Thursday , 27 June 2019
Breaking News
You are here: Home » PUNJAB NEWS » ਸਿਆਸਤ ਦੀ ਦੁਨੀਂਆਂ ’ਚ ਮੈਡਮ ਗੀਤਾ ਸ਼ਰਮਾ ਇਕ ਕੁਸ਼ਲ ਰਾਜਨੀਤੀਵਾਨ ਬਣ ਕੇ ਉਭਰੇ

ਸਿਆਸਤ ਦੀ ਦੁਨੀਂਆਂ ’ਚ ਮੈਡਮ ਗੀਤਾ ਸ਼ਰਮਾ ਇਕ ਕੁਸ਼ਲ ਰਾਜਨੀਤੀਵਾਨ ਬਣ ਕੇ ਉਭਰੇ

ਸੰਗਰੂਰ, 5 ਸਤੰਬਰ (ਭਗਵੰਤ ਸਿੰਘ ਚੰਦੜ੍ਹ)- ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੈਡਮ ਗੀਤਾ ਸ਼ਰਮਾਂ ਕਿਸੇ ਤਾਰੀਫ ਦੇ ਮੋਹਤਾਜ ਨਹੀਂ ਹਨ, ਉਹ ਆਪਣੇ ਆਪ ਵਿਚ ਨਿਮਰਤਾ ਅਤੇ ਨਿਰਮਾਣਤਾ ਦੀ ਮੂਰਤ ਵੱਜੋਂ ਸਮੁੱਚੇ ਸ਼ਹਿਰ ਵਾਸੀਆਂ ਦੇ ਹਰ ਦੁੱਖ-ਸੁਖ ਵਿਚ ਸ਼ਰੀਕ ਹੋਣਾ ਆਪਣਾ ਸੁਭਾਗ ਸਮਝਦੇ ਹਨ। ਮੈਡਮ ਸ਼ਰਮਾਂ ਨੇ ਹਮੇਸ਼ਾ ਆਪਣੀ ਜਿੰਮੇਵਾਰੀ ਨੂੰ ਬਖੂਬੀ ਨਿਭਾ ਕੇ ਸ਼ਹਿਰ ਦੇ ਤਮਾਮ ਵਰਗਾਂ ਦੇ ਲੋਕਾਂ ਵਿਚ ਆਪਣੀ ਨਿਵੇਕਲੀ ਥਾਂ ਬਣਾਈ ਹੈ ਅਤੇ ਸਿਆਸਤ ਦੀਆਂ ਉਹ ਮੰਜਿਲਾਂ ਸਰ ਕਰ ਲਈਆਂ ਹਨ, ਜੋ ਉਨ੍ਹਾਂ ਦੇ ਸਿਆਸੀ ਵਿਰੋਧੀ ਅਜੇ ਉਸ ਪੌੜੀ ਦੇ ਚੜ੍ਹਨ ਬਾਰੇ ਸੋਚ ਹੀ ਰਹੇ ਹੋਣ। ਉਨ੍ਹਾਂ ਦੇ ਸੁਭਾਅ ਮੁਤਾਬਕ ਮੈਡਮ ਸ਼ਰਮਾਂ ਸਿਆਸਤ ਦੇ ਖੇਡ ਦੇ ਮੈਦਾਨ ਵਿਚ ਆਪਣੇ ਵਿਰੋਧੀ ਨੂੰ ਚਾਰੇ ਖਾਨੇ ਚਿੱਤ ਕਰਕੇ ਉਸ ਨੂੰ ਪਤਾ ਵੀ ਨਹੀਂ ਚੱਲਣ ਦਿੰਦੇ। ਵੱਖੋ-ਵੱਖ ਮੌਕਿਆਂ ਦੌਰਾਨ ਮੈਡਮ ਸ਼ਰਮਾਂ ਨੂੰ ਅਭਿਮੰਨਿਊ ਚੱਕਰ ਦੀ ਤਰ੍ਹਾਂ ਉਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਹਰ ਵਾਰ ਮੈਡਮ ਸ਼ਰਮਾਂ ਆਪਣੀ ਸੂਝ-ਬੂਝ ਅਤੇ ਸਮਝਦਾਰੀ ਨਾਲ ਇਨ੍ਹਾਂ ਚੱਕਰਾਂ ਨੂੰ ਤੋੜਨ ਵਿਚ ਸਫਲ ਰਹੇ ਹਨ। ਭਾਵੇਂ ਕਿ ਉਨ੍ਹਾਂ ਦੇ ਨਿਕਟ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਜਾਲ ਬੁਣ ਕੇ ਕਿਸੇ ਨਾ ਕਿਸੇ ਤਰੀਕੇ ਮੈਡਮ ਗੀਤਾ ਸ਼ਰਮਾਂ ਨੂੰ ਸਿਆਸੀ ਪਲਟਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਕਦੇ ਵੀ ਸਫਲ ਨਹੀਂ ਹੋਏ। ਆਪਣੇ ਸੁਭਾਅ ਮੁਤਾਬਕ ਮੈਡਮ ਗੀਤਾ ਸ਼ਰਮਾਂ ਘੱਟ ਬੋਲਣ ਅਤੇ ਜਿਆਦਾ ਕੰਮ ਕਰਕੇ ਆਪਣੇ ਵਿਰੋਧੀਆਂ ਤੋਂ ਅੱਗੇ ਲੰਘ ਜਾਣ ਦਾ ਜਜਬਾ ਰੱਖਦੇ ਹਨ, ਜਿਸ ਕਰਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਐਸੇ ਕੱਦਾਵਾਰ ਆਗੂ ਅੱਗੇ ਵੱਡੇ-ਵੱਡੇ ਰਾਜਨੀਤੀਵਾਨ ਲੋਕ ਹਾਰ ਹੰਭ ਕੇ ਪਿੱਛੇ ਹਟਣ ਲਈ ਮਜਬੂਰ ਹੋ ਜਾਂਦੇ ਹਨ। ਮੈਡਮ ਗੀਤਾ ਸ਼ਰਮਾਂ ਦੇ ਦੱਸਣ ਮੁਤਾਬਕ ਕਿ ਨਰਮਾਈ ਮੇਰੇ ਸੁਭਾਅ ਦਾ ਇਕ ਹਿੱਸਾ ਹੈ ਪਰ ਜੇਕਰ ਕੋਈ ਵਾਰ ਕਰਦਾ ਹੈ ਤਾਂ ਉਸ ਦਾ ਜਵਾਬ ਆਪਣੇ ਤਰੀਕੇ ਨਾਲ ਦੇ ਕੇ ਸਮੇਂ ਦੀ ਉਡੀਕ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਮੇਰੇ ਸ਼ਹਿਰ ਦੇ ਸਮੁੱਚੇ ਲੋਕ ਮੇਰੇ ਲਈ ਸਤਿਕਾਰਯੋਗ ਹਨ ਅਤੇ ਮੇਰਾ ਫਰਜ ਬਣਦਾ ਹੈ ਕਿ ਮੈਂ ਆਪਣੇ ਸ਼ਹਿਰ ਵਾਸੀਆਂ ਦੇ ਕੰਮ ਆ ਸਕਾਂ, ਇਸ ਵਿਚ ਹੀ ਮੈਂਨੂੰ ਅਤੇ ਮੇਰੇ ਪਰਿਵਾਰ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਮੇਰੀ ਕਿਸੇ ਨਾਲ ਨਿਜੀ ਰੰਜਿਸ਼ ਨਹੀਂ ਹੈ ਅਤੇ ਨਾ ਹੀ ਮੈਂ ਕਦੇ ਰੱਖੀ ਹੈ, ਸਮਾਂ ਬਹੁਤ ਬਲਵਾਨ ਹੈ, ਸਮਾਂ ਆਪਣੇ ਗੇੜ ਮੁਤਾਬਕ ਚੱਲ ਕੇ ਫੈਸਲਾ ਕਰੀ ਜਾ ਰਿਹਾ ਹੈ।

Comments are closed.

COMING SOON .....


Scroll To Top
11