Wednesday , 21 November 2018
Breaking News
You are here: Home » HEALTH » ਸਰਕਾਰੀ ਹਸਪਤਾਲ ਨਜ਼ਦੀਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੰਤ ਨਗਰ ਨਿਵਾਸੀ ਪ੍ਰੇਸ਼ਾਨ

ਸਰਕਾਰੀ ਹਸਪਤਾਲ ਨਜ਼ਦੀਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੰਤ ਨਗਰ ਨਿਵਾਸੀ ਪ੍ਰੇਸ਼ਾਨ

ਮੋਰਿੰਡਾ, 22 ਨਵੰਬਰ (ਹਰਜਿੰਦਰ ਸਿੰਘ ਛਿੱਬਰ)-ਸਥਾਨਕ ਸਰਕਾਰੀ ਹਸਪਤਾਲ ਨਜ਼ਦੀਕ ਸੰਤ ਨਗਰ ਕਲੋਨੀ ਦੇ ਵਸਨੀਕਾਂ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀ ਸੁਰਜੀਤ ਕੁਮਾਰ, ਅਕਾਸ, ਗੁਰਚਰਨ ਸਿੰਘ, ਪ੍ਰਿੰਸ, ਅਮਨਦੀਪ ਸਿੰਘ, ਹਰਸ ਕੁਮਾਰ ਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਸਲ ਮੋਰਿੰਡਾ ਵੱਲੋ ਕਰੀਬ ਸਾਲ ਪਹਿਲਾਂ ਸਾਡੇ ਘਰਾਂ ਅੱਗੇ ਪੱਕਾ ਰਸਤਾ ਬਣਾਉਣ ਸਮੇ ਕਰੀਬ 80 ਫੁੱਟ ਦਾ ਰਸਤਾ ਵਿਚਕਾਰ ਹੀ ਛੱਡ ਦਿੱਤਾ ਗਿਆ ਜਿਸ ਕਾਰਨ ਘਰਾਂ ਦਾ ਗੰਦਾ ਪਾਣੀ ਸਰਕਾਰੀ ਹਸਪਤਾਲ ਨੇ ਪਿੱਛੇ ਗੰਦੇ ਨਾਲੇ ਵਿੱਚ ਪੈਣ ਦੀ ਬਜਾਏ ਇੱਕ ਖਾਲੀ ਪਏ ਪਲਾਟ ਵਿੱਚ ਪੈਦਾ ਹੈ ਜਿਸ ਕਾਰਨ ਪਲਾਟ ਵਿੱਚ ਖੜਦੇ ਗੰਦੇ ਪਾਣੀ ਵਿੱਚ ਵੱਡੇ ਪੱਧਰ ਤੇ ਮੱਛਰ,ਮੱਖੀਆਂ ਤੇ ਹੋਰ ਜਹਿਰੀਲੇ ਜੀਵ ਪੈਦਾ ਹੋ ਰਹੇ ਹਨ। ਉਨਾਂ ਦੱਸਿਆ ਕਿ ਪਿਛਲੇ ਮਹੀਨੇ ਸਾਡੇ ਮੁਹੱਲੇ ਵਿੱਚ ਵਾਇਰਲ ਬੁਖਾਰ ਤੇ ਡੇਂਗੂ ਦੀ ਬਿਮਾਰੀ ਵੀ ਫੈਲ ਗਈ ਸੀ ਜਿਸ ਸਬੰਧੀ ਅਖਬਾਰਾਂ ਵਿੱਚ ਖਬਰਾਂ ਪ੍ਰਕਾਸਿਤ ਹੋਣ ਉਪਰੰਤ ਨਗਰ ਕੌਸਲ ਮੋਰਿੰਡਾ ਦੇ ਕਾਰਜਸਾਧਕ ਅਫਸਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਟੀਮ ਵੱਲੋ ਦੋਰਾ ਕਰਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਇੱਕ ਮਹੀਨਾ ਬੀਤਣ ਤੇ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀ ਕੀਤਾ ਗਿਆ। ਇਸ ਸਬੰਧੀ ਮੁਹੱਲਾ ਨਿਵਾਸੀਆਂ ਨੇ ਜਿਲ੍ਹਾ ਪ੍ਰਸ਼ਾਸਨ ਅਤੇਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ ਤੋ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੁੱਖਤਾ ਹੱਲ ਕੀਤਾ ਜਾਵੇ।

Comments are closed.

COMING SOON .....


Scroll To Top
11