Saturday , 20 April 2019
Breaking News
You are here: Home » PUNJAB NEWS » ਸਾਬਕਾ ਕੈਬਨਿਟ ਮੰਤਰੀ ਸ. ਮਲੂਕਾ ਦੀ ਅਗਵਾਈ ਵਿਚ ਕਾਂਗਰਸੀਆਂ ਸਣੇ ਕਮਿਸ਼ਨ ਦੇ ਪੁਤਲੇ ਸਾੜੇ

ਸਾਬਕਾ ਕੈਬਨਿਟ ਮੰਤਰੀ ਸ. ਮਲੂਕਾ ਦੀ ਅਗਵਾਈ ਵਿਚ ਕਾਂਗਰਸੀਆਂ ਸਣੇ ਕਮਿਸ਼ਨ ਦੇ ਪੁਤਲੇ ਸਾੜੇ

ਰਾਮਪੁਰਾ ਫੂਲ, 1 ਸਤੰਬਰ (ਢੀਗਰਾਂ, ਮੱਖਣ)- ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਵੱਲੋ ਪੇਸ਼ ਕੀਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਵਿਚਲੀ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕੈਬਨਿਟ ਮੰਤਰੀ ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾਂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਹੋਰਨਾਂ ਮੰਤਰੀਆਂ ਅਤੇ। ਵਿਧਾਇਕਾਂ ਵੱਲੋ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਸਣੇ ਬਾਦਲ ਪਰਿਵਾਰ ਖਿਲਾਫ ਹੱਲਾ ਬੋਲ ਟਿੱਪਣੀਆ ਤੋ ਨਾਰਾਜ ਅਕਾਲੀ ਦਲ ਨੇ ਮਿੱਥੇ ਪ੍ਰੋਗਰਾਮ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਅਕਾਲੀ ਦਲ ਵੱਲੋ ਰਾਮਪੁਰਾ ਵਿਖੇ ਕਾਂਗਰਸ ਸਰਕਾਰ ਖਿਲਾਫ ਰੋਸ ਮੁਜਾਹਰਾ ਦੇ ਕੇ ਜੋਰਦਾਰ ਨਾਹਰੇਬਾਜੀ ਕੀਤੀ ਗਈ। ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਕਾਂਗਰਸ ਸਰਕਾਰ ਨੇ ਧਰਮ ਦਾ ਪੱਤਾ ਖੇਡ ਕੇ ਪੰਥਕ ਪਾਰਟੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਉਕਤ ਸਾਜਿਸ਼ ਸਾਹਮਣੇ ਲਿਆਂਦੀ ਤਾਂ ਜੋ ਲੋਕਾਂ ਦਾ ਧਿਆਨ ਵੰਡਾਇਆ ਜਾ ਸਕੇ ਕਿਉਕਿ ਕਾਂਗਰਸ ਸਰਕਾਰ ਅਪਣੇ ਡੇਢ ਸਾਲ ਦੇ ਕਾਰਜਕਾਲ ਦੋਰਾਨ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਫਰਜੀ ਅਤੇ ਕਾਂਗਰਸੀ ਕਮਿਸ਼ਨ ਕਰਾਰ ਦਿੱਤਾ। ਅਕਾਲੀ ਮੁਜਾਹਰੇਕਾਰੀਆਂ ਨੇ ਕਾਂਗਰਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੱਧੂ ਅਤੇ ਜਸਟਿਸ ਰਣਜੀਤ ਸਿੰਘ ਦਾ ਪੁਤਲਾ ਸਾੜਿਆ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ, ਹਰਿੰਦਰ ਸਿੰਘ ਹਿੰਦਾ ਪ੍ਰਧਾਨ, ਸੁਨੀਲ ਬਿੱਟਾ ਸਾਬਕਾ ਪ੍ਰਧਾਨ, ਸੱਤਪਾਲ ਗਰਗ, ਭਰਪੂਰ ਸਿੰਘ ਢਿਲੋ, ਸੁਖਮੰਦਰ ਸਿੰਘ ਮਾਨ, ਹਰਬੰਸ ਸਿੰਘ ਸੋਹੀ, ਬਲਕਰਨ ਸਿੰਘ ਜਟਾਣਾ, ਸਿੰਦਾ ਚਹਿਲ, ਸੁਰਿੰਦਰ ਜੋੜਾ, ਹੈਪੀ ਬਾਂਸਲ, ਗੁਰਤੇਜ ਸ਼ਰਮਾਂ, ਨਰੇਸ਼ ਤਾਂਗੜੀ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

Comments are closed.

COMING SOON .....


Scroll To Top
11