Tuesday , 31 March 2020
Breaking News
You are here: Home » ENTERTAINMENT » ਸਰੋਤਿਆਂ/ਦਰਸ਼ਕਾਂ ਵੱਲੋਂ ਮਿਲ ਰਿਹਾ ਮਣਾਂਮੂੰਹੀ ਪਿਆਰ : ਗਾਇਕ ‘ਸ਼ੇਰ ਸਿੱਧੂ’

ਸਰੋਤਿਆਂ/ਦਰਸ਼ਕਾਂ ਵੱਲੋਂ ਮਿਲ ਰਿਹਾ ਮਣਾਂਮੂੰਹੀ ਪਿਆਰ : ਗਾਇਕ ‘ਸ਼ੇਰ ਸਿੱਧੂ’

ਸੰਗੀਤਕ ਖੇਤਰ ਵਿੱਚ ਆਏ ਦਿਨ ਨਵੇਂ ਚਿਹਰੇ ਪ੍ਰਵੇਸ਼ ਕਰਕੇ ਆਪਣੀ ਕਿਸਮਤ ਅਜਮਾਉਣ ਆ ਰਹੇ ਹਨ। ਪਰ ਕਾਮਯਾਬੀ ਸਿਰਫ ਉਨਾਂ ਨੂੰ ਹੀ ਮਿਲਦੀ ਹੈ ਜੋ ਇਸ ਖੇਤਰ ਵਿੱਚ ਪੂਰੀ ਤਿਆਰੀ ਨਾਲ ਉਸਤਾਦ ਲੋਕਾਂ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਪੈਰ ਧਰਦੇ ਹਨ। ਗਾਇਕ ਦਾ ਜਿਕਰ ਹੁਣ ਇੱਥੇ ਕਰਨ ਜਾ ਰਹੇ ਹਾਂ ਉਹ ਚਾਹੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਸਥਾਪਤੀ ਲਈ ਯਤਨਸ਼ੀਲ ਹੈ। ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਸ਼ੇਰਜੰਗ ਸਿੰਘ ਸਿੱਧੂ(ਸ਼ੇਰ ਸਿੱਧੂ)। 9 ਅਪ੍ਰੈਲ 1994 ਨੂੰ ਪਿੰਡ ਸੇਮਾ, ਤਹਿਸੀਲ ਨਥਾਣਾ (ਬਠਿੰਡਾ) ਵਿਖੇ ਪਿਤਾ ਜਸਵਿੰਦਰ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੇ ਕੁੱਖੋ ਜਨਮ ਲੈ ਕੇ ਬਾਰਵੀਂ ਜਮਾਤ ਦੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਭੁੱਚੋਂ ਕਲਾਂ ਤੋਂ ਅਤੇ ਆਈ.ਟੀ.ਆਈ ਗੁਰੂ ਗੋਬਿੰਦ ਸਿੰਘ ਕਾਲਜ ਨਥਾਣਾ ਤੋਂ ਗ੍ਰਹਿਣ ਕੀਤੀ। ਪੜਨ ਉਪਰੰਤ ਸ਼ੇਰ ਸਿੱਧੂ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਉਸਤਾਦ ਸਵ. ਜਸਵਿੰਦਰ ਸਿੱਧੂ ਨੂੰ ਧਾਰਿਆ। ਫਿਰ ਮੁੜ ਪਿੱਛੇ ਨਹੀ ਦੇਖਿਆ। ਫਿਰ ਗਾਇਕ ਸ਼ੇਰ ਸਿੱਧੂ ਨੇ ਗੋਇਲ ਮਿਊਜਿਕ ਕੰਪਨੀ ਦੇ ਲੇਬਲ ਹੇਠ ਐਲਬਮ ਜਵਾਨੀ, ਰੌਂਦ ਵਰਗੀ ਅਤੇ ਪਿਆਰ ਰਿਕਾਰਡ ਕਰਵਾਇਆ ਤਾਂ ਸਿੱਧੂ ਦੀ ਚਾਰੇ ਪਾਸੇ ਬੱਲੇ-ਬੱਲੇ ਹੋ ਗਈ। ਸ਼ੇਰਜੰਗ ਸਿੰਘ ਸਿੱਧੂ (ਸ਼ੇਰ ਸਿੱਧੂ) ਨੇ ਗਾਇਕ ਬਲਵੀਰ ਚੋਟੀਆਂ, ਲਵਲੀ ਨਿਰਮਾਣ, ਧਰਮਪ੍ਰੀਤ ਨਾਲ ਬੈਕ ਸਿੰਗਰ ਵੱਜੋਂ ਸਟੇਜੀ ਸਫਰ ਦੀ ਸ਼ੁਰੂਆਤ ਕੀਤੀ ਅਤੇ ਉਹ ਸਥਾਪਿਤ ਗਾਇਕਾਂ ਦੀ ਕਤਾਰ ਵਿੱਚ ਖੜਾ ਹੋ ਗਿਆ। ਸ਼ੇਰ ਸਿੱਧੂ ਨੇ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਦੇ ਦਿਲਾਂ ਵਿੱਚ ਆਪਣੀ ਜਗਾ ਬਣਾ ਲਈ ਹੈ ਅਤੇ ਸਰੋਤਿਆਂ ਵੱਲੋਂ ਮਣਾਮੂੰਹੀ ਪਿਆਰ ਮਿਲ ਰਿਹਾ ਹੈ। ਗਾਇਕੀ ਵਿੱਚ ਮੱਲਾਂ ਮਾਰਨ ਬਦਲੇ ਅਨੇਕਾਂ ਸਟੇਜਾਂ ਤੋਂ ਸਨਮਾਨਿਤ ਹੋ ਚੁੱਕਾ ਹੈ ਅਤੇ ਹੁਣ ਸਿੱਧੂ ਆਪਣਾ ਗਾਇਕੀ ਦਾ ਲੋਹਾ ਪੂਰੇ ਪੰਜਾਬ ਵਿੱਚ ਮਨਾ ਚੁੱਕਾ ਹੈ। ਗਾਇਕ ਸ਼ੇਰ ਸਿੱਧੂ ਗੋਇਲ ਮਿਊਜਿਕ ਕੰਪਨੀ ਦੇ ਮਾਲਕ ਸੁਰਿੰਦਰ ਗੋਇਲ, ਅਵਤਾਰ ਚੀਮਾ ਅਤੇ ਸਮੂਹ ਸਰੋਤਿਆ ਦਾ ਧੰਨਵਾਦ ਕਰਦਾ ਹੈ ਕਿ ਜਿੰਨਾਂ ਨੇ ਮੇਰੀ ਮੰਜਲ ਦੇ ਪੁੱਜਣ ਦਾ ਸੁਪਨਾ ਅਸਾਨ ਕਰ ਦਿੱਤਾ ਹੈ। ਪ੍ਰਮਾਤਮਾ ਕਰੇ ਸ਼ੇਰਜੰਗ ਸਿੰਘ ਸਿੱਧੂ(ਸ਼ੇਰ ਸਿੱਧੂ) ਪੰਜਾਬੀ ਮਾਂ-ਬੋਲੀ ਦੀ ਸੇਵਾ ਇੰਝ ਹੀ ਕਰਦਾ ਰਹੇ।
-ਨਿਖਿਲ ਕੁਮਾਰ ਗਰਗ
98159-94316

Comments are closed.

COMING SOON .....


Scroll To Top
11