Wednesday , 21 November 2018
Breaking News
You are here: Home » BUSINESS NEWS » ਸਰਦੂਲਗੜ੍ਹ ਦੇ ਸੱਤ ਏ.ਟੀ.ਐਮ ਹੋਏ ਕੈਸ਼ ਲੈਸ

ਸਰਦੂਲਗੜ੍ਹ ਦੇ ਸੱਤ ਏ.ਟੀ.ਐਮ ਹੋਏ ਕੈਸ਼ ਲੈਸ

ਸਰਦੂਲਗੜ੍ਹ, 6 ਦਸੰਬਰ (ਵਿਪਨ ਗੋਇਲ)-ਸਰਦੂਲਗੜ੍ਹ ਦੇ ਵੱਖ ਵੱਖ ਬੈਂਕਾਂ ਦੇ ਸੱਤ ਏ ਟੀ ਐਮ ਦੇ ਖਜ਼ਾਨੇ ਖਾਲੀ ਹੋਣ ਕਰਕੇ ਪੈਸੇ ਕਢਵਾਉਣ ਵਾਲੇ ਖਾਤਾਧਾਰਕ ਕਾਫੀ ਪ੍ਰੇਸ਼ਾਨ ਹਨ । ਪੈਸੇ ਕਢਵਾਉਣ ਲਈ ਬੈਂਕਾਂ ਅੱਗੇ ਕਤਾਰਾਂ ’ਚ ਖੜ੍ਹੇ ਖਪਤਕਾਰਾਂ ਨੂੰ ਪਿਛਲੇ ਸਾਲ ਦੀ ਨੋਟ ਬੰਦੀ ਵਾਲੇ ਦਿਨ ਚੇਤੇ ਆਉਣ ਲੱਗ ਪਏ ਹਨ ।ਪਿੰਡ ਭੂੰਦੜ ਦੇ ਗੁਰਚੇਤ ਸਿੰਘ ਅਤੇ ਗੁਰਚਰਨ ਸਿੰਘ ਚੰਨਾ ਨੇ ਦੱਸਿਆ ਅਸੀਂ ਸ਼ਹਿਰ ਵਿੱਚ ਸਥਿੱਤ ਐਸ ਬੀ ਆਈ ਦੇ ਤਿੰਨ , ਓ ਬੀ ਸੀ , ਐਚ ਡੀ ਐਫ ਸੀ , ਪੀ ਐਨ ਬੀ ਅਤੇ ਆਈ ਸੀ ਆਈ ਦੇ ਇੱਕ ਇੱਕ ਏ ਟੀ ਐਮ ’ਤੇ ਜਾ ਆਏ ਹਾਂ ਪਰ ਕਿਸੇ ਵਿੱਚੋਂ ਵੀ ਪੈਸੇ ਨਹੀਂ ਨਿਕਲੇ। ਪੈਸੇ ਨਾ ਹੋਣ ਕਾਰਨ ਕਈਆਂ ਦੇ ਸਟਰ ਹੀ ਬੰਦ ਹਨ । ਸੈਂਟਰ ਬੈਂਕ ਅਤੇ ਯੂਕੋ ਬੈਂਕ ਦੇ ਏ ਟੀ ਐਮ ਦੀਆਂ ਕਤਾਰਾਂ ’ਚ ਖੜ੍ਹੇ ਲੋਕਾਂ ਨੇ ਦੱਸਿਆ ਪੂਰੇ ਸ਼ਹਿਰ ਦੇ ਸਿਰਫ ਦੋ ਹੀ ਏ ਟੀ ਐਮ ’ਚ ਪੈਸੇ ਹਨ ਪਰ ਯੂਕੋ ਬੈਂਕ ਦਾ ਏ ਟੀ ਐਮ ਇੱਕ ਵੇਲੇ ਦੋ ਹਜ਼ਾਰ ਰੁਪੈ ਤੱਕ ਹੀ ਸੌ ਸੌ ਰੁਪੈ ਦੇ ਨੋਟ ਕੱਢਦਾ ਹੈ। ਖਪਤਕਾਰਾਂ ਨੇ ਕਿਹਾ ਪੈਸੇ ਨਾ ਮਿਲਣ ਕਰਕੇ ਅਸੀਂ ਘਰੇਲੂ ਅਤੇ ਹੋਰ ਲੋੜਾਂ ਦੀਆਂ ਵਸਤਾਂ ਖਰੀਦਣ ਤੋਂ ਤੰਗ ਆ ਗਏ ਹਾਂ। ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਸਾਡੀ ਫਸਲ ਦੇ ਪੈਸੇ ਬੈਂਕ ਖਾਤਿਆਂ ਵਿੱਚ ਹਨ ਪਰ ਮਿਲ ਨਹੀਂ ਰਹੇ ਜਿਸ ਕਰਕੇ ਸਾਡੀਆਂ ਦੇਣ ਦਾਰੀਆਂ ਅਤੇ ਕਣਕ ਦੀ ਫਸਲ ਲਈ ਖਾਦਾਂ ਆਦਿ ਖਰੀਦਣ ਦਾ ਕੰਮ ਲਟਕ ਗਿਆ ਹੈ। ਪਰਮਿੰਦਰ ਸਿੰਘ ਨਾਂ ਦੇ ਇੱਕ ਖਪਤਕਾਰ ਨੇ ਕਿਹਾ ਬੈਂਕਾਂ ਵਿੱਚੋਂ ਪੈਸੇ ਨਹੀਂ ਮਿਲ ਰਹੇ ਤੇ ਦੂਸਰੇ ਪਾਸੇ ਸਕੂਲ ਪੜ੍ਹਦੇ ਬੱਚਿਆਂ ਦੀ ਫੀਸ ਨਾ ਭਰ ਸਕਣ ਕਰਕੇ ਉਹ ਘਰ ਬੈਠੇ ਹਨ। ਸ਼ਹਿਰ ਦੇ ਦੁਕਾਨਦਾਰਾਂ ਨੇ ਦੱਸਿਆ ਸਾਡੀ ਰੋਜ਼ਾਨਾ ਵਾਲੀ ਵਿੱਕਰੀ ਨੱਬੇ ਫੀ ਸਦੀ ਤੱਕ ਉਧਾਰ ਜਾਣ ਲੱਗ ਪਈ ਹੈ। ਸਰਦੇ ਪੁੱਜਦੇ ਅਤੇ ਮੂੰਹ ਮੁਲਾਹਜ਼ੇ ਵਾਲੇ ਗਾਹਕ ਵੀ ਉਧਾਰ ਮੰਗ ਰਹੇ ਹਨ ਜਿੰਨ੍ਹਾਂ ਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਪਰ ਪੈਸੇ ਨਾ ਆਉਣ ਕਰਕੇ ਸਾਡੇ ਮੰਦੇ ਹਾਲ ਹਨ । ਸ਼ਹਿਰ ਦੇ ਸੈਂਕੜਿਆਂ ਦੀ ਗਿਣਤੀ ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਬੈਂਕਾਂ ਅਤੇ ਏ ਟੀ ਐਮ ਦਾ ਪ੍ਰਬੰਧ ਦਰੁਸਤ ਕੀਤਾ ਜਾਵੇ। ਜਦੋਂ ਇਹ ਸਬੰਧੀ ਐਸ ਬੀ ਆਈ ਬੈਂਕ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸਾਡੀ ਮਸ਼ੀਨ ’ਚ ਤਕਨੀਕੀ ਨੁਕਸ ਹੈ। ਐਚ ਡੀ ਐਫ ਸੀ ਬੈਂਕ ਦੇ ਮੈਨੇਜ਼ਰ ਨੇ ਕਿਹਾ ਏ ਟੀ ਐਮ ’ਚ ਕੈਸ਼ ਹੈ ਪਰ ਏ ਟੀ ਐਮ ਦੇ ਅੱਗੇ ਖੜ੍ਹੇ ਖਪਤਕਾਰਾਂ ਨੇ ਦੱਸਿਆ ਕਿਸੇ ਨੂੰ ਵੀ ਕੈਸ਼ ਨਹੀਂ ਮਿਲਿਆ ।

Comments are closed.

COMING SOON .....


Scroll To Top
11