Sunday , 16 December 2018
Breaking News
You are here: Home » EDITORIALS » ਸਰਹੱਦ ’ਤੇ ਦਵੱਲੀ ਗੋਲੀਬਾਰੀ ਬੰਦ ਹੋਵੇ

ਸਰਹੱਦ ’ਤੇ ਦਵੱਲੀ ਗੋਲੀਬਾਰੀ ਬੰਦ ਹੋਵੇ

ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਸੁਧਰ ਨਹੀਂ ਰਹੇ। ਇਸ ਦਾ ਖਮਿਆਜ਼ਾ ਸਰਹੱਦੀ ਖੇਤਰ ਦੇ ਲੋਕਾਂ ਨੂੰ ਖਾਸ ਤੌਰ ’ਤੇ ਭੋਗਣਾ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿੱਚ ਤਾਂ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ। ਕੌਮੰਤਰੀ ਸਰਹੱਦ ਅਤੇ ਐਲਓਸੀ ਉਪਰ ਦੋਨੇ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਵਿੱਚ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ। ਬੇਸ਼ਕ ਦੋਵੇਂ ਦੇਸ਼ਾਂ ਨੂੰ ਸਰਹੱਦ ਅਤੇ ਐਲਓਸੀ ਉਪਰ ਗੋਲੀਬੰਦੀ ਦਾ ਸਮਝੌਤਾ ਕੀਤਾ ਹੋਇਆ ਹੈ। ਪ੍ਰੰਤੂ ਇਸ ਦੇ ਬਾਵਜੂਦ ਇਸ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ। ਦੋਵੇਂ ਦੇਸ਼ ਇਕ ਦੂਜੇ ਖਿਲਾਫ਼ ਉਲੰਘਣਾ ਦੇ ਦੋਸ਼ ਲਗਾ ਰਹੇ ਹਨ। ਕੋਈ ਵੀ ਦੇਸ਼ ਗੋਲੀਬੰਦੀ ਦੀ ਉਲੰਘਣਾ ਨੂੰ ਰੋਕਣ ਲਈ ਯਤਨ ਨਹੀਂ ਕਰ ਰਿਹਾ। ਉਲਟਾ ਦੋਵੇਂ ਦੇਸ਼ ਇਕ ਦੂਜੇ ਦੇ ਨੁਕਸਾਨ ਸਬੰਧੀ ਲਗਾਤਾਰ ਦਾਅਵੇ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਭਾਰਤ ਨੇ ਇਹ ਦਾਅਵਾ ਕੀਤਾ ਕਿ ਤਾਬੜਤੋੜ ਗੋਲੀਬਾਰੀ ਵਿੱਚ ਪਾਕਿਸਤਾਨ ਦਾ ਭਾਰੀ ਨੁਕਸਾਨ ਹੋਇਆ ਹੈ। ਪਾਕਿਸਤਾਨੀ ਰੇਂਜਰਜ਼ ਦੀਆਂ ਕਈ ਚੌਂਕੀਆਂ ਨਸ਼ਟ ਹੋ ਗਈਆਂ। ਪਹਿਲਾਂ ਮੀਡੀਆ ਵਿੱਚ ਬੀ.ਐਸ.ਐਫ. ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਬੀ.ਐਸ.ਐਫ. ਦੀ ਜਵਾਬੀ ਫਾਇਰਿੰਗ ਕਾਰਨ ਪਾਕਿਸਤਾਨ ਰੇਂਜਰਜ਼ ਨੇ ਹੱਥ ਜੋੜ ਕੇ ਭਾਰਤ ਨੂੰ ਗੋਲੀਬੰਦੀ ਦੀ ਅਪੀਲ ਕੀਤੀ। ਇਹ ਬਿਆਨ ਹਾਲੇ ਛਪਿਆ ਹੀ ਹੈ ਕਿ ਇਕ ਵਾਰ ਫਿਰ ਪਾਕਿਸਤਾਨ ਰੇਂਜਰਜ਼ ਵੱਲੋਂ ਜੰਮੂ ਕਸ਼ਮੀਰ ਦੀਆਂ ਕਈ ਚੌਂਕੀਆਂ ’ਤੇ ਗੋਲੀਬਾਰੀ ਕਰਨ ਦੀ ਖਬਰ ਆ ਗਈ। ਇਕ ਥਾਣੇ ਉਪਰ ਵੀ ਹਮਲਾ ਕੀਤਾ ਗਿਆ। ਦੋਵੇਂ ਪਾਸਿਆਂ ਤੋਂ ਛੋਟੇ ਅਤੇ ਦਰਮਿਆਨੇ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ। ਮੋਰਟਾਰ ਗੰਨਾ ਨਾਲ ਆਬਾਦੀਆਂ ਨਾਲ ਗੋਲੇ ਸੁੱਟੇ ਜਾ ਰਹੇ ਹਨ। ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਇਸ ਸਥਿਤੀ ਨੂੰ ਰੋਕਣ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਪਹਿਲਾਂ ਮਿਲਣੀ ਚਾਹੀਦੀ ਹੈ। ਗੋਲੀਬਾਰੀ ਦੀ ਉਲੰਘਣਾ ਨੇ ਘਟਨਾਵਾਂ ਕਾਰਨ ਹਾਲਤ ਤਣਾਅ ਵਾਲੇ ਬਣਦੇ ਜਾ ਰਹੇ ਹਨ। ਇਹ ਹਾਲਤ ਕਿਸੇ ਵੀ ਸਮੇਂ ਸਿੱਧੀ ਜੰਗ ਵੱਲ ਜਾ ਸਕਦੇ ਹਨ। ਸਰਹੱਦ ਉਪਰ ਗੋਲੀਬਾਰੀ ਦੀ ਉਲੰਘਣਾ ਨਾਲ ਕਿਸੇ ਵੀ ਦੇਸ਼ ਨੂੰ ਕੋਈ ਲਾਭ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ। ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਨੂੰ ਇਸ ਸਿਲਸਿਲੇ ਵਿੱਚ ਆਪਸੀ ਤਾਲਮੇਲ ਵਧਾਉਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਦੇ ਰਖਿਆ ਮੰਤਰਾਲੇ ਵੀ ਇਸ ਸਬੰਧ ਵਿੱਚ ਦਖਲ ਦੇਣ ਤਾਂ ਜੋ ਘੱਟੋ-ਘੱਟ ਸਰਹੱਦ ਉਪਰ ਸ਼ਾਂਤੀ ਦੇ ਹਾਲਾਤ ਬਣੇ ਰਹਿਣ।
23 ਮਈ 2018 – ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11