Sunday , 26 May 2019
Breaking News
You are here: Home » BUSINESS NEWS » ਸਰਾਰਤੀ ਅਨਸਰਾਂ ਵੱਲੋਂ ਕਾਰ ਅਤੇ ਬੱਸ ਦੀ ਭੰਨਤੋੜ, ਸ਼ਿਕਾਇਤ ਦਰਜ

ਸਰਾਰਤੀ ਅਨਸਰਾਂ ਵੱਲੋਂ ਕਾਰ ਅਤੇ ਬੱਸ ਦੀ ਭੰਨਤੋੜ, ਸ਼ਿਕਾਇਤ ਦਰਜ

ਅਕਾਲੀ ਦਲ ਨੇ ਮਹੌਲ ਖਰਾਬ ਕਰਨ ਵਾਲਿਆਂ ’ਤੇ ਕਾਰਵਾਈ ਦੀ ਕੀਤੀ ਮੰਗ

ਫ਼ਰੀਦਕੋਟ, 16 ਸਤੰਬਰ (ਗੁਰਜੀਤ ਰੋਮਾਣਾ)- ਸ੍ਰੋਮਣੀ ਅਕਾਲੀ ਦਲ ਵਲੋਂ ਫਰੀਦਕੋਟ ਸ਼ਹਿਰ ਅੰਦਰ ਪੋਲ ਖੋਲ ਦੀ ਥਾਂ ਕਾਂਗਰਸ ਸਰਕਾਰ ਖਿਲਾਫ ਜਬਰ ਵਿਰੋਧ ਕੀਤੀ ਗਈ ਰੈਲੀ ਉਪਰੰਤ ਪੰਥਕ ਜਥੇਬੰਦੀਆਂ ਵਲੋਂ ਕੀਤੇ ਗਏ ਵਿਰੋਧ ਦੌਰਾਨ ਅਣਪਛਾਤੇ ਸਰਾਰਤੀ ਅਤੇ ਹੁਲੜਬਾਜਾ ਲੋਕਾਂ ਨੇ ਰੇਲਵੇ ਰੋਡ ਤੇ ਸਥਿਤ ਖੜੀ ਕਾਰ ਅਤੇ ਇਕ ਬਸਾ ਦੇ ਸੀਸੇ ਭੰਨ ਦਿਤੇ, ਜਿਸ ਤੋਂ ਬਾਅਦ ਕਾਰ ਅਤੇ ਬਸ ਦੇ ਮਾਲਕਾਂ ਸਮੇਤ ਸ੍ਰੋਮਣੀ ਅਕਾਲੀਦਲ ਦੀ ਫਰੀਦਕੋਟ ਲੀਡਰਸਿਪ ਨੇ ਸਿਟੀ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਅਤੇ ਪਰਚਾ ਦਰਜ ਕਰਨ ਦੀ ਜਿਥੇ ਮੰਗ ਕੀਤੀ ਉਥੇ ਹੀ ਮਹੌਲ ਖਰਾਬ ਕਰਨ ਵਾਲੇ ਹੁਲੜਬਾਜਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ । ਉਕਤ ਮਾਮਲੇ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਦੇ ਸ਼ਾਤਮਈ ਮਹੌਲ ਨੂੰ ਲਾਬੂ ਲਾਉਣ ਲਈ ਕਾਂਗਰਸ ਸਰਕਾਰ ਹੁਲੜਬਾਜਾ ਨੂੰ ਸਹਿ ਦੇ ਰਹੀ ਹੈ ਜਿਸ ਦੇ ਨਤੀਜੇ ਭਿਆਨਕ ਨਿਕਲਣਗੇ। ਉਨਾਂ ਕਿਹਾ ਕਿ ਸਰਾਰਤੀ ਅਨਸਰਾਂ ਵਲੋਂ ਰੇਲਵੇ ਸਟੇਸ਼ਨ ਦੇ ਕੋਲ ਇਕ ਕਾਰ ਅਤੇ ਬਸ ਦੇ ਸੀਸੇ ਭੰਨੇ ਗਏ, ਸਮਾਂ ਰਹਿੰਦੇ ਕਾਰ ਸਵਾਰ ਬਚ ਗਏ, ਨਹੀ ਤਾਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ,ਹੁਲੜਬਾਜੀ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਕਤ ਮਾਮਲੇ ਨੂੰ ਲੈ ਕੇ ਸਿਟੀ ਥਾਣਾ ਇੰਚਾਰਜ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਕਾਰ ਅਤੇ ਬਸ ਦੀ ਭੰਨਤੋੜ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਆਈ ਹੈ,ਜਿਸ ਦੇ ਅਧਾਰ ਤੇ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਮਹੌਲ ਖਰਾਬ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ । ਊਧਰ ਦੂਜੇ ਪਾਸੇ ਪੰਥਕ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਤਮਈ ਅਕਾਲੀ ਦਲ ਦੀ ਰੈਲੀ ਦਾ ਵਿਰੋਧ ਕੀਤਾ ਗਿਆ ਸੀ, ਜੇਕਰ ਕਿਸੇ ਹੁਲੜਬਾਜ ਵਲੋਂ ਕਾਰ ਅਤੇ ਬਸ ਦੀ ਭੰਨਤੋੜ ਕੀਤੀ ਗਈ ਹੈ ਤਾਂ ਉਹ ਗਲਤ ਹੈ, ਅਜਿਹਾ ਨਹੀ ਕਰਨਾ ਚਾਹੀਦਾ ਸੀ ਕਿਉਂਕਿ ਸ਼ਾਤਮਈ ਵਿਰੋਧ ਕਰਨ ਦਾ ਅਧਿਕਾਰ ਹਰੇਕ ਵਿਅਕਤੀ ਨੂੰ ਹੈ ਪ੍ਰੰਤੂ ਵਿਰੋਧ ਦੀ ਆੜ ‘ਚ ਗਡੀਆਂ ਅਤੇ ਬਸਾਂ ਸਮੇਤ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਰਨਾ ਬਰਦਾਸਤ ਤੋਂ ਬਾਹਰ ਹੈ,ਜਿਨ੍ਹਾਂ ਵੀ ਸਰਾਰਤੀ ਅਨਸਰਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅਗੇ ਤੋਂ ਅਜਿਹਾ ਨਾ ਹੋਵੇ।

Comments are closed.

COMING SOON .....


Scroll To Top
11