Tuesday , 31 March 2020
Breaking News
You are here: Home » PUNJAB NEWS » ਸਿਆਸੀ ਜ਼ਮੀਨ ਖੁੱਸਦੀ ਦੇਖਕੇ ਸੁਖਬੀਰ ਨੇ ਦਿਮਾਗੀ ਸੰਤੁਲਨ ਗਵਾਇਆ : ਕਾਂਗੜ

ਸਿਆਸੀ ਜ਼ਮੀਨ ਖੁੱਸਦੀ ਦੇਖਕੇ ਸੁਖਬੀਰ ਨੇ ਦਿਮਾਗੀ ਸੰਤੁਲਨ ਗਵਾਇਆ : ਕਾਂਗੜ

ਸਾਡੇ ਨਾਲ ਨਿੱਜੀ ਖੁੰਦਕ ਕਾਰਨ ਝੂਠੇ ਇਲਜ਼ਾਮ ਲਗਾ ਰਿਹਾ ਹੈ ਸੁਖਬੀਰ : ਕਿੱਕੀ ਢਿੱਲੋਂ

ਚੰਡੀਗੜ੍ਹ, 24 ਜਨਵਰੀ- ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇੱਥੇ ਕਿਹਾ ਕਿ ਸਿਆਸੀ ਜ਼ਮੀਨ ਖੁੱਸਦੀ ਦੇਖਕੇ ਸੁਖਬੀਰ ਨੇ ਦਿਮਾਗੀ ਸੰਤੁਲਨ ਗਵਾ ਲਿਆ ਹੈ, ਜਿਸ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਬਿਆਨਬਾਜ਼ੀ ਦਾ ਆਧਾਰ ਉਸ ਧਾਰਮਿਕ ਮਸਲੇ ਨੂੰ ਬਣਾ ਰਿਹਾ ਹੈ ਜਿਸ ਵਿਚ ਸੁਖਬੀਰ ਨੇ ਖੁਦ ਸਰਕਾਰ ਵਿਚ ਰਹਿੰਦਿਆਂ ਕੁਝ ਨਹੀਂ ਸੀ ਕੀਤਾ। ਸੀ੍ਰ ਕਾਂਗੜ ਨੇ ਕਿਹਾ ਕਿ ਪੰਜ ਸਾਲ ਤੱਕ ਸੁਖਬੀਰ ਨੂੰ ਕਦੇ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲ੍ਹਾਂ ਦਾ ਰਸਤਾ ਯਾਦ ਨਹੀਂ ਆਇਆ ਜਦਕਿ ਉਹ ਖੁਦ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੁਰਜੀਤ ਸਿੰਘ ਦੇ ਦਿਹਾਂਤ ਦਾ ਬੇਹੱਦ ਅਫਸੋਸ ਹੈ ਅਤੇ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਸ੍ਰੀ ਕਾਂਗੜ ਨੇ ਕਿਹਾ ਕਿ ਜਿੱਥੋਂ ਤੱਕ ਮੀਡੀਆ ਰਾਹੀਂ ਸੁਰਜੀਤ ਸਿੰਘ ਦੀ ਕੁਦਰਤੀ ਮੌਤ ਦਾ ਲਾਹਾ ਲੈਣ ਲਈ ਸੁਖਬੀਰ ਵਲੋਂ ਮੇਰੇ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਨਾ ਤਾਂ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਿੱਜੀ ਤੌਰ ‘ਤੇ ਨਹੀਂ ਮਿਲਿਆ ਅਤੇ ਨਾ ਹੀ ਕਦੀ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਹੈ। ਉਨਾਂ ਕਿਹਾ ਕਿ ਸੁਰਜੀਤ ਸਿੰਘ ਦੇ ਪਰਿਵਾਰ ਦਾ ਪਿੰਡ ਦੇ ਹੀ ਨਿਵਾਸੀ ਮਨਜਿੰਦਰ ਸਿੰਘ ਨਾਲ ਨਿੱਜੀ ਝਗੜਾ ਸੀ।

Comments are closed.

COMING SOON .....


Scroll To Top
11