Monday , 23 September 2019
Breaking News
You are here: Home » Religion » ਸਹਿਜ ਪਾਠ ਦੀ ਸੰਪੂਰਨਤਾ ਅਤੇ ਅੰਮ੍ਰਿਤ ਵੇਲਾ ਸਮਾਗਮ ਪੂਰੀਆਂ ਰੌਣਕਾਂ ਨਾਲ ਮਨਾਏ

ਸਹਿਜ ਪਾਠ ਦੀ ਸੰਪੂਰਨਤਾ ਅਤੇ ਅੰਮ੍ਰਿਤ ਵੇਲਾ ਸਮਾਗਮ ਪੂਰੀਆਂ ਰੌਣਕਾਂ ਨਾਲ ਮਨਾਏ

ਜਲੰਧਰ, 12 ਜੂਨ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਵੇਲਾ ਸਮਾਗਮ ਭਾਈ ਲਾਲ ਸਿੰਘ ਜੀ ਅਤੇ ਪਿੰਡਾਂ ਦੀਆਂ ਰੰਗ- ਰੱਤੜੀਆਂ ਰੂਹਾਂ ਵਲੋਂ ਨਾਮ ਬਾਣੀ ਵਿੱਚ ਭਿੱਜ ਕੇ ਅਥਾਹ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਪਾਵਨ ਥੜ੍ਹਾ ਸਾਹਿਬ ਵਿਖੇ ਸੰਗਤ ਵਲੋਂ ਅਰੰਭੇ ਹੋਏ ਸ੍ਰੀ ਸਹਿਜ ਪਾਠ ਭੋਗ ਵੀ ਪਾਏ ਗਏ । ਇਸ ਮੌਕੇ ਤੇ ਭਾਈ ਲਾਲ ਸਿੰਘ ਜੀ ਨੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਕੀਤੇ ਗਏ ਨਿਤਨੇਮ ਅਤੇ ਨਾਮ ਸਿਮਰਨ ਦੀ ਮਹੱਤਤਾ ਤੋਂ ਬੜੇ ਸੁੰਦਰ ਵਿਚਾਰਾਂ ਰਾਹੀਂ ਜਾਣੂ ਕਰਵਾਇਆ ।ਮੁੱਖ ਸੇਵਾਦਾਰ ਸ: ਬੇਅੰਤ ਸਿੰਘ ਸਰਹੱਦੀ ਜੀ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਗੁਰਬਾਣੀ ਦੇ ਸਹਿਜ ਪਾਠ ਦੀ ਆਦਤ ਆਪਣੇ ਬੱਚਿਆਂ ਪ੍ਰਤੀ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਪ੍ਰਧਾਨ ਸ ਬੇਅੰਤ ਸਿੰਘ ਸਰਹੱਦੀ, ਸ ਗੁਰਕਿਰਪਾਲ ਸਿੰਘ (ਚੇਅਰਮੈਨ ਸਕੂਲ ਕਮੇਟੀ) ਸ ਹਰਜੀਤ ਸਿੰਘ ਐਡਵੋਕੇਟ, ਸ ਦਵਿੰਦਰ ਸਿੰਘ ਰਹੇਜਾ, ਸ ਕੁਲਵੰਤਬੀਰ ਸਿੰਘ, ਸ ਅਮਰੀਕ ਸਿੰਘ, ਸ ਬਲਵਿੰਦਰ ਸਿੰਘ ਹੇਅਰ ਇੰਦਰਪਾਲ ਸਿੰਘ ਸਕੱਤਰ, ਸ ਗੁਰਜੀਤ ਸਿੰਘ ਪੋਪਲੀ, ਸ ਸੁਰਿੰਦਰ ਸਿੰਘ ਸਿਆਲ, ਸ ਤਰਲੋਚਨ ਸਿੰਘ ਛਾਬੜਾ ਸ ਸੁੱਚਾ ਸਿੰਘ, ਹਰਜੀਤ ਸਿੰਘ ਬਾਬਾ, ਸ ਇੰਦਰਪਾਲ ਸਿੰਘ ਅਰੋੜਾ, ਸ ਚਰਨਜੀਤ ਸਿੰਘ ਲੁਬਾਣਾ, ਸ ਪਰਮਜੀਤ ਸਿੰਘ ਨੈਨਾ ਹਾਜ਼ਰ ਸਨ। ਸਮਾਪਤੀ ਉਪਰੰਤ ਲੱਸੀ ਅਤੇ ਮਿੱਸੇ ਪ੍ਰਸ਼ਾਦਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।

Comments are closed.

COMING SOON .....


Scroll To Top
11