੀ ਹੈ। ਬਾਦਲ ਤੋ ਬਾਗੀ ਧੜੇ ਵੱਲੋ ਅਲੱਗ ਅਕਾਲੀ ਦਲ ਬਨਾਉਣ ਦੇ ਸਵਾਲ ਬਾਰੇ ਸ੍ਰ ਮਾਨ ਨੇ ਕਿਹਾ ਕਿ ਟਕਸਾਲੀ ਓਹ ਹੈ ਜੋ ਕਹੇ ਕਿ ‘ਮੈ ਮਰਾਂ ਪੰਥ ਜੀਵੇ’ ਇਹ ਤਾਂ ਆਪਣੇ ਨੀਜੀ ਮੁਫਾਦ ਲਈ ਬਲੂ ਸਟਾਰ ਕਰਟਵਾਉਣ ਵਾਲੇ ਬਾਦਲ ਧੜੇ ਵਿੱਚ ਜਾ ਮਿਲੇ ਸੀ ਹੁਣ ਓਹ ਪਛਤਾਉਦੇ ਨੇ ਕਿ ਅਸੀ ਕਿਓ ਇੱਨਾਂ ਪਿੱਛੇ ਲੱਗੇ।ਇਹ ਟਕਸਾਲੀ ਨਹੀ ਹੋ ਸਕਦੇ ਟਕਸਾਲੀ ਓਹ ਨੇ ਜੋ ਬਰਗਾੜੀ ਵਿੱਚ ਬੈਠੇ ਹਨ, ਪਰ ਫਿਰ ਵੀ ਅਸੀ ਕਹਿੰਦੇ ਹਾਂ ਕਿ ਦੇਰ ਆਏ ਦਰੁਸ਼ਤ ਆਏ।ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦਾ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰ ਰਹੇ ਸਿੰਘ ਨੂੰ ਜੇਲ੍ਹਾ ਵਿੱਚ ਬੰਦ ਕਰਕੇ ਵੱਖ ਵੱਖ ਸੰਗੀਨ ਧਾਰਾਵਾਂ ਲਗਾਈਆਂ ਗਈਆਂ ਜਿੱਨਾਂ ਚੋ ਧਾਰਾ 307 ਹਟਾਉਣ ਦੇ ਬਾਵਜੂਦ ਧਾਰਾ 353 ਦਾ ਹਵਾਲਾ ਦੇ ਕੇ ਜਮਾਨਤਾਂ ਨਾ ਮਨਜੂਰ ਕਰਨੀਆ, ਇਸਦਾ ਮਤਲਵ 353 ਧਾਰਾ 307 ਤੋ ਵੀ ਵੱਡੀ ਹੋਗੀ। ਇਸ ਸਬੰਧੀ ਅਸੀ ਆਪਣੇ ਵਕੀਲਾਂ ਰਾਂਹੀ ਹਾਈਕੋਰਟ ਜਾਵਾਂਗੇ। ਪਰ ਦੂਸਰੇ ਪਾਸੇ  ਸਰਕਾਰ ਨੇ ਸੈਤਾਨੀ ਕਰਦਿਆਂ ਚਲਾਣ ਵੀ ਪੇਸ਼ ਕਰ ਦਿੱਤਾ ਜਿਸ ਕਰਕੇ ਜਮਾਨਤ ਮਿਲਣ ਵਿੱਚ ਹੋਰ ਵੀ ਦਿੱਕਤ ਆ ਗਈ।ਇਸਦਾ ਮਤਲਬ ਅੱਜ ਵੀ ਬਾਦਲ ਦਲੀਆਂ ਦਾ ਮੋਜੂਦਾ ਸਰਕਾਰ ਦੇ ਦਬਦਬਾ ਬਰਕਰਾਰ ਹੈ ਨਹੀ ਤਾਂ ਸਰਕਾਰ ਨੂੰ ਕੀ ਲੋੜ ਸੀ ਇੱਨੀ ਛੇਤੀ ਚਲਾਣ ਪੇਸ਼ ਕਰਨ ਦੀ।ਇਸ ਮੋਕੇ ਸੂਬਾ ਜਰਨਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਸੂਬਾ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਮੈਬਰ ਪੀਏਸੀ ਜਥੇਦਾਰ ਬਹਾਦਰ ਸਿੰਘ ਭਸੋੜ, ਜਿਲ੍ਹਾ ਪ੍ਰਧਾਂਨ ਜਥੇਦਾਰ  ਹਰਜੀਤ ਸਿੰਘ ਸਜੂਮਾਂ, ਮਨਜੀਤ ਸਿੰਘ ਕੁੱਕੂ, ਮਲਕੀਤ ਸਿੰਘ ਬੇਲਾ, ਸਾਧੂ ਸਿੰਘ ਪੇਧਨੀ, ਸ਼ਰਜ਼ਾ ਸਿੰਘ ਸਰਪੰਚ, ਕੁਲਵੰਤ ਸਿੰਘ ਲੱਡੀ ਆਦਿ ਹਾਹਿਰ ਸ।

Comments are closed.

COMING SOON .....


Scroll To Top
11