Friday , 17 January 2020
Breaking News
You are here: Home » HEALTH » ਸਰਕਾਰੀ ਹਸਪਤਾਲ ਵਿੱਚ ਉਡੀਕਦੇ ਰਹੇ ਮਰੀਜ਼ ਤੇ ਡਾਕਟਰ ਡਿਊਟੀ ਛੱਡ ਘਰ ਵਿੱਚ ਚਲਾਉਂਦੀ ਰਹੀ ਨਿੱਜੀ ਕਲੀਨਿਕ

ਸਰਕਾਰੀ ਹਸਪਤਾਲ ਵਿੱਚ ਉਡੀਕਦੇ ਰਹੇ ਮਰੀਜ਼ ਤੇ ਡਾਕਟਰ ਡਿਊਟੀ ਛੱਡ ਘਰ ਵਿੱਚ ਚਲਾਉਂਦੀ ਰਹੀ ਨਿੱਜੀ ਕਲੀਨਿਕ

ਰੋਪੜ ਦੇ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਦਾ ਹੋਇਆ ਸਟਰਿੰਗ ਅਪ੍ਰੇਸ਼ਨ

ਰੂਪਨਗਰ, 15 ਜੁਲਾਈ (ਲਾਡੀ ਖਾਬੜਾ)- ਰੂਪਨਗਰ ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਅੱਜ ਅਸੀ ਜੋ ਤਸਵੀਰਾਂ ਤੂਹਾਨੂੰ ਦਿਖਾਉਣ ਜਾ ਰਹੇ ਹਨ ਉਨਾ ਦੇ ਸਾਹਮਣੇ ਸਭ ਦਾਅਵੇ ਠੁਸ ਸਾਬਤ ਹੋ ਰਹੇ ਹਨ। ਸਾਡੀ ਟੀਮ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਦਾ ਸਟਰਿੰਗ ਅਪ੍ਰੇਸ਼ ਕੀਤਾ ਗਿਆ ਜਿਸ ਵਿੱਚ ਰੋਪੜ ਦੇ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਹਰਪ੍ਰੀਤ ਕੋਰ ਸਰਕਾਰੀ ਹਸਪਤਾਲ ਵਿੱਚ ਆਪਣੀ ਡਿਊਟੀ ਛੱਡਕੇ ਆਪਣੇ ਘਰ ਵਿੱਚ ਖੋਲੇ ਨਿੱਜੀ ਪ੍ਰੀਤ ਨਰਸਿੰਗ ਹੋਮ ਵਿੱਚ ਮਰੀਜਾਂ ਦਾ ਇਲਾਜ ਕਰਦੀ ਕੈਮਰੇ ਵਿੱਚ ਕੈਦ ਹੋਈ ਹੈ। ਲਓ ਤੁਸੀ ਖੁਦ ਦੋਖੇ ਪੰਜਾਬ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਹਾਲ।ਵੀ.ਓ-1- ਇਹ ਜੋ ਤਸਵੀਰਾਂ ਤੁਸੀ ਆਪਣੀ ਟੀਵੀ ਸਕਰੀਨ ਨੇ ਦੇਖ ਰਹੇ ਹੋ ਇਹ ਗਿਆਨੀ ਜੈਲ ਸਿੰਘ ਨਗਰ ਵਿੱਚ ਸਥਿਤ ਪ੍ਰੀਤ ਨਰਸਿੰਗ ਹੋਮ ਦੀਆਂ ਹਨ ਜਿਸ ਵਿੱਚ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਹਰਪ੍ਰੀਤ ਕੋਰ ਸਰਕਾਰੀ ਹਸਪਤਾਲ ਵਿੱਚ ਆਪਣੀ ਡਿਊਟੀ ਤੋਂ ਫਰਲੋ ਮਾਰ ਮਰੀਜਾਂ ਦਾ ਇਲਾਜ ਕਰ ਰਹੀ ਹੈ। ਪਰੰਤੂ ਦੂਜੇ ਪਾਸੇ ਤੁਸੀ ਦੇਖ ਸਕਦੇ ਹੋ ਕਿ ਇਸ ਗਾਇਨੀ ਡਾਕਟਰ ਦੇ ਸਰਕਾਰੀ ਹਸਪਤਾਲ ਦੇ ਕਮਰੇ ਦੇ ਬਾਹਰ ਮਰੀਜ ਇਲਾਜ ਕਰਾਉਣ ਲਈ ਡਾਕਟਰ ਸਾਹਿਬਾ ਦਾ ਇੰਤਜਾਰ ਕਰ ਰਹੇ ਹਨ। ਪਰੰਤੂ ਡਾਕਟਰ ਸਾਹਿਬਾਂ ਤਾ ਵੱਧ ਕਮਾਈ ਦੇ ਚੱਕਰ ‘ਚ ਆਪਣੀ ਸਰਕਾਰੀ ਡਿਊਟੀ ਛੱਡ ਆਪਣੇ ਘਰ ਵਿੱਚ ਖੋਲੇ ਆਪਣੇ ਨਿੱਜੀ ਹਸਪਤਾਲ ਵਿੱਚ ਮਰੀਜਾਂ ਦਾ ਇਲਾਜ ਕਰ ਮੋਟੀ ਕਮਾਈ ਕਰਨ ਤੇ ਲੱਗੇ ਨੇ। ਡਾਕਟਰ ਸਾਹਿਬਾਂ ਦੀ ਦੋ ਸੋ ਰੂਪੈ ਦੀ ਤਾਂ ਪਰਚੀ ਹੈ ਤੇ ਆਪਣੇ ਕੋਲੋ ਦਵਾਈ ਵੀ ਦੇਕੇ ਚਾਰ ਪੰਜ ਸੋ ਦਾ ਬਿੱਲ ਬਣਾ ਦਿੰਦੇ ਹਨ।ਇਹ ਤਸਵੀਰਾਂ ਵਿੱਚ ਜੋ ਮਹਿਲਾ ਤੁਸੀ ਦੇਖ ਰਹੇ ਹੋ ਇਹ ਪਹਿਲਾ ਆਪਣੇ ਇਲਾਜ ਕਰਾਉਣ ਲਈ ਸਰਕਾਰੀ ਹਸਪਤਾਲ ਦੇ ਗਾਇਨੀ ਵਿਭਾਗ ਵਿੱਚ ਗਈ ਸੀ ਪਰੰਤੂ ਹਸਪਤਾਲ ਵਿੱਚ ਡਾਕਟਰ ਸਾਹਿਬਾ ਆਪਣੀ ਸੀਟ ਤੇ ਨਾ ਹੋਣ ਕਰਕੇ ਇਸ ਅੋਰਤ ਨੂੰ ਕਾਫੀ ਸਮੇਂ ਤੱਕ ਸਰਕਾਰੀ ਹਸਪਤਾਲ ਵਿੱਚ ਇੰਤਜਾਰ ਕਰਨਾ ਪਿਆ। ਜਦੋਂ ਇਸ ਅੋਰਤ ਨੂੰ ਪਤਾ ਲੱਗਾ ਕਿ ਡਾਕਟਰ ਸਾਹਿਬਾ ਤਾ ਆਪਣੇ ਘਰੇ ਖੋਲੇ ਨਿਜੀ ਪ੍ਰੀਤ ਨਰਸਿੰਗ ਹੋਮ ਵਿੱਚ ਮਰੀਜ ਦੇਖ ਰਹੇ ਹਨ। ਜਿਸ ਦੇ ਬਾਅਦ ਇਹ ਅੋਰਤ ਡਾਕਟਰ ਸਾਹਿਬਾ ਦੇ ਘਰੇ ਪਹੁੰਚ ਗਈ। ਜਦੋਂ ਇਹ ਅੋਰਤ ਗਿਆਨੀ ਜੈਲ ਸਿੰਘ ਨਗਰ ਦੇ ਪ੍ਰੀਤ ਨਰਸਿੰਗ ਹੋਮ ਦੇ ਅੱਗੇ ਪਹੁੰਚੀ ਤਾਂ ਡਾਕਟਰ ਸਾਹਿਬਾ ਮਰੀਜਾਂ ਦਾ ਇਲਾਜ ਕਰਕੇ ਨਿਕਲਣ ਹੀ ਲੱਗੇ ਸੀ ਪਰੰਤੂ ਮਰੀਜ ਦੇਖ ਡਾਕਟਰ ਸਾਹਿਬਾ ਮੁੜ ਆਪਣੇ ਨਰਸਿੰਗ ਹੋਮ ਵਿੱਚ ਚਲੇ ਗਏ ਤੇ ਆਪਣੀ ਨਰਸ ਨੂੰ ਪਰਚੀ ਕੱਟਣ ਲਈ ਕਹਿ ਦਿੱਤਾ।ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਆਮ ਮਰੀਜਾਂ ਦੀ ਹੋ ਰਹੀ ਪ੍ਰੇਸ਼ਾਨੀ ਇੱਕ ਦਿਨ ਦੀ ਗੱਲ ਨਹੀਂ ਬਲਕਿ ਰੋਜਾਨਾ ਇੱਥੇ ਇਸੇ ਤਰਾ ਡਾਕਟਰਾਂ ਦੀ ਗੈਰਮੋਜੂਦਗੀ ਸਰਕਾਰ ਦੇ ਸਿਸਟਮ ਨੂੰ ਫੇਲ ਕਰਦੀ ਦੇਖੀ ਜਾ ਸਕਦੀ ਹੈ। ਜਿਸ ਗਾਇਨੀ ਡਾਕਟਰ ਦਾ ਇਹ ਸਟਰਿੰਗ ਅਪ੍ਰੇਸ਼ ਸਾਹਮਣੇ ਆਇਆ ਹੈ ਇਸ ਡਾਕਟਰ ਦਾ ਵਿਵਾਦਾ ਨਾਲ ਪੁਰਾਣਾ ਰਿਸਤਾ ਹੈ ਕਿਉ ਕਿ ਇਸ ਤੋਂ ਪਹਿਲਾ ਵੀ ਮਰੀਜਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਇਸ ਡਾਕਟਰ ਦੇ ਖਿਲਾਫ ਕਈ ਸਕਾਇਤਾਂ ਹੋ ਸਕੀਆਂ ਹਨ। ਇੱਥੋ ਤੱਕ ਕਿ ਸਰਕਾਰੀ ਹਸਪਤਾਲ ਨਾਲ ਸਬੰਧਤ ਆਸ਼ਾ ਵਰਕਰਾਂ ਨੇ ਵੀ ਡਾਕਟਰ ਦੇ ਨਜਾਇਜ ਦਬਾਅ ਤੋਂ ਦੁੱਖੀ ਧਰਨਾ ਵੀ ਦਿੱਤਾ ਜਾ ਚੁੱਕਾ ਹੈ। ਤੁਸੀ ਖੁਦ ਸੁਣੋ ਲੋਕਾਂ ਦੀ ਜੁਬਾਨੀ ਸਰਕਾਰੀ ਹਸਪਤਾਲ ਦਾ ਹਾਲ। ਪ੍ਰੀਤਮ ਕੋਰ , ਮਰੀਜ , ਸਕਾਇਤ ਕਰਤਾ ਅਮਰੀਕ ਸਿੰਘ ਵਿੱਕੀ ,ਸਰਬਜੀਤ ਸਿੰਘ ਹੁੰਦਲ ( ਸ਼ਹਿਰ ਵਾਸੀ ) ਨੇ ਡਾਕਟਰਾਂ ਦੀ ਇਸ ਲੁੱਟ ਅਤੇ ਧੱਕੇਸ਼ਾਹੀ ਖਿਲਾਫ਼ ਕੀਤੀ ਆਵਾਜ਼ ਬੁਲੰਦ ।ਪੀੜਤ ਅੋਰਤ ਅਤੇ ਇਸ ਦੇ ਪਰਿਵਾਰ ਵੱਲੋਂ ਸਿਵਲ ਸਰਜਨ ਕੋਲ ਗਾਇਨੀ ਡਾਕਟਰ ਦੀ ਲਿਖਤੀ ਸਕਾਇਤ ਕਰਕੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸਕਾਇਤ ਦੇ ਬਾਅਦ ਐਸ.ਐਮ.ਓ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਲਿਖਿਤ ਸ਼ਿਕਾਇਤ ਨਹੀਂ ਸੀ ਅਤੇ ਹੁਣ ਸਟਿੰਗ ਦਿਖਾਉਣ ਤੋਂ ਬਾਅਦ ਅਤੇ ਲਿਖਤ ਸ਼ਿਕਾਇਤ ਤੋਂ ਬਾਅਦ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇਗੀ ਡਾਕਟਰ ਤਰਸੇਮ ਸਿੰਘ , ਐਸ.ਐਮ.ਓ ਰੂਪਨਗਰ । ਜ਼ਿਕਰਯੋਗ ਹੈ ਕਿ ਇਹ ਭ੍ਰਿਸਟ ਸਿਸਟਮ ਹੈ ਸਾਡੇ ਦੇਸ਼ ਦੇ ਸਰਕਾਰੀ ਹਸਪਤਾਲਾਂ ਦਾ , ਸਰਕਾਰੀ ਹਸਪਤਾਲ ਤਾ ਖੋਲੇ ਆਮ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਲਈ ਪਰੰਤੂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦਾ ਘੱਟ ਇਲਾਜ ਕਰਦੇ ਨੇ ਤੇ ਆਪਣੇ ਨਿਜੀ ਹਸਪਤਾਲਾਂ ਤੇ ਜਿਆਦਾ, ਉਚ ਅਧਿਕਾਰੀਆਂ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਕਾਨੂੰਨ ਤੋੜਨ ਵਾਲੇ ਇਨਾ ਸਰਕਾਰੀ ਡਾਕਟਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਕਿਉ ਕਿ ਇਹ ਗੋਰਖ ਧੰਦਾ ਉਪਰ ਤੱਕ ਮਿਲੀ ਭੁਗਤ ਨਾਲ ਵੱਧ ਫੁੱਲ ਰਿਹਾ ਹੈ। ਅਜਿਹੇ ਵਿੱਚ ਸਰਕਾਰ ਕੀ ਕਰ ਰਹੀ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਦਾ ਜਵਾਬ ਮੁੱਖ ਮੰਤਰੀ ਸਾਬ ਵੱਲੋਂ ਜਨਤਾ ਨੂੰ ਦੇਣਾ ਚਾਹਿੰਦਾ ਹੈ।

Comments are closed.

COMING SOON .....


Scroll To Top
11