Monday , 17 December 2018
Breaking News
You are here: Home » BUSINESS NEWS » ਸਰਕਾਰ ਨੇ ਆਟਾ-ਦਾਲ ਸਕੀਮ ਅਤੇ ਪੈਨਸ਼ਨਾਂ ’ਚ ਕੀਤੀ ਭਾਰੀ ਕਟੌਤੀ : ਰਾਜੂ ਖੰਨਾ

ਸਰਕਾਰ ਨੇ ਆਟਾ-ਦਾਲ ਸਕੀਮ ਅਤੇ ਪੈਨਸ਼ਨਾਂ ’ਚ ਕੀਤੀ ਭਾਰੀ ਕਟੌਤੀ : ਰਾਜੂ ਖੰਨਾ

ਅਮਲੋਹ, 12 ਮਾਰਚ,( ਰਣਜੀਤ ਸਿੰਘ ਘੁੰਮਣ)-ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਇਸ ਕਦਰ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਜਿਸ ਨਾਲ ਹਰ ਲੋੜਵੰਦ ਵਿਅਕਤੀ ਤੜਫ ਉਠਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਇੱਕ ਸਮਾਗਮ ਵਿਚ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਥੇ ਅਕਾਲੀ ਭਾਜਪਾ ਸਰਕਾਰ ਵੱਲੋਂ ਹਲਕੇ ਲੋਕਾਂ ਨੂੰ ਵੱਡੇ ਪੱਧਰ ਦੇ ਆਟਾ ਦਾਲ ਸਕੀਮ ਤਹਿਤ ਨੀਲੇ ਕਾਰਡਾਂ ਦੀ ਸਹੂਲਤ ਦਿੱਤੀ ਗਈ ਸੀ, ਉੱਥੇ ਹਲਕੇ ਦੇ ਲੋੜਵੰਦ ਲੋਕਾਂ ਦੇ ਮੁੂੰਹੋਂ ਇਸ ਕਾਂਗਰਸ ਸਰਕਾਰ ਵੱਲੌਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡੀ ਪੱਧਰ ਤੇ ਆਟਾ ਦਾਲ ਸਕੀਮ ਸਹਿਤ ਬਣੇ ਕਾਰਡਾਂ ਤੇ ਲਕੀਰ ਫੇਰ ਕੇ ਵੱਡੀ ਕਟੌਤੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋੜਵੰਦ ਅਤੇ ਗਰੀਬ ਪਰਿਵਾਰ ਕਾਂਗਰਸ ਸਰਕਾਰ ਨੂੰ ਹਲਕੇ ਦੇ ਪਿੰਡ ਪਿੰਡ ਕੋਸ ਰਹੇ ਹਨ । ਇੱਥੇ ਹੀ ਬੱਸ ਨਹੀਂ ਵੱਡੀ ਪੱਧਰ ਤੇ ਹਲਕੇ ਅੰਦਰ ਬੁਢਾਪਾ ਪੈਂਨਸ਼ਨਾਂ ਦੇ ਕੈਂਪ ਲਗਾ ਕੇ ਅਕਾਲੀ ਭਾਜਪਾ ਸਰਕਾਰ ਵੱਲੋਂ ਲੋੜਵੰਦ ਅਤੇ ਬਜੂਰਗਾਂ ਦੀਆਂ ਵੱਡੀ ਪੱਧਰ ਤੇ ਪੈਨਸ਼ਨਾਂ ਲਗਾਈਆਂ ਗਈਆਂ ਸਨ ਜਿਹਨਾਂ ਤੇ ਵੀ ਪਿੰਡਾਂ ਵਿਚ ਬੈਠੇ ਕਾਂਗਰਸੀਆਂ ਦੀ ਰਿਪੋਰਟ ਤੇ ਹੀ ਇਹ ਪੈਨਸ਼ਨਾਂ ਵੱਡੀ ਪੱਧਰ ਤੇ ਕੱਟ ਦਿੱਤੀਆਂ ਗਈਆਂ ਹਨ ਜਿਸ ਕਾਰਨ ਹਲਕੇ ਅੰਦਰ ਵੱਡੀ ਪੱਧਰ ਤੇ ਹੋ ਰਹੇ ਪੱਖਪਾਤ ਨੂੰ ਲੈ ਕੇ ਹਲਕੇ ਅੰਦਰ ਕਾਂਗਰਸ ਸਰਕਾਰ ਖਿਲਾਫ ਵੱਡਾ ਲਾਵਾ ਫੁੱਟਣ ਜਾ ਰਿਹਾ ਹੈ। ਰਾਜੂ ਖੰਨਾ ਨੇ ਆਟਾ ਦਾਲ ਸਕੀਮ ਤੇ ਪੈਨਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜਿਹਨਾਂ ਲੋੜਵੰਦਾਂ  ਦੀਆਂ ਆਟਾ ਦਾਲ ਸਕੀਮ ਤੇ ਪੈਨਸ਼ਨਾਂ ਪਾਰਟੀਬਾਜੀ ਕਾਰਨ ਕੱਟੀਆਂ ਗਈਆਂ ਹਨ ਉਹਨਾਂ ਦੀ ਤੁਰੰਤ ਪਾਰਟੀਬਾਜੀ ਤੋਂ ਉਪਰ ਉੱਠ ਕੇ ਨਿਰਪੱਖ ਜਾਂਚ ਕਰਕੇ ਇਹ ਸਹੂਲਤਾਂ ਮੁੜ ਬਹਾਲ ਕੀਤੀਆਂ ਜਾਣ। ਇਸ ਗੱਲਬਾਤ ਸਮੇਂ ਉਹਨਾਂ ਨਾਲ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਸੀਨੀ ਆਗੂ ਕਰਮਜੀਤ ਸਿੰਘ ਭਗੜਾਣਾ, ਯੂਥ ਆਗੂ ਵਿਕੀ ਚਾਹਲ, ਅਜੀਤ ਸਿੰਘ, ਹਰਭਜਨ ਸਿੰਘ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਯੂਥ ਆਗੂ ਮਹਾ ਸਿੰਘ ਅਮਲੋਹ, ਛੱਜਾ ਸਿੰਘ ਭੱਦਲਥੂਹਾ, ਧਰਮਪਾਲ ਭੜੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Comments are closed.

COMING SOON .....


Scroll To Top
11