Sunday , 31 May 2020
Breaking News
You are here: Home » Editororial Page » ਸਾਹਿਤਕਾਰੀ ਤੇ ਪੱਤਰਕਾਰੀ ਦਾ ਸ਼ਾਮਲਾ ਐਮ.ਐਸ. ਝੱਮਟ

ਸਾਹਿਤਕਾਰੀ ਤੇ ਪੱਤਰਕਾਰੀ ਦਾ ਸ਼ਾਮਲਾ ਐਮ.ਐਸ. ਝੱਮਟ

ਮਹਿੰਦਰ ਸਿੰਘ ਝੱਮਟ ਪੰਜਾਬੀ ਸਾਹਿਤਕਾਰ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਇਕ ਜਾਣਿਆ ਅਤੇ ਪਹਿਚਾਣਿਆਂ ਨਾਂ ਹੈ। ਆਪ ਪੰਜਾਬੀ ਸਰੋਤੇ ਸੋਨੀਲੇ ਦੇ ਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਉੱਚਾ ਲੰਮਾ ਤੇ ਚੰਨ ਵਰਗੇ ਸੋਹਣੇ ਮੁਖੜੇ ਵਾਲਾ ਝੱਮਟ ਬੜਾ ਸਾਊ ਸੁਭਾਅ ਅਤੇ ਮਿਲਣਸਾਰ ਵਿਅਕਤੀ ਹੈ। ਆਪਣੀ ਇਸ ਦਿਖ ਤੇ ਸਾਹਿਤਕਾਰ ਅਤੇ ਪੱਤਰਕਾਰੀ ਸਦਕਾ ਹੀ ਉਹ ਲੋਕਾਂ ਦੇ ਦਿਲਾਂ ਉੱਤੇ ਛਾਇਆ ਹੋਇਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅੱਤਵਾਲ ‘ਚ ਜੰਮਿਆ-ਪਲਿਆ ਝੱਮਟ ਪੱਤਰਕਾਰੀ ਦੇ ਉਸ ਮੁਕਾਮ ‘ਤੇ ਖੜ੍ਹਾ ਹੈ। ਜਿਥੇ ਕਿ ਉਹ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ। ਪੱਤਰਕਾਰੀ ਦਾ ਸ਼ੌਕੀਨ ਸੀ ਪਰਿਵਾਰਿਕ ਮਜ਼ਬੂਰੀਆਂ ਕਾਰਨ ਘੱਟ ਪੜ੍ਹਾਈ ਲਿਖਾਈ ਹਾਸਲ ਕਰਨ ਦੇ ਬਾਵਜੂਦ ਝੱਮਟ ਨੇ ਪੱਤਰਕਾਰੀ ਵਿੱਚ ਅਜਿਹੇ ਮੁਕਾਮ ਹਾਸਲ ਕੀਤੇ ਹਨ ਜੋ ਸ਼ਾਇਦ ਹੀ ਕੋਈ ਪੜ੍ਹਿਆ ਲਿਖਿਆ ਨੌਜਵਾਨ ਹਾਸਲ ਕਰ ਸਕਦਾ। ਪੰਜਾਬੀ ਮਾਂ ਬੋਲੀ ਨੇ ਵੀ ਇਸ ਪੱਤਰਕਾਰ ਨੂੰ ਵੱਧ ਚੜ੍ਹ ਕੇ ਪਿਆਰ ਤੇ ਲਾਡ ਲਡਾਇਆ। ਝੱਮਟ ਬਚਪਨ ਵਿੱਚ ਹੀ ਸਵ ਨੰਦ ਲਾਲ ਨੂਰਪੁਰੀ ਅਤੇ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖੀਆਂ ਲਿਖਤਾਂ ਪੜ੍ਹਦਾ ਰਹਿੰਦਾ ਸੀ ਜਿਸ ਤੋਂ ਉਸ ਨੇ ਗੀਤਕਾਰੀ ਦਾ ਸ਼ੋਕ ਜਾਗਿਆ ਅਤੇ ਉਸ ਨੇ ਉਨ੍ਹਾਂ ਤੋਂ ਉਤਸਾਹਿਤ ਹੋ ਕੇ ਕਦਮ ਰੱਖਿਆ ਗੀਤਕਾਰ ਤੇ ਪੱਤਰਕਾਰੀ ਵਿੱਚ ਤਾਲੀਮ ਹਾਸਿਲ ਕਰਨ ਲਈ ਝੱਮਟ ਨੇ ਸ਼੍ਰੀ ਰਣਜੀਤ ਸਿੰਘ ਰੋਜ਼ਾਨਾ ‘ਅਕਾਲੀ ਪੱਤ੍ਰਕਾ’ ਪਾਸੋਂ ਹਾਸਿਲ ਕੀਤੇ। ਮਹਿੰਦਰ ਝੱਮਟ 1988 ਵਿੱਚ ਪੰਜਾਬੀ ਵਕੀਲੀ ਸਮਰਾਟ ਦੇ ਮੁੱਖ ਸੰਪਾਦਕ ਸ਼ਾਮ ਲਾਲ ਤਾਲਿਬ ਨਾਲ ਮੇਲ ਹੋਏ ਉਨ੍ਹਾਂ ਨੇ ਝੱਮਟ ਦੇ ਕੁਝ ਆਰਟੀਕਲ ਛੱਪਦੇ ਹਨ ਝੱਮਟ ਨੇ ਹੁਣ ਤੱਕ ਕਈ ਪ੍ਰਸ਼ਾਸਨਿਕ ਅਫਸਰਾਂ ਪੁਲਿਸ ਅਫਸਰਾਂ ਤੇ ਕਲਾਕਾਰਾਂ ਦੇ ਆਰਟੀਕਲ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਾਪੇ ਹਨ ਜਿਨ੍ਹਾਂ ਵਿੱਚ ਗਾਇਬ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ, ਬਰਕਤ ਸਿੱਧੂ, ਸੁਰਿੰਦਰ ਛਿੰਦਾ, ਕੇ.ਐਸ. ਮੱਖਣ, ਬੂਟਾ ਮੁਹੰਮਦ ਪਾਲੀ ਦੇ ਤਵਾਲੀਆ ਬੱਬੂ ਮਾਨ, ਸੁੱਖੀ ਬਰਾੜ, ਨਰਿੰਦਰ ਮਾਵੀ, ਸੀਮਾ ਅਨਜਾਣ ਮਨਜੀਤ ਮੀਨੂੰ, ਸੂਫੀ ਸਿਕੰਦਰ, ਸੋਹਣ ਸਿੰਘ ਸੋਨੀਲਾ ਤੇ ਗੀਤਕਾਰ ਕਾਲਾ ਨਿਜਾਮਪੁਰੀ ਐਨ.ਐਸ.ਏ ਪ੍ਰਵਾਹ, ਦਰਸ਼ਨ ਦੀਵਾਨਾ, ਹਰਚਰਨ ਸਿੰਘ ਸਫਰੀ ਅਤੇ ਪੁਲਿਸ ਅਫਸਰ ਡੀ.ਜੀ.ਪੀ. ਸ਼੍ਰੀ ਕੇ.ਪੀ.ਐਸ. ਗਿੱਲ, ਜੀ.ਐਸ. ਭੁੱਲਰ ਸ਼੍ਰੀ ਰਾਜਦੀਪ ਸਿੰਘ ਗਿੱਲ, ਡੀ.ਜੀ.ਪੀ. ਡੀ. ਆਰ. ਭੱਟੀ, ਪੀ.ਐਸ. ਗਿੱਲ, ਆਈ. ਜੀ ਕੁੰਵਰ ਵਿਜੇ ਸਿੰਘ, ਪ੍ਰਤਾਪ ਸਿੰਘ ਅਤੇ ਡੀ. ਐਸ.