Friday , 19 April 2019
Breaking News
You are here: Home » NATIONAL NEWS » ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ਮਾਛੀਵਾੜਾ ਸਾਹਿਬ, 13 ਜੁਲਾਈ (ਕਰਮਜੀਤ ਸਿੰਘ ਆਜ਼ਾਦ)-ਮਾਛੀਵਾੜਾ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਕਰ ਸ਼ਹਿਰ ਵਾਸੀਆਂ ਤੇ ਪੁਲਸ ਦੇ ਨੱਕ ਵਿਚ ਦਮ ਕਰਨ ਵਾਲੇ ਚੋਰ ਗਿਰੋਹ ਦੇ ਅੱਜ ਪੁਲਸ ਨੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨਾਂ ਕੋਲੋਂ ਚੋਰੀ ਦੇ ਦੋ ਮੋਟਰ ਸਾਈਕਲਾਂ ਸਮੇਤ ਹੋਰ ਸਮਾਨ ਬਰਾਮਦ ਹੋਇਆ ਜਦਕਿ ਦੋ ਮੈਂਬਰ ਅਜੇ ਫਰਾਰ ਹਨ।
bike theft
ਮਾਛੀਵਾੜਾ ਥਾਣਾ ਦੇ ਮੁਖੀ ਹਰਜਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪੁਲਸ ਨੂੰ ਇੱਕ ਸੂਚਨਾ ਮਿਲੀ ਕਿ ਦੋ ਵਿਅਕਤੀ ਚੋਰੀ ਦੇ ਮੋਟਰ ਸਾਈਕਲਾਂ ਸਮੇਤ ਸ਼ਹਿਰ ਵਿਚ ਘੁੰਮ ਰਹੇ ਹਨ ਜਿਸਤੇ ਸਹਾਇਕ ਥਾਣੇਦਾਰ ਵਿਜੇ ਕੁਮਾਰ ਤੇ ਹਵਲਦਾਰ ਹਰਦਮ ਸਿੰਘ ਨੇ ਨਾਕਾਬੰਦੀ ਦੌਰਾਨ ਮੋਟਰ ਸਾਈਕਲ ਤੇ ਸਵਾਰ ਜਸਵਿੰਦਰ ਸਿੰਘ ਕਾਢਾ ਤੇ ਦੀਪਕ ਕੁਮਾਰ ਦੀਪੂ ਨਿਵਾਸੀ ਇੰਦਰਾ ਕਲੋਨੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵੱਲੋਂ ਪੁੱਛਗਿਛ ਦੌਰਾਨ ਇਨਾਂ ਦੋਵਾਂ ਵਿਅਕਤੀਆਂ ਨੇ ਮੰਨਿਆ ਕਿ ਉਨਾਂ ਦੇ ਦੋ ਹੋਰ ਸਾਥੀ ਹਰਜੀਤ ਸਿੰਘ ਜੀਤਾ ਤੇ ਬੌਬੀ ਨਾਲ ਮਿਲ ਕੇ ਉਨਾਂ ਨੇ ਸ਼ਹਿਰ ਵਿਚ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਇਸ ਤੋਂ ਇਲਾਵਾ ਇੱਕ ਪਲਸਰ ਮੋਟਰ ਸਾਈਕਲ ਲੁਧਿਆਣਾ ਨੇੜੇ ਜਮਾਲਪੁਰ ਤੋਂ ਅਤੇ ਇੱਕ ਡਿਸਕਵਰ ਮੋਟਰ ਸਾਈਕਲ ਚੋਰੀ ਕੀਤੇ। ਇਨਾਂ ਚੋਰਾਂ ਨੇ ਦੋ ਇੰਦਰਾ ਕਲੋਨੀ ਵਿਚ ਅਤੇ ਇੱਕ ਦਸਮੇਸ਼ ਨਗਰ ਦੇ ਘਰਾਂ ਵਿਚ ਚੋਰੀ ਕੀਤੀ। ਮਾਛੀਵਾੜਾ ਪੁਲਸ ਵੱਲੋਂ ਪੁੱਛਗਿਛ ਦੌਰਾਨ ਇਨਾਂ ਦੋਵੇਂ ਮੋਟਰ ਸਾਈਕਲਾਂ ਤੋਂ ਇਲਾਵਾ ਮਾਛੀਵਾੜਾ ਸ਼ਹਿਰ ਦੇ ਘਰਾਂ ਵਿਚੋ ਚੋਰੀ ਕੀਤੀਆਂ ਦੋ ਸੋਨੇ ਦੀਆਂ ਮੁੰਦੀਆਂ, ਸੋਨੇ ਦੀਆਂ ਵਾਲੀਆਂ, ਇੱਕ ਐਲ.ਸੀ.ਡੀ. ਅਤੇ ਇੱਕ ਸਿਲੰਡਰ ਬਰਾਮਦ ਕਰ ਲਿਆ। ਥਾਣਾ ਮੁਖੀ ਹਰਜਿੰਦਰ ਸਿੰਘ ਬੈਨੀਪਾਲ ਅਨੁਸਾਰ ਇਨਾਂ ਦੇ ਦੋ ਫਰਾਰ ਹੋਏ ਸਾਥੀਆਂ ਦੀ ਤਲਾਸ਼ ਲਈ ਵੀ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਗ੍ਰਿਫਤਾਰ ਕੀਤੇ ਗਏ ਚੋਰ ਜਸਵਿੰਦਰ ਸਿੰਘ ਕਾਢਾ ਤੇ ਦੀਪਕ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ਤੇ ਲਿਆਂਦਾ ਗਿਆ ਹੈ ਅਤੇ ਪੁੱਛਗਿਛ ਦੌਰਾਨ ਇਨਾਂ ਤੋਂ ਚੋਰੀ ਦੀਆਂ ਹੋਰ ਵਾਰਦਾਤਾਂ ਅਤੇ ਸਮਾਨ ਦੀ ਬਰਾਮਦੀ ਵੀ ਹੋ ਸਕਦੀ ਹੈ।

Comments are closed.

COMING SOON .....


Scroll To Top
11