Thursday , 15 November 2018
Breaking News
You are here: Home » NATIONAL NEWS » ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਨਹੀਂ ਰਹੇ

ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਨਹੀਂ ਰਹੇ

ਕੋਲਕਾਤਾ, 13 ਅਗਸਤ- ਸਾਬਕਾ ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਦਾ ਕੋਲਕਾਤਾ ’ਚ 89 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਕਿਡਨੀ ਦੀ ਸਮਸਿਆ ਕਾਰਨ 10 ਅਗਸਤ ਨੂੰ ਮੁੜ ਕੋਲਕਾਤਾ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।ਉਨ੍ਹਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਅਰ ‘ਤੇ ਰਖਿਆ ਹੋਇਆ ਸੀ।ਸਾਬਕਾ ਸੰਸਦ ਮੈਂਬਰ ਦੇ ਦਿਹਾਂਤ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਦਿਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਉਘੇ ਆਗੂਆਂ ਨੇ ਦੁਖ ਪ੍ਰਗਟ ਕੀਤਾ ਹੈ।ਮੋਦੀ ਨੇ ਕਿਹਾ ਕਿ ਸੋਮਨਾਥ ਚੈਟਰਜੀ ਰਾਜਨੀਤੀ ਦੇ ਨੇਤਾ ਸਨ। ਬੀਤੀ 28 ਜੂਨ ਨੂੰ ਸੋਮਨਾਥ ਚੈਟਰਜੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।ਉਹ 2004-2009 ਤਕ ਲੋਕਸਭਾ ਦੇ ਸਪੀਕਰ ਰਹੇ।ਉਹ 10 ਵਾਰ ਲੋਕਸਭਾ ‘ਚ ਸੰਸਦ ਮੈਂਬਰ ਵੀ ਰਹੇ। ਚੈਟਰਜੀ 1971 ‘ਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ।ਉਨ੍ਹਾਂ ਦੇ ਸਰੀਰ ਨੂੰ ਐਸਐਸਕੇਐਮ ਮੈਡੀਕਲ ਕਲਾਜ ਅਤੇ ਹਸਪਤਾਲ ਨੂੰ ਖੋਜ ਲਈ ਪਰਿਵਾਰ ਵੱਲੋਂ ਦਾਨ ਕੀਤਾ ਗਿਆ ਹੈ।

Comments are closed.

COMING SOON .....


Scroll To Top
11