Tuesday , 16 July 2019
Breaking News
You are here: Home » PUNJAB NEWS » ਸਾਬਕਾ ਵਿਧਾਇਕ ਸਿੱਧੂ ਨੇ ਕੇਂਦਰੀ ਮੰਤਰੀ ਬੀਬਾ ਬਾਦਲ ਨਾਲ ਕੀਤੀ ਮੁਲਾਕਾਤ, ਕਈ ਮੰਗਾਂ ਬਾਰੇ ਕੀਤੀ ਵੀਚਾਰ

ਸਾਬਕਾ ਵਿਧਾਇਕ ਸਿੱਧੂ ਨੇ ਕੇਂਦਰੀ ਮੰਤਰੀ ਬੀਬਾ ਬਾਦਲ ਨਾਲ ਕੀਤੀ ਮੁਲਾਕਾਤ, ਕਈ ਮੰਗਾਂ ਬਾਰੇ ਕੀਤੀ ਵੀਚਾਰ

ਤਲਵੰਡੀ ਸਾਬੋ, 25 ਅਗਸਤ (ਰਾਮ ਰੇਸ਼ਮ ਸ਼ਰਨ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਬੀਤੇ ਦਿਨ ਬਠਿੰਡਾ ਵਿਖੇ ਏਮਜ ਦਾ ਨੀਂਹ ਪੱਥਰ ਰੱਖਣ ਪੁੱਜੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਵਿਸ਼ੇਸ ਮੁਲਾਕਾਤ ਕਰਦਿਆਂ ਉਨਾਂ ਨੂੰ ਹਲਕੇ ਦੇ ਲੋਕਾਂ ਨੂੰ ਮੁਹੱਈਆ ਹੋ ਰਹੀਆਂ ਕੁਝ ਕੇਂਦਰੀ ਯੋਜਨਾਵਾਂ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਜਾਣੂੰ ਕਰਵਾਉਣ ਦੇ ਨਾਲ ਨਾਲ ਕਈ ਹੋਰ ਮਸਲਿਆਂ ਤੇ ਵੀਚਾਰ ਕੀਤੀ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸਿੱਧੂ ਨੇ ਬੀਬਾ ਬਾਦਲ ਨੂੰ ਹਲਕਾ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਵਿਖੇ ਪੈਟ੍ਰੋਲੀਅਮ ਮੰਤਰਾਲੇ ਦੇ ਸਹਿਯੋਗ ਨਾਲ ਪਰਾਲੀ ਤੋਂ ਖਾਦ ਬਣਾਉਣ ਦੇ ਲਗਾਏ ਜਾਣ ਵਾਲੇ ਕਾਰਖਾਨੇ ਤੋਂ ਕਿਸਾਨਾਂ ਨੂੰ ਮਿਲ ਸਕਣ ਵਾਲੇ ਲਾਭਾਂ ਬਾਰੇ ਦੱਸਦਿਆਂ ਉਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਦਖਲ ਦੇ ਕੇ ਉਕਤ ਕਾਰਖਾਨੇ ਤੋਂ ਕਿਸਾਨਾਂ ਨੂੰ ਮਿਲਣ ਵਾਲੇ ਫਾਇਦਿਆਂ ਦੀ ਉਪਲੱਬਧਤਾ ਯਕੀਨੀ ਬਣਵਾਉਣ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕੁਝ ਕਿਸਾਨਾਂ ਦੇ ਵਫਦ ਨੇ ਸਿੱਧੂ ਨਾਲ ਮਿਲ ਕੇ ਮੰਗ ਕੀਤੀ ਸੀ ਕਿ ਲੱਗਣ ਵਾਲੇ ਉਕਤ ਕਾਰਖਾਨੇ ਤੋਂ ਕਿਸਾਨਾਂ ਦੀਆਂ ਕੁਝ ਲੋੜਾਂ ਪੂਰੀਆਂ ਕਰਵਾਈਆਂ ਜਾ ਸਕਦੀਆਂ ਹਨ ਜਿਨਾਂ ਬਾਰੇ ਸਿੱਧੂ ਨੇ ਵਫਦ ਨੂੰ ਭਰੋਸਾ ਦਿੱਤਾ ਸੀ ਕਿ ਉਹ ਮਾਮਲਾ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ। ਬੀਬਾ ਬਾਦਲ ਨੇ ਸਿੱਧੂ ਨੂੰ ਭਰੋਸਾ ਦੁਆਇਆ ਕਿ ਉਹ ਕਿਸਾਨਾਂ ਦੇ ਹਿੱਤਾਂ ਲਈ ਸਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗੱਲ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਦੇ ਨਿੱਜੀ ਸਹਾਇਕ ਨਿਰਮਲ ਸਿੰਘ ਜੋਧਪੁਰ, ਗੁਰਤੇਜ ਸਿੰਘ ਸਰਪੰਚ ਨਸੀਬਪੁਰਾ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਯੂਥ ਹਲਕਾ ਪ੍ਰਧਾਨ ਸੁਖਬੀਰ ਚੱਠਾ, ਸਵਰਨਜੀਤ ਸਿੰਘ ਪੱਕਾ, ਬਿੰਦਰ ਸਰਪੰਚ ਪੱਕਾ, ਰਾਜਵਿੰਦਰ ਰਾਜੂ ਕੌਂਸਲਰ ਰਾਮਾਂ, ਕੁਲਦੀਪ ਭੁੱਖਿਆਂਵਾਲੀ, ਅਸ਼ੋਕ ਗੋਇਲ ਰਾਮਾਂ, ਚਿੰਟੂ ਜਿੰਦਲ, ਗੁਲਾਬ ਕੈਲੇਵਾਂਦਰ, ਹਰਪਾਲ ਸਿੰਘ ਸਾਬਕਾ ਸਰਪੰਚ ਸੰਗਤ, ਸੁਰਜੀਤ ਸ਼ਿੰਦੀ, ਭਿੰਦਾ ਜੱਜਲ ਆਦਿ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11