ਪੀ. ਸੋਹਣ ਸਿੰਘ ਸੋਨੀਲਾ ਆਦਿ ਸ਼ਾਮਿਲ ਹਨ। ਹੁਣ ਤੱਕ ਝੱਮਟ ਕਈ ਵੱਖ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਕੰਮ ਕਰ ਚੁੱਕਾ ਹੈ। ਮਹਿੰਦਰ ਝੱਮਟ ਨੇ ਇਕ ਹੋਰ ਭੰਦ ਸਾਂਝਾ ਕਰਨ ਬਾਰੇ ਦੱਸਦਿਆਂ ਕਿਹਾਕਿ ਉਹ ਕਾਰ ਪੇਂਟਰ ਦਾ ਕੰਮ ਵੀ ਬਾਖੂਬੀ ਕਰਦਾ ਹੈ। ਪਰ ਇਸ ਬਾਰੇ ਅੱਜ ਤੱਕ ਬਹੁਤਿਆਂ ਨੂੰ ਨਹੀਂ ਪਤਾ ਹੈ ਕਿ ਉਸ ਨੇ ਕਿਹਾ ਉਸ ਨੂੰ ਲੱਕੜ ਉੱਤੇ ਨਵੇਂ ਡਿਜ਼ਾਇਨ ਪਾਉਣ ਦਾ ਬੜਾ ਸ਼ੌਂਕ ਹੈ। ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ‘ਚ ਵਿਹਲ ਕੱਢਕੇ ਲੱਕੜ ਉੱਤੇ ਨਵੇਂ-ਨਵੇਂ ਡਿਜ਼ਾਇਨ ਘੜ੍ਹਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਬਤੌਰ ਕਾਰ ਪੇਂਟਰ ਅੱਜ ਕੱਲ੍ਹ ਵੱਡੇ-ਵੱਡੇ ਅਫਸਰਾਂ ਦੇ ਘਰ ਅਤੇ ਕੋਠੀਆਂ ਵਿੱਚ ਕੰਮ ਕੀਤਾ ਹੈ। ਮਹਿੰਦਰ ਝੱਮਟ ਬਾਰੇ ਇਨ੍ਹਾਂ ਕੁਝ ਜਾਨਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੀ ਮਿਹਨਤ ਅਤੇ ਲਗਨ ਸਦਕਾ ਜ਼ਿੰਦਗੀ ਵਿੱਚ ਅਜਿਹੀ ਮੁਹਾਰਤ ਹਾਸਲ ਕਰ ਚੁੱਕਾ ਹੈ। ਅੱਜ ਉਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ ਬਲਕਿ ਉਹ ਕਈ ਲੋੜਵੰਦਾਂ ਦੀਆਂ ਲੋੜਾਂ ਵੀ ਖੁਦ ਪੂਰੀਆਂ ਕਰ ਸਕਦਾ ਹੈ। ਉਸ ਨੇ ਆਪਣੇ ਉੱਤੇ ਹੰਕਾਰ ਨਾ ਕਰਦੇ ਹੋਏ ਕਿਹਾ ਕਿ ਇਹ ਸਭ ਪ੍ਰਮਾਤਮਾ ਦਾ ਦਿੱਤਾ ਹੈ। ਹੁਣ ਮਹਿੰਦਰ ਝੱਮਟ ਵੱਖ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਕੰਮ ਕਰ ਚੁੱਕਾ ਹੈ ਅਤੇ ਅੱਜ ਕੱਲ੍ਹ ਉਹ ਰੋਜ਼ਾਨਾ ‘ਪੰਜਾਬ ਟਾਇਮਜ਼’ ਜਲੰਧਰ ਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਬਰਾੜ ਜੀ ਨਾਲ ਪੱਤਰਕਾਰੀ ਜੁੜਿਆ ਹੋਇਆ ਹੈ।
– ਮਨਜੀਤ ਕੌਰ
ਹੁਸ਼ਿਆਪਰੁ

Comments are closed.

COMING SOON .....


Scroll To Top
11