Sunday , 19 January 2020
Breaking News
You are here: Home » Carrier » ਸਵਾਮੀ ਅਚਾਰੀਆ ਤੇ ਬੀਬੀ ਬਰਨਾਲਾ ਵੱਲੋਂ ਅਗਰਸੈਨ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਧਰਮਸ਼ਾਲਾ ਦੇ ਦਫਤਰਾਂ ਦਾ ਉਦਘਾਟਨ

ਸਵਾਮੀ ਅਚਾਰੀਆ ਤੇ ਬੀਬੀ ਬਰਨਾਲਾ ਵੱਲੋਂ ਅਗਰਸੈਨ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਧਰਮਸ਼ਾਲਾ ਦੇ ਦਫਤਰਾਂ ਦਾ ਉਦਘਾਟਨ

ਸਮਾਣਾ, 15 ਦਸੰਬਰ (ਪ੍ਰੇਮ ਵਧਵਾ)- ਸਥਾਨਕ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਮਦਨ ਮਿੱਤਲ ਦੀ ਅਗਵਾਈ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਅਗਰਸੈਨ ਇੰਟਰਨੈਸ਼ਨ ਸਕੂਲ ਦੀ ਮੈਨੇਜ਼ਮੈਂਟ ਕਮੇਟੀ ਦੇ ਦਫਤਰ ਅਤੇ ਅਗਰਵਾਲ ਧਰਮਸ਼ਾਲਾ ਦੇ ਦਫਤਰ ਦਾ ਉਦਘਾਟਨ ਜਗਤ ਗੁਰੂ ਰਾਮਾਨੰਦ ਅਚਾਰੀਆ ਸ਼੍ਰੀ ਰਾਮ ਨਰੇਸ਼ ਅਚਾਰੀਆ ਅਤੇ ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਉਪਰੰਤ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵਿਚ ਹੋਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੀਬੀ ਬਰਨਾਲਾ ਨੇ ਕਮੇਟੀ ਪ੍ਰਧਾਨ ਡਾ: ਮਦਨ ਮਿੱਤਲ ਤੇ ਮੈਂਬਰਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਨ੍ਹਾਂ ਨੇ ਧਰਮਸ਼ਾਲਾ ਤੇ ਸਕੂਲਾਂ ਵਿਚ ਵਧੀਆ ਕਾਰਜ ਕਰਵਾ ਕੇ ਜੋ ਦਿਖ ਬਦਲੀ ਹੈ ਸੰਲਾਘਾਯੋਗ ਹੈ। ਇਸ ਮੋਕੇ ਉਨ੍ਹਾਂ ਸਕੂਲ ਦੇ ਦਸਵੀਂ ਤੇ ਬਾਰਵੀਂ ਕਲਾਸ ਦੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਵੀ ਕੀਤਾ ਅਤੇ ਮੈਨੇਜਮੈਂਟ ਕਮੇਟੀ ਨੂੰ ਆਪਣੇ ਵੱਲੋਂ ਇਕ ਲੱਖ ਇਕ ਹਜ਼ਾਰ ਰੁਪਏ ਨਗਦ ਰਾਸ਼ੀ ਵੀ ਦਿੱਤੀ। ਸਮਾਗਮ ਦੌਰਾਨ ਪ੍ਰਧਾਨ ਅਤੇ ਮੈਂਬਰਾਂ ਨੇ ਜਿਥੇ ਬੀਬੀ ਬਰਨਾਲਾ ਦਾ ਸਮਾਗਮ ਵਿਚ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ ਉਥੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਤੀ ਮੰਦਰ ਕਮੇਟੀ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਪਵਨ ਸਾਸ਼ਤਰੀ,ਸਿਰੀਰਾਮ ਗਰਗ, ਸੁਰੇਸ਼ ਗਰਗ ਬੀਬੀਪੁਰ, ਪਿੰ੍ਰਸੀਪਲ ਅਨਿਰੁਧ ਗਰਗ,ਬੀ.ਕੇ. ਗੁਪਤਾ, ਦਿਨੇਸ਼ ਸਿੰਗਲਾ, ਚਾਚਾ ਫਕੀਰ ਚੰਦ,ਅਜੇ ਸਿੰਗਲਾ,ਕ੍ਰਿਸ਼ਨ ਸਿੰਗਲਾ,ਰਾਜਿੰਦਰ ਗੁਪਤਾ,ਅਨੀਲ ਗੁਪਤਾ,ਸ਼ਸ਼ੀ ਭੂਸ਼ਣ ਸਿੰਗਲਾ,ਰਾਜਿੰਦਰ ਕਾਂਸਲ,ਰਮਨ ਗੁਪਤਾ,ਸੋਨੂੰ ਬਾਂਸਲ,ਸੁਸਮਾ ਰਾਣੀ,ਮਮਤਾ ਰਾਣੀ,ਅਸ਼ੀਸ਼ ਕਾਂਸਲ,ਅਮਨ ਕਾਂਸਲ ਕਨੇਡਾ,ਪ੍ਰਵੀਨ ਮਿੱਤਲ,ਅਸੋਕ ਵਧਵਾ ਤੋਂ ਇਲਾਵਾ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।

Comments are closed.

COMING SOON .....


Scroll To Top
11