Friday , 20 April 2018
Breaking News
You are here: Home » NATIONAL NEWS » ਸਰਹਦ ਵਿਵਾਦ ਦੇ ਹੱਲ ਲਈ ਅਜੀਤ ਡੋਭਾਲ ਜਾਣਗੇ ਚੀਨ

ਸਰਹਦ ਵਿਵਾਦ ਦੇ ਹੱਲ ਲਈ ਅਜੀਤ ਡੋਭਾਲ ਜਾਣਗੇ ਚੀਨ

ਭਾਰਤ ਮਸਲੇ ਦਾ ਕੂਟਨੀਤਕ ਤਰੀਕੇ ਨਾਲ ਹੱਲ ਕੱਢਣ ਦੀ ਕੋਸ਼ਿਸ਼ ’ਚ

image ਨਵੀਂ ਦਿੱਲੀ, 14 ਜੁਲਾਈ- ਭਾਰਤ-ਚੀਨ ਦਰਮਿਆਨ ਸਿਕਮ ਸਰਹਦ ਤੋਂ ਲੈ ਕੇ ਚਲ ਰਹੇ ਵਿਵਾਦ ਦਰਮਿਆਨ ਰਾਸ਼ਟਰੀ ਸੁਰਖਿਆ ਸਲਾਹਕਾਰ ਅਜੀਤ ਡੋਭਾਲ 26-27 ਜੁਲਾਈ ਨੂੰ ਬੀਜਿੰਗ ਜਾ ਸਕਦੇ ਹਨ। ਡੋਭਾਲ ਉਥੇ ਬ੍ਰਿਕਸ਼ ਦੇਸ਼ਾਂ ਦੇ ਐਨ.ਐਸ.ਏ. ਦੀ ਹੋਣ ਵਾਲੀ ਬੈਠਕ ‘ਚ ਹਿਸਾ ਲੈਣਗੇ। ਸੂਤਰਾਂ ਅਨੁਸਾਰ ਇਸ ਦੌਰਾਨ ਉਹ ਚੀਨੀ ਸਟੇਟ ਕਾਊਂਸਲਰ ਯਾਂਗ ਜਿਚੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਅਨੁਸਾਰ ਸਰਹਦੀ ਵਿਵਾਦ ‘ਤੇ ਭਾਰਤ ਚੀਨ ਨਾਲ ਕੂਟਨੀਤਕ ਤਰੀਕੇ ਨਾਲ ਹਲ ਕਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਰਮਨੀ ਦੇ ਹੈਂਬਰਗ ‘ਚ 2 ਦਿਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਮੁਲਾਕਾਤ ਹੋਈ ਸੀ। ਹਾਲਾਂਕਿ ਚੀਨ ਨੇ ਇਸ ਮੁਲਾਕਾਤ ਨੂੰ ਅਧਿਕਾਰਤ ਨਹੀਂ ਮੰਨਿਆ ਸੀ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਖੁਲ੍ਹ ਕੇ ਇਸ ਮੁਲਾਕਾਤ ‘ਤੇ ਕੋਈ ਬਿਆਨ ਨਹੀਂ ਦਿਤਾ ਸੀ, ਸਿਰਫ ਇੰਨਾ ਕਿਹਾ ਸੀ ਕਿ ਜਿਨਪਿੰਗ ਅਤੇ ਮੋਦੀ ਦੀ ਮੁਲਾਕਾਤ ਦੀ ਤਸਵੀਰ ਦੇ ਕੀ ਮਾਇਨੇ ਹਨ, ਖੁਦ ਹੀ ਸੋਚ ਲਵੋ। ਜ਼ਿਕਰਯੋਗ ਹੈ ਕਿ ਚੀਨ ਮੁਦੇ ‘ਤੇ ਜਵਾਬ ਦੇਣ ਲਈ ਸੁਸ਼ਮਾ ਸਵਰਾਜ ਨੇ ਗ੍ਰਹਿ ਮੰਤਰੀ ਰਾਜਨਾਥ ਦੇ ਘਰ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ।

Comments are closed.

COMING SOON .....
Scroll To Top
11