Tuesday , 20 August 2019
Breaking News
You are here: Home » PUNJAB NEWS » ਸਹੁਰੇ ਪਰਿਵਾਰ ਵੱਲੋਂ ਗੁੰਮਸ਼ੁਦਾ ਦੱਸੀ ਸੁਖਜੀਤ ਕੌਰ ਦੀ ਲਾਸ਼ ਤੂੜੀ ਵਾਲੇ ਕਮਰੇ ਚੋਂ ਬਰਾਮਦ

ਸਹੁਰੇ ਪਰਿਵਾਰ ਵੱਲੋਂ ਗੁੰਮਸ਼ੁਦਾ ਦੱਸੀ ਸੁਖਜੀਤ ਕੌਰ ਦੀ ਲਾਸ਼ ਤੂੜੀ ਵਾਲੇ ਕਮਰੇ ਚੋਂ ਬਰਾਮਦ

ਲਹਿਰਾਗਾਗਾ, 13 ਫਰਵਰੀ (ਜਤਿੰਦਰ ਜਲੂਰ)- ਇਥੋਂ ਨੇੜਲੇ ਪਿੰਡ ਨੰਗਲਾ ਵਿਖੇ 10 ਫਰਵਰੀਨੂੰ ਸੁਖਜੀਤ ਕੌਰ ਪਤਨੀ ਲਵਪ੍ਰੀਤ ਸਿੰਘ ਲਵਲੀ ਵਾਸੀ ਨੰਗਲਾ ਦੇ ਦੁਪਹਿਰ 12 ਵਜੇ ਗੁੰਮ ਹੋਣ ਦੀ ਖ਼ਬਰ ਜੰਗਲ ਦੀ ਅਗ ਵਾਂਗ ਫੈਲ ਗਈ । ਸਹੁਰਾ ਪਰਿਵਾਰ ਵਲੋਂ ਫੇਸਬੁਕ, ਵਟਸਐਪ ਰਾਹੀਂ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਲਾਊਡ ਸਪੀਕਰਾਂ ਰਾਹੀਂ ਸੁਖਜੀਤ ਕੌਰ ਦੀ ਦਿਮਾਗੀ ਹਾਲਤ ਠੀਕ ਨਾ ਹੋਣ, ਨੰਗੇ ਪੈਰੀਂ ਬਿਨਾਂ ਦਸੇ ਘਰੋਂ ਜਾਣ ਦੀ ਗਲ ਫੈਲਾ ਦਿਤੀ ਗਈ , ਜਿਸ ਨੂੰ ਲੋਕਾਂ ਵਲੋਂ ਅਗੇ ਤੋਂ ਅਗੇ ਸ਼ੇਅਰ ਕੀਤਾ ਜਾਂਦਾ ਰਿਹਾ । ਸੁਖਜੀਤ ਕੌਰ ਦਾ ਪੇਕਾ ਪਰਿਵਾਰ ਵੀ ਪਿੰਡ ਨੰਗਲਾ ਪਹੁੰਚ ਗਿਆ ਅਤੇ ਸਭ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਦੁਆਰਾ ਭਾਲ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਗਬੀਰ ਸਿੰਘ ਥਾਣਾ ਇੰਚਾਰਜ ਲਹਿਰਾ ਨੇ ਦਸਿਆ ਕਿ ਲੜਕੀ ਦੇ ਪਰਿਵਾਰ ਵਲੋਂ ਸੁਖਜੀਤ ਕੌਰ ਦੀ ਗੁੰਮਸ਼ੁਦਗੀ ਦੀ ਇਤਲਾਹ ਦਿਤੀ ਗਈ ਸੀ ਅਤੇ ਜਿਸ ਤੋਂ ਬਾਅਦ ਪੁਲਿਸ ਦੁਆਰਾ ਭਾਲ ਜਾਰੀ ਕਰ ਦਿਤੀ ਗਈ ਸੀ। ਅਜ ਸਵੇਰੇ ਸੁਖਜੀਤ ਕੌਰ ਦੀ ਲਾਸ਼ ਡਿਊਟੀ ਮਜਿਸਟ੍ਰੇਟ ਸ ਸੁਰਿੰਦਰ ਸਿੰਘ ਤਹਿਸੀਲਦਾਰ ਲਹਿਰਾ ਅਤੇ ਡੀ ਐਸ ਪੀ ਮੂਣਕ ਸ ਅਜੇਪਾਲ ਸਿੰਘ ਦੀ ਮੌਜੂਦਗੀ ਵਿਚ ਪਿੰਡ ਨੰਗਲਾ ਵਿਖੇ ਉਸ ਦੇ ਸਹੁਰੇ ਘਰੋਂ ਤੂੜੀ ਵਾਲੇ ਕੋਠੇ ਵਿਚੋਂ ਬਰਾਮਦ ਕਰ ਲਈ ਗਈਹੈ । ਲੜਕੀ ਦੇ ਭਰਾ ਗੁਰਸੇਵਕ ਸਿੰਘ ਪੁਤਰ ਦਰਸ਼ਨ ਸਿੰਘ ਵਾਸੀ ਭੁਟਾਲ ਕਲਾਂ ਦੇ ਬਿਆਨਾਂ ਦੇ ਆਧਾਰ ਤੇ ਸੁਖਜੀਤ ਕੌਰ ਦੇ ਪਤੀ ਲਵਪ੍ਰੀਤ ਸਿੰਘ ਲਵਲੀ, ਦਿਓਰ ਸੁਮਨਦੀਪ ਸਿੰਘ ਸੋਨੀ, ਸਹੁਰਾ ਕਰਮਜੀਤ ਸਿੰਘ ਅਤੇ ਸਸ ਸਤਵੀਰ ਕੌਰ ਦੇ ਖਿਲਾਫ਼ ਧਾਰਾ 302 ਅਤੇ 120 ਬੀ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ ।

Comments are closed.

COMING SOON .....


Scroll To Top
11