ਫਗਵਾੜਾ, 26 ਅਗਸਤ (ਪਰਵਿੰਦਰ ਜੀਤ ਸਿੰਘ)- ਲੋਕਸਭਾ ਦੀ ਸਾਬਕਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੇ ਰਖਿਆ ਬੰਧਨ ਦੇ ਪਵਿਤਰ ਦਿਹਾੜੇ ਤੇ ਅਜ ਹਰ ਸਾਲ ਦੀ ਤਰ੍ਹਾਂ ਆਪਣੇ ਮੂੰਹ ਬੋਲੇ ਭਰਾ ਅਤੇ ਫਗਵਾੜਾ ਦੇ ਪ੍ਰਸਿਧ ਸਮਾਜ ਸੇਵਕ ਸ੍ਰੀ ਮੋਹਨ ਲਾਲ ਸੂਦ (ਸੇਵਾ ਮੁਕਤ ਨਿਗਰਾਨ ਇੰਜੀਨੀਅਰ ਪੀ.ਡਬਲਯੂ.ਡੀ.) ਦੇ ਰਖੜੀ ਬੰਨ੍ਹੀ। ਇਸ ਤੋਂ ਪਹਿਲਾਂ ਸ੍ਰੀ ਸੂਦ ਨੇ ਨਵੀਂ ਦਿਲੀ ਦੇ ਜਗਜੀਵਨ ਵਿਦਿਆ ਭਵਨ ਵਿਖੇ ਮੁਲਾਕਾਤ ਦੌਰਾਨ ਸ੍ਰੀਮਤੀ ਮੀਰਾ ਕੁਮਾਰ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਕਾਰਜਕਾਰਣੀ ਦੀ ਪਰਮਾਨੈਂਟ ਇਨਵਾਇਟੀ ਨਿਯੁਕਤ ਕੀਤੇ ਜਾਣ ਤੇ ਵਧਾਈ ਦਿਤੀ। ਸ੍ਰੀ ਸੂਦ ਨੇ ਦਿਲੀ ਤੋਂ ਮੋਬਾਇਲ ਫੋਨ ਤੇ ਗਲਬਾਤ ਕਰਦਿਆਂ ਦਸਿਆ ਕਿ ਬਾਬੂ ਜਗਜੀਵਨ ਰਾਮ ਸੇਵਾ ਸਮਾਜ ਸੰਮਤੀ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਉਹਨਾਂ ਦੇ ਸ੍ਰੀਮਤੀ ਮੀਰਾ ਕੁਮਾਰ ਦੇ ਪਰਿਵਾਰ ਨਾਲ ਨੇੜਲੇ ਸਬੰਧ ਹਨ ਅਤੇ ਉਹ ਹਰ ਸਾਲ ਉਹਨਾਂ ਤੋਂ ਰਖੜੀ ਬੰਨ੍ਹਵਾਉਂਦੇ ਹਨ।
You are here: Home » PUNJAB NEWS » ਸਾਬਕਾ ਲੋਕਸਭਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਨੇ ਸਮਾਜ ਸੇਵਕ ਮੋਹਨ ਲਾਲ ਸੂਦ ਦੇ ਬੰਨ੍ਹੀ ਰਖੜੀ