Monday , 17 June 2019
Breaking News
You are here: Home » Carrier » ਸਾਇੰਸ ਨੂੰ ਆਮ ਲੋਕਾਂ ਨਾਲ ਜੋੜਿਆ ਜਾਵੇ : ਪ੍ਰਧਾਨ ਮੰਤਰੀ

ਸਾਇੰਸ ਨੂੰ ਆਮ ਲੋਕਾਂ ਨਾਲ ਜੋੜਿਆ ਜਾਵੇ : ਪ੍ਰਧਾਨ ਮੰਤਰੀ

ਲਵਲੀ ਯੂਨੀਵਰਸਿਟੀ ਵਿਖੇ ਕੀਤਾ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ

ਜਲੰਧਰ, 3 ਜਨਵਰੀ- ਇਸ ਸਾਲ ਦੇ ਵਿਸ਼ੇ – ‘‘ਭਵਿੱਖ ਦਾ ਭਾਰਤ : ਵਿਗਿਆਨ ਅਤੇ ਤਕਨਾਲੋਜੀ’’ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੱਚੀ ਸ਼ਕਤੀ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਨੂੰ ਲੋਕਾਂ ਨਾਲ ਜੋੜਨ ਵਿੱਚ ਹੈ। ਉਨ੍ਹਾਂ ਨੇ ਭਾਰਤ ਦੇ ਮਹਾਨ ਵਿਗਿਆਨੀਆਂ, ਜਿਨ੍ਹਾਂ ਵਿੱਚ ਅਚਾਰੀਆ ਜੇਸੀ ਬੋਸ, ਸੀਵੀ ਰਮਨ, ਮੇਘਨਾਦ ਸਾਹਾ ਅਤੇ ਐਸਐਨ ਬੋਸ ਸ਼ਾਮਿਲ ਹਨ, ਨੂੰ ਯਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਲੋਕਾਂ ਨੇ ‘‘ਘੱਟ ਤੋਂ ਘੱਟ ਸੋਮਿਆਂ’’ ਅਤੇ ‘‘ਵੱਧ ਤੋਂ ਵੱਧ ਸੰਘਰਸ਼’’ ਰਾਹੀਂ ਲੋਕਾਂ ਦੀ ਸੇਵਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਦੇ ਸੈਂਕੜੇ ਵਿਗਿਆਨੀਆਂ ਦਾ ਜੀਵਨ ਅਤੇ ਕੰਮ ਤਕਨਾਲੋਜੀ ਵਿਕਾਸ ਅਤੇ ਰਾਸ਼ਟਰ ਉਸਾਰੀ ਦੀ ਡੂਘੀ ਮੌਲਿਕ ਸਮਝ ਦੀ ਗਵਾਹੀ ਭਰਦਾ ਹੈ। ਸਾਡੇ ਵਿਗਿਆਨ ਦੇ ਆਧੁਨਿਕ ਮੰਦਿਰਾਂ ਰਾਹੀਂ ਹੀ ਭਾਰਤ ਆਪਣੇ ਮੌਜੂਦਾ ਸਮੇਂ ਦਾ ਕਾਇਆਪਲਟ ਕਰ ਰਿਹਾ ਹੈ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਯਤਨਸ਼ੀਲ ਹੈ।’’ ਪ੍ਰਧਾਨ ਮੰਤਰੀ ਨੇ ਆਪਣੇ ਸਾਬਕਾ ਪ੍ਰਧਾਨ ਮੰਤਰੀਆਂ ਲਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਾਸਤਰੀ ਜੀ ਨੇ ਸਾਨੂੰ ‘‘ਜੈ ਜਵਾਨ, ਜੈ ਕਿਸਾਨ’’ ਦਾ ਨਾਅਰਾ ਦਿੱਤਾ ਅਤੇ ਅਟਲ ਜੀ ਨੇ ਇਸ ਵਿੱਚ ‘‘ਜੈ ਵਿਗਿਆਨ’’ ਨੂੰ ਸ਼ਾਮਿਲ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਵਿੱਚ ‘‘ਜੈ ਅਨੁਸੰਧਾਨ’’ ਸ਼ਾਮਿਲ ਕਰਕੇ ਇੱਕ ਕਦਮ ਅੱਗੇ ਵਧਿਆ ਜਾਵੇ।ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਗਿਆਨ ਦੀ ਖੋਜ ਦੋ ਉਦੇਸ਼ਾਂ ਦੀ ਪੂਰਤੀ ਰਾਹੀਂ ਕੀਤਾ ਜਾ ਸਕਦਾ ਹੈ – ਡੂੰਘਾ ਜਾਂ ਤਬਾਹਕੁੱਨ ਗਿਆਨ ਦੇ ਪੈਦਾ ਹੋਣ ਅਤੇ ਸਮਾਜਿਕ ਆਰਥਿਕ ਭਲੇ ਲਈ ਵਿਗਿਆਨ ਦੀ ਵਰਤੋਂ।ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਉਂ ਹੀ ਅਸੀਂ ਆਪਣੀ ਖੋਜ ਨੂੰ ਵਿਗਿਆਨ ਈਕੋ-ਸਿਸਟਮ ਨਾਲ ਉਤਸ਼ਾਹਿਤ ਕਰਦੇ ਹਾਂ, ਸਾਨੂੰ ਇਨੋਵੇਸ਼ਨ ਅਤੇ ਸਟਾਰਟ ਅੱਪਸ ਉੱਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਡੇ ਵਿਗਿਆਨੀਆਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਅਟਲ ਇਨੋਵੇਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।

Comments are closed.

COMING SOON .....


Scroll To Top
11