Thursday , 23 May 2019
Breaking News
You are here: Home » PUNJAB NEWS » ਸਾਦਿਕ ਦੇ ਪੱਤਰਕਾਰਾਂ ਵੱਲੋਂ ਸਰਕਾਰੀ ਖ਼ਬਰਾਂ ਦਾ ਬਾਈਕਾਟ, ਕਾਣੀ ਵੰਡ ਬਰਦਾਸ਼ਤ ਨਹੀਂ : ਰਛਪਾਲ ਸਿੰਘ ਬਰਾੜ

ਸਾਦਿਕ ਦੇ ਪੱਤਰਕਾਰਾਂ ਵੱਲੋਂ ਸਰਕਾਰੀ ਖ਼ਬਰਾਂ ਦਾ ਬਾਈਕਾਟ, ਕਾਣੀ ਵੰਡ ਬਰਦਾਸ਼ਤ ਨਹੀਂ : ਰਛਪਾਲ ਸਿੰਘ ਬਰਾੜ

ਸਾਦਿਕ, 25 ਮਈ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)- ਦਿਹਾਤੀ ਏਰੀਏ ਨਾਲ ਸੰਬੰਧਤ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਸਮੂਹ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਅੱਜ ਇੱਥੋਂ ਦੇ ਵਿਸ਼ਵਕਰਮਾ ਭਵਨ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪੱਤਰਕਾਰ ਰਛਪਾਲ ਸਿੰਘ ਬਰਾੜ, ਪਰਮਜੀਤ ਸੋਨੀ, ਆਰ.ਐਸ.ਧੁੰਨਾ ਅਤੇ ਗੁਰਭੇਜ ਸਿੰਘ ਚੌਹਾਨ ਨੇ ਕਿਹਾ ਕਿ ਪੱਤਰਕਾਰ ਸੰਵਿਧਾਨ ਦਾ ਚੌਥਾ ਥੰਮ੍ਹ ਹਨ। ਪੱਤਰਕਾਰ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਖ਼ਬਰਾਂ ਇਕੱਠੀਆਂ ਕਰਦੇ ਹਨ। ਪੱਤਰਕਾਰ ਚਾਹੇ ਪਿੰਡ ਵਿੱਚ ਕੰਮ ਕਰ ਰਿਹਾ ਹੋਏ ਜਾਂ ਸ਼ਹਿਰ ਵਿੱਚ ਉਸਦੇ ਦੋਸਤ ਘੱਟ ਤੇ ਦੁਸ਼ਮਣ ਜ਼ਿਆਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਲੇ ਦੌਰ ਵਿੱਚ ਬਹੁਤ ਸਾਰੇ ਪੱਤਰਕਾਰਾਂ ਨੂੰ ਗੋਲੀਆਂ ਦਾ ਸ਼ਿਕਾਰ ਵੀ ਹੋਣਾ ਪਿਆ, ਬੇਸ਼ੱਕ ਹੁਣ ਹਾਲਾਤ ਬਦਲ ਚੁੱਕੇ ਹਨ, ਪਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੱਤਰਕਰਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਾ ਹੋਏ ਤਾਂ ਇਹ ਸੇਵਾ ਵਾਲਾ ਕੰਮ ਖ਼ਤਰੇ ਵਿੱਚ ਪੈ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਯੈਲੋ ਕਾਰਡ ਬਨਾਉਣ ਵਿੱਚ ਕੀਤੀ ਗਈ ਕਾਣੀ ਵੰਡ ਦਾ ਸਮੂਹ ਪੱਤਰਕਾਰ ਭਾਈਚਾਰੇ ਨੇ ਵਿਰੋਧ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਅਜਿਹੀ ਕਾਣੀ ਵੰਡ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸਮੂਹ ਪੱਤਰਕਾਰਾਂ ਨੇ ਸਰਕਾਰੀ ਖ਼ਬਰਾਂ ਅਤੇ ਕਾਂਗਰਸ ਨਾਲ ਸੰਬੰਧੀ ਹਰ ਛੋਟੇ-ਵੱਡੇ ਲੀਡਰਾਂ ਦੀਆਂ ਖ਼ਬਰਾਂ ਦਾ ਬਾਈਕਾਟ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਡੀ.ਪੀ.ਆਰ.ਓ. ਦਫ਼ਤਰਾਂ ਵਿੱਚ ਹਰ ਪੱਤਰਕਾਰ ਨੂੰ ਬਰਾਬਰ ਦੇ ਅਧਿਕਾਰੀ ਦਿੱਤੇ ਜਾਣ ਅਤੇ ਹਰ ਪੱਤਰਕਾਰ ਦੇ ਐਕਰੀਡੇਸ਼ਨ ਅਤੇ ਯੈਲੋ ਕਾਰਡ ਬਿਨਾਂ ਕਿਸੇ ਦੇਰੀ ਅਤੇ ਭੇਦਵਾਦ ਦੇ ਬਣਾਏ ਜਾਣ ਅਤੇ ਚੋਣ ਮਨੋਰਥ ਪੱਤਰ ਵਿੱਚ ਪੱਤਰਕਾਰ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਦਿਹਾਤੀ ਏਰੀਏ ਨਾਲ ਸੰਬੰਧਤ ਪੱਤਰਕਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸਾਰੇ ਪੱਤਰਕਾਰ ਗੁਲਜ਼ਾਰ ਮਦੀਨਾ, ਗੁਰਵਿੰਦਰ ਔਲਖ, ਦੀਪਕ ਸੇਠੀ, ਤਾਜਪ੍ਰੀਤ ਸੋਨੀ, ਪਰਦੀਪ ਚਮਕ, ਮੰਦਰ ਰੋਮਾਣਾ, ਰਵੀ ਸੰਗਰਾਹੂਰ, ਰਘਬੀਰ ਸਿੰਘ, ਅਨੂ ਨਰੂਲਾ (ਸਾਰੇ ਪੱਤਰਕਾਰ) ਹਾਜ਼ਰ ਸਨ।

Comments are closed.

COMING SOON .....


Scroll To Top
11