Monday , 17 December 2018
Breaking News
You are here: Home » PUNJAB NEWS » ਸਰਕਾਰ ਨੇ ਮੋੜ ਬੰਬ ਕਾਂਡ ਦੇ ਦੋਸ਼ੀ ਫੜੇ ਹੁੰਦੇ ਤਾਂ ਰਾਜਾਸਾਂਸੀ ਕਾਂਡ ਨਾ ਹੁੰਦਾ : ਪੀੜਿਤ ਪਰਿਵਾਰ

ਸਰਕਾਰ ਨੇ ਮੋੜ ਬੰਬ ਕਾਂਡ ਦੇ ਦੋਸ਼ੀ ਫੜੇ ਹੁੰਦੇ ਤਾਂ ਰਾਜਾਸਾਂਸੀ ਕਾਂਡ ਨਾ ਹੁੰਦਾ : ਪੀੜਿਤ ਪਰਿਵਾਰ

ਸਰਕਾਰ ਮੁਆਵਜੇ ਨੂੰ ਲੈ ਕੇ ਦੋਹਰੀ ਨੀਤੀ ਅਪਨਾ ਰਹੀ ਹੈ : ਸਮਾਜਿਕ ਸੰਸਥਾਵਾਂ

ਬਠਿੰਡਾ, 19 ਨਬੰਬਰ (ਹਰਵਿੰਦਰ ਅਵਿਨਾਸ਼)-ਹਰਮਿੰਦਰ ਸਿੰਘ ਅਵਿਨਾਸ-ਅਮ੍ਰਿਤਸਰ ਨੇੜੇ ਰਾਜਾਝਾਸੀ ਵਿਖੇ ਨਿਰੰਕਾਰੀ ਭਵਨ ਵਿੱਚ ਕੀਤੇ ਬੰਬ ਧਮਾਕੇ ਦੀ ਤਾਰ ਜਿੱਥੇ ਸਿਆਸੀ ਆਗੂਆਂ ਵੱਲੋਂ ਮੋੜ ਮੰਡੀ ਬੰਬ ਕਾਂਡ ਨਾਲ ਜੋੜੇ ਜਾ ਰਹੇ ਹਨ ਉਥੇ ਹੀ ਹੁਣ ਇਨਸਾਫ ਦੀ ਉਡੀਕ ਕਰ ਰਹੇ ਮੌੜ ਬੰਬ ਕਾਂਡ ਪੀੜਿਤ ਪਰਿਵਾਰਾਂ ਦੇ ਜਖਮ ਫਿਰ ਤੋੰਂ ਹਰੇ ਹੋ ਗਏ ਹਨ।ਜਿੱਥੇ ਪੀੜਿਤ ਪਰਿਵਾਰ ਸਰਕਾਰ ਤੋਂ ਕੋਈ ਮੁਆਵਜਾ ਅਤੇ ਨੋਕਰੀ ਨਾ ਮਿਲਣ ਕਾਰਨ ਨਿਰਾਸ਼ ਹੋਏ ਹਨ ਉਥੇ ਹੀ ਉਨਾ ਨੂੰ ਇਨਸਾਫ ਨਾ ਮਿਲਣ ਕਰਕੇ ਦੋਸੀਆਂ ਦੇ ਹੋਸਲੇ ਬੁਲੰਦ ਹੋਣ ਨਾਲ ਪੰਜਾਬ ਵਿੱਚ ਹੋਰ ਬੰਬ ਕਾਂਡ ਵਧ ਗਏ ਹਨ।ਰਾਜਾਝਾਸੀ ਵਿਖੇ ਨਿਰੰਕਾਰੀ ਭਵਨ ਵਿੱਚ ਕੀਤੇ ਗਏ ਗਰਨੇਡ ਹਮਲੇ ਕਾਰਣ ਮਾਰੇ ਗਏ ਤਿੰਨ ਵਿਆਕਤੀ ਅਤੇ ਦਰਜਨਾ ਵਿਆਕਤੀ ਜਖਮੀ ਹੋ ਗਏ ਹਨ ।ਇਸੇ ਬੰਬ ਧਮਾਕੇ ਦਾ ਸੇਕ ਮੋੜ ਮੰਡੀ ਦੇ ਬੰਬ ਕਾਂਡ ਪੀੜਿਤਾਂ ਨੂੰ ਵੀ ਪੁਜਿਆ ਹੈ।ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਵਰੇ 30 ਜਨਵਰੀ ਨੂੰ ਕਾਂਗਰਸ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਦੋਰਾਣ ਮਾਰੂਤੀ ਕਾਰ ਵਿੱਚ ਬੰਬ ਧਮਾਕਾ ਕੀਤਾ ਗਿਆ ਸੀ ਜਿਸ ਕਾਰਣ ਉਥੇ 5 ਬੱਚਿਆਂ ਸਮੇਤ ਕੁੱਲ 7 ਵਿਆਕਤੀਆਂ ਦੀ ਮੋਤ ਹੋ ਗਈ ਸੀ ਅਤੇ ਤਿੰਨ ਦਰਜਨ ਦੇ ਕਰੀਬ ਵਿਆਕਤੀ ਬੂਰੀ ਤਰਾਂ ਜਖਮੀ ਹੋ ਗਏ ਸਨ ਜਿੰਨਾ ਵਿੱਚ ਜਸਕਰਨ ਸਿੰਘ ਸਮੇਤ ਕੁਝ ਵਿਆਕਤੀ ਹੁਣ ਵੀ ਇਸ ਬੰਬ ਧਮਾਕੇ ਕਾਰਣ ਗੰਭੀਰ ਜਖਮੀ ਜਿੰਦਗੀ ਅਤੇ ਮੋਤ ਦੀ ਲੜਾਈ ਲੜ ਰਹੇ ਹਨ। ਪੀੜਿਤ ਪਰਿਵਾਰ ਦੇ ਮੈਂਬਰ ਰਾਕੇਸ ਕੁਮਾਰ, ਮਾਸਟਰ ਨਛੱਤਰ ਸਿੰਘ, ਜਸਕਰਨ ਸਿੰਘ, ਗਿਆਨ ਚੰਦ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਉਨਾ ਨੂੰ ਇੱਕ ਪਰਿਵਾਰ ਦੀ ਨੋਕਰੀ ਅਤੇ ਉਚਿਤ ਮੁਆਵਜੇ ਦਾ ਐਲਾਣ ਕੀਤਾ ਸੀ ਪਰ ਸਰਕਾਰ ਨੇ ਅੱਜ ਤੱਕ ਉਨਾ ਦੇ ਸਿਰਫ ਚੰਡੀਗੜ ਅਤੇ ਬਠਿੰਡਾ ਦੇ ਦਫਤਰੀ ਚੱਕਰ ਹੀ ਲਗਾਏ ਹਨ।

Comments are closed.

COMING SOON .....


Scroll To Top
11